ਤੰਬਾਕੂ ਉਤਪਾਦਾ ਦੀ ਵਿਕਰੀ ਨੂੰ ਠੱਲ ਪਾਉਣ ਵਾਸਤੇ ਪੀਲੀ ਲਾਇਨ ਕੰਪੇਨ ਸ਼ੁਰੂ: ਡਾ. ਰੇਨੂੰ ਸੂਦ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼ ),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਪੰਜਾਬ ਦੇ ਤੰਬਾਕੂ ਕੰਟਰੋਲ ਸੈਲ ਵੱਲੋ ਸਕੂਲਾ ਦੇ 100 ਗੱਜ ਦੇ ਘੇਰੇ ਅੰਦਰ ਤੰਬਾਕੂ ਉਤਪਾਦਾ ਦੀ ਵਿਕਰੀ ਨੂੰ ਠੱਲ ਪਾਉਣ ਵਾਸਤੇ ਪੀਲੀ ਲਾਇਨ ਕੰਪੇਨ ਸ਼ੁਰੂ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਦੱਸਿਆ ਕਿ ਜੈਲੋ ਲਾਇਨ ਕੰਪੈਨ ਦਾ ਮੁੱਖ ਉਦੇਸ਼ ਕੋਟਪਾ ਦੀ ਧਾਰਾ 6 ਬੀ ਨੂੰ ਸਖਤੀ ਨਾਲ ਲਾਗੂ ਕਰਨਾ ਹੈ  । ਇਸ ਧਾਰਾ ਤਹਿਤ ਵਿਦਿਅਕ ਸੰਸਥਾਵਾ ਦੇ 100 ਗੱਜ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਉਪਰ ਕਨੂੰਨੀ ਅਪਰਾਧ ਹੈ । ਸਾਡੇ ਦੇਸ਼ ਵਿੱਚ ਹਰ ਸਾਲ ਲੱਗ ਭੱਗ 19-20 ਲੱਖ ਬੱਚੇ ਹਰ ਸਾਲ ਤੰਬਾਕੂ ਉਤਪਾਦਾ ਦਾ ਸੇਵਨ ਸ਼ੁਰੂ ਕਰਦੇ ਹਨ । ਇਸ ਕਰਕੇ ਨਵੀ ਪੀੜੀ ਨੂੰ ਤੰਬਾਕੂ ਤੋ ਦੂਰ ਰੱਖਣ ਵਾਸਤੇ ਇਹ ਉਪਰਾਲਾਂ ਕੀਤਾ ਜਾ ਰਿਹਾ ਹੈ । ਇਸ ਪੀਲੀ ਲਾਈਨ ਤੋਂ ਵਿਦਿਅਕ ਸੰਸਥਾਂ ਦੀ ਚਾਰ ਦੁਆਰੀ ਤੱਕ ਕੋਈ ਵੀ ਤੰਬਾਕੂ ਵਿਕਰੇਤਾ ਜਾਂ ਕਰਿਆਨੇ ਦੀ ਦੁਕਾਨ ਤੰਬਾਕੂ ਉਤਪਾਦ ਨਹੀ ਵੇਚ ਸਕਦਾ ।

Advertisements

ਇਸ ਦੀ ਉਲੰਘਣਾ ਕਰਨ ਵਾਲੇ ਦਾ ਕੋਟਪਾ ਤਹਿਤ 200 ਰੁਪਏ ਦਾ ਚਲਾਣ ਕੱਟਿਆ ਜਾਵੇਗਾ ਅਤੇ ਦੂਸਰੀ ਵਾਰ ਅਪਰਾਧ ਕਰਨ ਉਪਰ ਕੋਟ ਦਾ ਚਲਾਣ ਕੱਟਿਆ ਜਾਵੇਗਾ ਜਿਸ ਤਹਿਤ ਕਨੂੰਨੀ ਪ੍ਰਕਿਰਿਆ ਅਨੁਸਾਰ ਸਜਾਂ ਹੋ ਸਕਦੀ ਹੈ । ਚਲਾਣ ਕੱਟਣ ਦਾ ਅਧਿਕਾਰ ਵਿਦਿਅਕ ਸੰਸਥਾਂ ਦੇ ਇਨੰਚਾਰਜ ਪ੍ਰਿਸੀਪਲ / ਹੈਡ ਮਾਸਟਰ ਨੂੰ ਦਿੱਤੇ ਗਏ ਹਨ । ਜੇਕਰ ਉਹਨਾ ਕਿਸੇ ਤਰਾ ਦੀ ਕਠਨਾਈ ਇਸ ਧਾਰਾ ਨੂੰ ਲਾਗੂ ਕਰਨ ਵਿੱਚ ਅਉਦੀ ਤਾਂ ਉਹ ਜਿਲਾਂ ਤੰਬਾਕੂ ਕੰਟਰੋਲ ਨੋਡਲ ਅਫਸਰ ਡਾ ਸੁਨੀਲ ਅਹੀਰ ਨਾਲ ਸਪੰਰਕ ਕਰਕੇ ਮੱਦਤ ਲੈ ਸਕਦੇ ਹਨ। ਇਸ ਮੋਕੇ ਨੋਡਲ ਅਫਸਰ ਡਾ ਸੁਨੀਲ ਅਹੀਰ ਨੇ ਕਿਹਾ ਕਿ ਇਸ ਕਪੇਨ ਦੇ ਪਹਿਲੇ ਪੜਾ ਵਿੱਚ ਹੁਸ਼ਿਆਪੁਰ ਦੇ 5 ਸਕੂਲਾਂ ਦੇ ਪੀਲੀ ਲਾਈਨ ਲਗਾਈ ਜਾ ਰਹੀ ਹੈ ।

ਇਸ ਤੋ ਬਆਦ ਉਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਬਾਕੀ ਸਕੂਲਾਂ ਵਿੱਚ ਵੀ ਪੀਲੀ ਲਾਈਨ ਕਪੇਨ ਚਲਾਈ ਜਾਵੇਗੀ । ਇਹ ਕਪੇਨ ਇਸ ਕਰਕੇ ਵੀ ਬਹੁਤ ਮਹੱਤਵ ਪੂਰਣ ਕਿ ਤੰਬਾਕੂ ਉਤਪਾਦਾਂ ਦੇ ਸੇਵਨ ਬੱਚਿਆ ਦੀ ਸਿਹਤ ਉਪਰ ਬਹੁਤ ਜਿਆਦਾ ਪ੍ਰਭਾਵ ਕਰਦਾ ਹੈ । ਜਿਸ ਨਾਲ ਬੱਚਿਆ ਨੂੰ ਕੱਚੀ ਉਮਰ ਵਿੱਚ ਹੀ ਗੰਭੀਰ ਬਿਮਾਰੀਆਂ ਜਕੜ ਲੈਦੀਆਂ ਹਨ। ਇਸ ਮੋਕੇ ਪ੍ਰਿੰਸੀਪਲ ਰਮਨਦੀਪ ਕੌਰ, ਹੈਲਥ ਇਨੰਸਪੈਕਟਰ ਸੰਜੀਵ ਠਾਕਰ, ਮਾਸ ਮੀਡੀਆ ਤੋਂ ਗੁਰਵਿੰਦਰ ਸ਼ਾਨੇ  ਵਿਸ਼ਾਲ ਪੁਰੀ, ਯਸਪਾਲ ਆਦਿ ਹਾਜਰ ਸਨ

LEAVE A REPLY

Please enter your comment!
Please enter your name here