ਭਾਜਪਾ ਕੌਂਸਲਰਾਂ ਨੇ ਸਵ. ਅਟਲ ਬਿਹਾਰੀ ਵਾਜਪਾਈ ਜੀ ਨੂੰ ਦਿੱਤੀ ਸ਼ਰਧਾਂਜਲੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਅਕਾਲ ਚਲਾਣਾ ਕਰਨ ਤੇ ਨਗਰ ਨਿਗਮ ਹੁਸ਼ਿਆਰਪੁਰ ਦੇ ਸਮੂਹ ਅਕਾਲੀ ਭਾਜਪਾ ਕੌਂਸਲਰਾਂ ਵਲੋਂ ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਆਯੋਜਿਤ ਸ਼ੋਕ ਸਭਾ ਵਿਚ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਦੇਸ਼ ਦੇ ਸਵਾ ਸੋ ਕਰੋੜ ਤੋਂ ਜਿਆਦਾ ਲੋਕਾਂ ਦੇ ਹਰਮਨ ਪਿਆਰੇ ਸ਼੍ਰੀ ਅਟਲ ਬਿਹਾਰੀ ਵਾਜਪਾਈ ”ਸਾਡੇ ਅਟਲ ਜੀ ਦੇ ਅਕਾਲ ਚਲਾਣੇ ਤੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਸ਼ੁਰੂ ਵਿਚ ਆਰੀਆ ਸਮਾਜ ਅਤੇ ਬਾਅਦ ਵਿਚ ਰਾਸ਼ਟਰੀ ਸਵੈ ਸੰਘ ਵਿਚ ਸ਼ਾਮਿਲ ਹੋਏ ਅਤੇ ਭਾਰਤ ਦੇ ਸਵਤੰਰਤਾ ਸ੍ਰੰਗਾਮ ਵਿਚ ਹਿੱਸਾ ਲਿਆ ਅਤੇ ਭਾਰਤ ਛੱਡੋ ਅੰਦੋਲਨ ਦੌਰਾਨ ਜੇਲ ਵਿਚ ਵੀ ਗਏ। ਉਹ ਭਾਰਤੀ ਜਨ ਸੰਘ ਦੇ ਪ੍ਰਧਾਨ ਬਣਨ ਉਪਰੰਤ ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਪ੍ਰਧਾਨ ਬਣੇ। ਉਹਨਾਂ ਨੇ ਸੰਸਦ ਦਲ ਦੇ ਨੇਤਾ ਅਤੇ ਫਿਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ।
ਉਹਨਾਂ ਕਿਹਾ ਕਿ ਯੁਗਪੁਰਸ਼ ਅਟਲ ਬਿਹਾਰੀ ਵਾਜਪਾਈ ਆਪਣੇ ਮਨ, ਕਰਮ ਅਤੇ ਵਚਨ ਨਾਲ ਦੇਸ਼ ਪ੍ਰਤੀ ਪੂਰੇ ਸਮਰਪਿਤ ਰਾਜਨੇਤਾ ਸਨ ਰਾਜਨੀਤੀ ਵਿਚ ਉਹਨਾਂ ਦਾ ਕੋਈ ਵੀ ਵਿਰੋਧੀ ਨਹੀਂ ਸੀ। ਉਹਨਾਂ ਵਲੋਂ ਪੂਰੀ ਦੁਨੀਆ ਵਿਚ ਵਿਸ਼ਵ ਸ਼ਾਂਤੀ ਲਈ ਕੀਤੇ ਗਏ ਯਤਨ ਹਮੇਸ਼ਾ ਯਾਦ ਰੱਖੇ ਜਾਣਗੇ। ਉਹ ਭਾਰਤ ਦੇ ਗੁਆਂਢੀ ਦੇਸ਼ਾ ਨਾਲ ਚੰਗੇ ਅਤੇ ਸ਼ਾਂਤੀਪੂਰਨ ਸਬੰਧਾ ਨੂੰ ਬਣਾਏ ਰੱਖਣ ਲਈ ਲਗਾਤਾਰ ਯਤਨ ਕਰਦੇ ਰਹੇ ਅਤੇ ਭਾਰਤ ਦੇ ਹਿੱਤਾਂ ਨੂੰ ਸਭ ਤੋਂ ਉਪਰ ਰੱਖਿਆ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿਚ ਤੇਜੀ ਨਾਲ ਵਿਕਾਸ ਕਰਨ ਲਈ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਦੇ ਅਕਾਲ ਚਲਾਣੇ ਤੇ ਨਾ ਕੇਵਲ ਭਾਰਤ ਬਲਕਿ ਪੂਰੀ ਦੁਨੀਆ ਤੋਂ ਇੱਕ ਦੂਰਦਰਸ਼ੀ ਅਤੇ ਮਜਬੂਤ ਇਰਾਦੇ ਵਾਲਾ ਨੇਤਾ ਚਲਾ ਗਿਆ ਉਹਨਾਂ ਦੇ ਰਾਸਤੇ ਤੇ ਚਲ ਕੇ ਅਸੀਂ ਭਾਰਤ ਨੂੰ ਇਕ ਮਹਾਨ ਰਾਸ਼ਟਰ ਬਣਾਉਣ ਲਈ ਸਹਿਯੋਗ ਦੇ ਸਕਦੇ ਹਾਂ।

Advertisements

 ਇਸ ਮੌਕੇ ਤੇ ਅਸੀਂ ਸਾਰੇ ਅਕਾਲੀ ਭਾਜਪਾ ਕੌਂਸਲਰ ਅਟਲ ਬਿਹਾਰੀ ਵਾਜਪਾਈ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੰਦੇ ਹਾਂ। ਇਸ ਮੌਕੇ ਤੇ ਸਮੂਹ ਅਕਾਲੀ ਭਾਜਪਾ ਕੌਂਸਲਰਾਂ ਵਲੋਂ ਸ਼੍ਰੀ ਬਲਰਾਮ ਜੀ ਦਾਸ ਟੰਡਨ ਦੇ ਅਕਾਲ ਚਲਾਣਾ ਕਰਨ ਤੇ ਡੂੰਘੇ ਦੁੱਖ ਦਾ ਪ੍ਰਗਾਟਾਵਾ ਕੀਤਾ ਅਤੇ ਉਹਨਾਂ ਨੂੰ ਵੀ ਸਮੂਹ ਅਕਾਲੀ ਭਾਜਪਾ ਕੌਂਸਲਰਾਂ ਵਲੋਂ ਸ਼ਰਧਾਂਜਲੀ ਦਿੱਤੀ ਗਈ। 

ਇਸ ਮੌਕੇ ਤੇ ਮੇਅਰ ਸ਼ਿਵ ਸੂਦ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਕੌਂਸਲਰ ਰਿਟ: ਡੀ8ਐਸ8ਪੀ ਮਲਕੀਅਤ ਸਿੰਘ, ਕੁਲਵੰਤ ਸਿੰਘ ਸੈਣੀ, ਸੁਰੇਸ਼ ਭਾਟੀਆ ਬਿੱਟੂ, ਵਿਕਰਮਜੀਤ ਸਿੰਘ ਕਲਸੀ, ਨਰਿੰਦਰ ਸਿੰਘ, ਮਨਜੀਤ ਸਿੰਘ ਰਾਏ, ਨਿਪੁੰਨ ਸ਼ਰਮਾ, ਰਮੇਸ਼ ਠਾਕੁਰ, ਰੂਪ ਲਾਲ ਥਾਪਰ, ਸਰਬਜੀਤ ਸਿੰਘ, ਬਲਵਿੰਦਰ ਬਿੰਦੀ,  ਵਿਨੇ ਕੁਮਾਰ, ਸ਼੍ਰੀਮਤੀ ਰਕੇਸ਼ ਸੂਦ, ਕਵਿਤਾ ਪਰਮਾਰ, ਨੀਤੀ ਤਲਵਾੜ, ਸੁਨੀਤਾ ਦੂਆ, ਰਣਜੀਤਾ ਚੌਧਰੀ, ਮੀਨੂ ਸੇਠੀ, ਗੁਰਪ੍ਰੀਤ ਕੌਰ, ਰੀਨਾ ਨੇ ਇਸ ਮੌਕੇ ਤੇ ਸਾਬਕਾ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਅਤੇ ਬਲਰਾਮ ਜੀ ਦਾਸ ਟੰਡਨ ਨੂੰ ਸ਼ਰਧਾਂਜਲੀ ਦਿੱਤੀ।

LEAVE A REPLY

Please enter your comment!
Please enter your name here