ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜ਼ਿਲ੍ਹਾ ਜਥੇਬੰਦਕ ਢਾਂਚੇ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਵ ਨਿਯੁਕਤ ਪ੍ਰਧਾਨ ਸ. ਗੁਰਦੀਪ ਸਿੰਘ ਖੁਣਖੁਣ ਨੇ ਜਥੇਬੰਦੀ ਦਾ ਵਿਸਥਾਰ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਅਤੇ ਇਸ ਸਮੇਂ ਸ. ਗੁਰਦੀਪ ਸਿੰਘ ਖੁਣਖੁਣ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀਆਂ ਪੰਜਾਬ ਅਤੇ ਮਨੁੱਖਤਾ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਜ਼ਿਲ੍ਹੇ ਵਿਚ ਪਾਰਟੀ ਲਈ ਲੰਮੇ ਸਮੇਂ ਤੋਂ ਕੰਮ ਕਰਨ ਵਾਲੇ ਵਰਕਰਾਂ ਨੂੰ ਅਹੁਦੇਦਾਰ ਨਿਯੁਕਤ ਕੀਤਾ ਗਿਆ ਹੈ ।

Advertisements

ਉਨ੍ਹਾਂ ਇਸ ਸਮੇਂ ਕਿਹਾ ਕਿ ਪੰਜਾਬ ਅਤੇ ਦੇਸ਼ ਅੰਦਰ ਰਵਾਇਤੀ ਪਾਰਟੀਆਂ ਕਾਂਗਰਸ ,ਅਕਾਲੀ, ਭਾਜਪਾ ਤੇ ਆਪ ਪਾਰਟੀ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਵਾਰ ਵਾਰ ਸੱਤਾ ਵਿਚ ਆਉਂਦੀਆਂ ਹਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕੇਵਲ ਲੋਕਾਂ ਦੀ ਲੁੱਟ ਖਸੁੱਟ ਅਤੇ ਲੋਕਾਂ ਤੇ ਜਬਰ ਜ਼ੁਲਮ ਹੀ ਕਰਦੀਆਂ ਹਨ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾਂ ਪੰਜਾਬ ਦੇ ਅਸਲੀ ਅਤੇ ਗੰਭੀਰ ਮੁੱਦੇ ਜਿਵੇਂ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਤੇ ਪੰਜਾਬ ਦੀ ਮਾਲਕੀ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਪੰਜਾਬ ਦੇ ਪਿੰਡ ਉਜਾੜ ਬਣਾਈ ਰਾਜਧਾਨੀ ਚੰਡੀਗਡ਼੍ਹ ਪੰਜਾਬ ਨੂੰ ਦੇਣ ਦਾ ਮਸਲਾ, 46 ਲੱਖ ਬੇਰੁਜ਼ਗਾਰ ਨੌਜਵਾਨਾਂ ਦਾ ਮਸਲਾ, ਜੂਨ ਚੌਰਾਸੀ ਅਤੇ ਨਵੰਬਰ ਚੁਰਾਸੀ ਦੀ ਸਿੱਖ ਨਸਲਕੁਸ਼ੀ ਦੇ ਕਾਤਲਾਂ ਨੂੰ ਸਜ਼ਾਵਾਂ ਦਾ ਮਸਲਾ,70 ਸਾਲ ਤੋਂ ਕਿਸਾਨੀ ਦੀ ਹੋ ਰਹੀ ਲੁੱਟ ਦਾ ਮਸਲਾ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਦਾ ਮਸਲਾ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਾ ਮਸਲਾ , ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਸਾਜ਼ਿਸ਼ ਤਹਿਤ ਨਸ਼ਿਆਂ ਵੱਲ ਧੱਕਣ,ਮਜ਼ਦੂਰਾਂ ਮੁਲਾਜ਼ਮਾਂ ਦੀਆਂ ਮੰਗਾਂ ਆਦਿ ਗੰਭੀਰ ਮਸਲਿਆਂ ਨੂੰ ਚੁੱਕੇ ਪੰਜਾਬ ਦੇ ਲੋਕਾਂ ਦੀ ਅਗਵਾਈ ਕੀਤੀ ਹੈ ਅਤੇ ਹੁਣ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰ ਪਾਰਟੀ ਦੀਆਂ ਪੰਜਾਬ ਅਤੇ ਮਨੁੱਖਤਾ ਪੱਖੀ ਨੀਤੀਆਂ ਨੂੰ ਪਿੰਡ ਪਿੰਡ ਘਰ ਘਰ ਲੈ ਕੇ ਜਾਣਗੇ ।


ਵ ਨਿਯੁਕਤ ਅਹੁਦੇਦਾਰ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਲੈ ਕੇ ਜਾਣਗੇ:- ਖੁਣ ਖੁਣ

ਇਸ ਸਮੇਂ ਅਹੁਦੇਦਾਰਾਂ ਦੀ ਸੂਚੀ ਵਿਚ ਸਾਬਕਾ ਐੱਮ ਸੀ ਗੁਰਦੀਪ ਸਿੰਘ ਗੜਦੀਵਾਲ, ਮਾਸਟਰ ਕੁਲਦੀਪ ਸਿੰਘ ਮਸੀਤੀ, ਪਰਮਜੀਤ ਸਿੰਘ ਮੇਘੋਵਾਲ ਤੇ ਸਾਬਕਾ ਸਰਪੰਚ ਅਮਰੀਕ ਸਿੰਘ ਦਦਿਆਲ ਸਾਰੇ ਸੀਨੀਅਰ ਮੀਤ ਪ੍ਰਧਾਨ , ਸਤਵੰਤ ਸਿੰਘ ਮੁਰਾਦਪੁਰ, ਰਣਜੀਤ ਸਿੰਘ ਝਾਵਾਂ, ਬਾਬਾ ਕੇਵਲ ਸਿੰਘ, ਨਿਹੰਗ ਰਾਮ ਸਿੰਘ ਚੱਕੋਵਾਲ, ਜੋਗਿੰਦਰ ਸਿੰਘ ਦਾਰਾਪੁਰ, ਰਣਜੀਤ ਸਿੰਘ ਬੱਲਾ, ਸੁਖਦੇਵ ਸਿੰਘ ਕਾਹਰੀ, ਸੁਖਦੇਵ ਸਿੰਘ ਮੁਕੇਰੀਆਂ, ਸੁਰਿੰਦਰ ਸਿੰਘ ਨਸਰਾਲਾ, ਅਵਤਾਰ ਸਿੰਘ ਝਿੰਗੜ, ਸੋਹਣ ਸਿੰਘ ਮੁਲਤਾਨੀ, ਗੁਰਦਿਆਲ ਸਿੰਘ ਹੁਸੈਨਪੁਰ ਸਾਰੇ ਮੀਤ ਪ੍ਰਧਾਨ, ਇੰਦਰਜੀਤ ਸਿੰਘ ਬਸੀ ਮਰੂਫ ਸਕੱਤਰ , ਸੁਖਵਿੰਦਰ ਸਿੰਘ ਸਰਹਾਲਾ ਜਥੇਬੰਦਕ ਸਕੱਤਰ, ਉਂਕਾਰਮ ਸਿੰਘ ਹਰਿਆਣਾ ਬੁੱਧ ਸਿੰਘ ਨੰਦਗਡ਼੍ਹ ਪ੍ਰਚਾਰਕ ਸਕੱਤਰ, ਮਨਜੀਤ ਸਿੰਘ ਲੰਬੜਦਾਰ ਖਜ਼ਾਨਚੀ , ਮਨਜੀਤ ਸਿੰਘ ਕੰਧਾਲੀ ਨਾਰੰਗਪੁਰ ਸਤਵੰਤ ਸਿੰਘ ਹਰਿਆਣਾ ਇੰਦਰਜੀਤ ਸਿੰਘ ਮੋਨਾ ਕਲਾਂ, ਕੁਲਵਿੰਦਰ ਸਿੰਘ ਖੁਣ ਖੁਣ, ਸੁਰਿੰਦਰ ਸਿੰਘ ਮਸੀਤੀ, ਪਰੀਤਮ ਸਿੰਘ ਖੁਣ ਖੁਣ, ਸੁਖਦੇਵ ਸਿੰਘ ਡਮਾਣਾ, ਸੁਖਵਿੰਦਰ ਸਿੰਘ ਚੱਕ ਬਾਮੂ, ਲਾਭ ਸਿੰਘ ਨਸਰਾਲਾ, ਪ੍ਰੀਤਮ ਸਿੰਘ ਸ਼ੇਖਾਂ, ਸਰੂਪ ਸਿੰਘ ਖੁਰਦਾਂ, ਗਿਆਨੀ ਮਹਿੰਦਰ ਸਿੰਘ ਖੁਣਖੁਣ ਕਲਾਂ, ਪਰਮਿੰਦਰ ਸਿੰਘ ਦਸੂਹਾ, ਨਰੰਜਣ ਸਿੰਘ ਝਾਵਾਂ, ਗੁਰਵਿੰਦਰ ਸਿੰਘ ਗਿੱਦੜਪਿੰਡੀ, ਬ੍ਰਹਮ ਸਿੰਘ ਟਾਂਡਾ ਸੁਖਦੇਵ ਸਿੰਘ ਸੁੱਖਾ ਖੁਣਖੁਣ, ਅਮਰਜੀਤ ਸਿੰਘ ਨੰਦਾ ਚੌਰ, ਚਰਨਜੀਤ ਸਿੰਘ ਬਾਘਾ, ਲੰਬੜਦਾਰ ਪਿਸ਼ੌਰਾ ਸਿੰਘ, ਡਾ. ਬਲਵਿੰਦਰ ਸਿੰਘ ਮੁਕੇਰੀਆਂ, ਗੁਰਮੇਲ ਸਿੰਘ ਦਗਨ ਮੁਕੇਰੀਆਂ, ਗਿਆਨੀ ਮਹਿੰਦਰ ਸਿੰਘ ਖੁਣਖੁਣ, ਗੁਰਨਾਮ ਸਿੰਘ ਦੇਹਰੀਵਾਲ, ਲਖਵੀਰ ਸਿੰਘ ਲੱਖੀ ਸਤੌਰ, ਦਿਆਲ ਸਿੰਘ ਦੇਹਰੀਵਾਲ, ਅਮਰੀਕ ਸਿੰਘ ਹਰਿਆਣਾ, ਗੁਰਵਿੰਦਰ ਸਿੰਘ ਚੱਕੋਵਾਲ, ਸੌਦਾਗਰ ਸਿੰਘ ਸੰਘਾ, ਦਲਜੀਤ ਸਿੰਘ ਖਿਆਲਾ, ਬਲਬੀਰ ਸਿੰਘ ਸੋਢੀ ਬੁੱਲੋਵਾਲ ਆਦਿ ਨੂੰ ਜ਼ਿਲ੍ਹਾ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ।

LEAVE A REPLY

Please enter your comment!
Please enter your name here