ਬਸ ਦੇ ਡਰਾਈਵਰ ਦੀ ਬਦਮਾਸ਼ੀ ਕਾਰਣ ਹਾਜੀਪੁਰ ਦੇ ਪੱਤਰਕਾਰ ਜਤਿੰਦਰ ਡਾਹਡਾ ਦੀ ਗਈ ਜਾਨ

ਤਲਵਾੜਾ(ਦ ਸਟੈਲਰ ਨਿਊਜ਼): ਪਿਛਲੇ ਦ ਐਤਵਾਰ ਨੂੰ ਅੱਡਾ ਭੱਲੋਵਾਲ ਦੇ ਕੋਲ ਕਰਤਾਰ ਬਸ ਦੇ ਇੱਕ ਡਰਾਈਵਰ ਦੀ ਬਦਮਾਸ਼ੀ ਕਾਰਣ ਹਾਜੀਪੁਰ ਦੇ ਪੱਤਰਕਾਰ ਜਤਿੰਦਰ ਡਾਹਡਾ ਦੀ ਜਾਨ ਚਲੀ ਗਈ। ਇਸ ਸੰਬੰਧ ਵਿੱਚ ਥਾਣਾ ਮੁੱਖੀ ਹਾਜੀਪੁਰ ਨੇ ਦੱਸਿਆ ਕਿ ਮ੍ਰਿਤਕ ਪੱਤਰਕਾਰ ਜਤਿੰਦਰ ਡਾਹਡਾ (56) ਦੇ ਵੱਡੇ ਭਰਾ ਵਰਿੰਦਰ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਆਪਣੇ ਭਰਾ ਜਤਿੰਦਰ ਡਾਹਡਾ ਤੇ ਪਰਿਵਾਰ ਨਾਲ ਆਪਣੇ ਪਿੰਡ ਸਰਿਆਣਾ ਤੋਂ ਮੁਕੇਰੀਆਂ ਵੱਲ ਕਿਸੇ ਪ੍ਰੋਗਰਾਮ ਵਿੱਚ ਆਪਣੀਆਂ ਦੋ ਕਾਰਾਂ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਅੱਡਾ ਭੱਲੋਵਾਲ ਦੇ ਕੋਲ ਨਹਿਰ ਦੇ ਪੁਲ ਤੋਂ ਮੁਕੇਰੀਆਂ ਵੱਲ ਨੂੰ ਮੁੜਨ ਲੱਗੇ ਤਾਂ ਹਾਜੀਪੁਰ ਵਾਲੇ ਪਾਸੇ ਤੋਂ ਆ ਰਹੀ ਕਰਤਾਰ ਕੰਪਨੀ ਦੀ ਤੇਜ਼ ਰਫ਼ਤਾਰ ਬਸ ਨੰਬਰ ਪੀਬੀ 08 ਬੀਜੀ 8151 ਨੇ ਉਨ੍ਹਾਂ ਦੀ ਕਾਰ ਨੂੰ ਅਗਲੇ ਹਿੱਸੇ ਤੋਂ ਓਵਰਟੇਕ ਕਰਦੇ ਸਮੇਂ ਮਮੂਲੀ ਜਿਹੀ ਟੱਕਰ ਮਾਰ ਦਿੱਤੀ ਅਤੇ ਬਸ ਦਾ ਡਰਾਈਵਰ ਜੋ ਆਪਣਾ ਨਾਮ ਹਰਜਿੰਦਰ ਸਿੰਘ ਉਰਫ਼ ਰਾਜੂ ਦਸਦਾ ਸੀ ਨੇ ਬਸ ਦੀ ਬਾਰੀ ਖੋਲ੍ਹ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰ ਕਰ ਦਿੱਤੀਆਂ ਅਤੇ ਬਸ ਰੋਕ ਕੇ ਉਤਰ ਆਇਆ। ਜਦੋਂ ਮੇਰੇ ਭਰਾ ਜਤਿੰਦਰ ਡਾਹਡਾ ਨੇ ਕਾਰ ਚੋਂ ਉੱਤਰ ਕੇ ਬਸ ਦੇ ਡਰਾਈਵਰ ਨੂੰ ਗਾਲ੍ਹਾਂ ਕਢਣ ਦਾ ਕਾਰਣ ਪੁਛਿਆ ਤਾਂ ਡਰਾਈਵਰ ਰਾਜੂ ਨੇ ਉਸ ਨੂੰ ਗਾਲ੍ਹਾਂ ਕਢਦੇ ਹੋਏ ਜੋਰਦਾਰ ਧੱਕਾ ਮਾਰ ਦਿੱਤਾ। ਜਿਸ ਕਰਕੇ ਜਤਿੰਦਰ ਡਾਹਡਾ ਸੜਕ ਤੇ ਡਿੱਗ ਪਿਆ ਤੇ ਬੇਸ਼ੁਧ ਹੋ ਗਿਆ। ਅਤੇ ਡਰਾਈਵਰ ਮੋਕੇ ਤੋਂ ਬਸ ਲੈਕੇ ਫਰਾਰ ਹੋ ਗਿਆ।

Advertisements

ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੜਕ ਤੇ ਪਏ ਆਪਣੇ ਬੇਸ਼ੁਧ ਭਰਾ ਨੂੰ ਆਪਣੀ ਗੱਡੀ ਵਿੱਚ ਮੁਕੇਰੀਆਂ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ਼ ਲਈ ਪੁਜਾਈਆ। ਜਿਥੇ ਇਲਾਜ਼ ਦੋਰਾਨ ਉਸ ਦੀ ਸੋਮਵਾਰ ਨੂੰ ਸਵੇਰੇ ਮੌਤ ਹੋ ਗਈ। ਹਾਜੀਪੁਰ ਪੁਲਿਸ ਨੇ ਕਰਤਾਰ ਬੱਸ ਦੇ ਡਰਾਈਵਰ ਹਰਜਿੰਦਰ ਸਿੰਘ ਉਰਫ਼ ਰਾਜੂ ਦੇ ਖਿਲਾਫ਼ ਧਾਰਾ 304 ਦੇ ਤਹਿਤ ਮੁਕੱਦਮਾ ਦਰਜ ਕਰਕੇ ਉਸਦੀ ਤੇ ਬਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਤੇ ਮ੍ਰਿਤਕ ਦੇਹ ਦਾ ਸਿਵਿਲ ਹਸਪਤਾਲ ਮੁਕੇਰੀਆਂ ਤੋਂ ਪੋਸਟਮਾਰਟਮ ਕਰਵਾ ਕੇ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

ਇੱਥੇ ਇਹ ਦੱਸਣ ਯੋਗ ਹੈ ਕਿ ਮ੍ਰਿਤਕ ਪੱਤਰਕਾਰ ਜਤਿੰਦਰ ਡਾਹਡਾ ਪੱਤਰਕਾਰ ਪਰੀਸ਼ਦ ਮੁਕੇਰੀਆਂ, ਹਾਜੀਪੁਰ ਪ੍ਰੈਸ ਕਲੱਬ ਅਤੇ ਯੁਨਾਈਟਡ ਪ੍ਰੈਸ ਕਲੱਬ ਤਲਵਾੜਾ ਦੇ ਅਹਿਮ ਮੈਂਬਰ ਸਨ। ਅਤੇ ਸਮਾਜਸੇਵਾ ਦੇ ਵਿੱਚ ਵੀ ਉਹ ਸਿਰ ਕਢ ਸਨ। ਯੁਨਾਈਟਡ ਪ੍ਰੈਸ ਕਲੱਬ ਤਲਵਾੜਾ ਦੇ ਪ੍ਰਧਾਨ ਰਕੇਸ਼ ਘਈ ਨੇ ਡਾਹਡਾ ਦੀ ਮੋਤ ਤੇ ਜਿੱਥੇ ਦੁੱਖ ਪ੍ਰਗਟ ਕੀਤਾ, ਉਥੇ ਹੀ ਉਨ੍ਹਾਂ ਹਾਜੀਪੁਰ ਪੁਲਿਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਡਾਹਡਾ ਦੀ ਮੌਤ ਦਾ ਜਿੰਮੇਦਾਰ ਉਪਰੋਕਤ ਡਰਾਈਵਰ ਰਾਜੂ ਬਸ ਸਣੇ ਅਗਲੇ 24 ਘੰਟਿਆਂ ਵਿੱਚ ਨਹੀਂ ਫੜਿਆ ਜਾਂਦਾ , ਤਾਂ ਪੱਤਰਕਾਰ ਭਾਈਚਾਰਾ ਸੰਘਰਸ਼ ਦਾ ਰੂਖ ਅਖਤਿਆਰ ਕਰਨ ਲਈ ਮਜ਼ਬੂਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਵੀ ਹੁਣ ਸੜਕਾਂ ਤੇ ਟਾਇਮ ਚੱਕਣ ਦੀ ਦੌੜ ਵਿੱਚ ਲੱਗਿਆਂ ਨਿਜੀ ਬਸਾਂ ਤੇ ਨੱਥ ਪਾਉਣੀ ਚਾਹੀਦੀ ਹੈ। ਜਿਸ ਨਾਲ ਭਵਿੱਖ ਵਿੱਚ ਹੋਰ ਇੰਸਾਨੀ ਜਿੰਦਗੀਆਂ ਨੂੰ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here