ਜਿਲਾ ਸਿਹਤ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਰੇਹੜੀ/ਫੜੀ ਤੇ ਖੁੱਲੇਆਮ ਮੀਟ ਵੇਚਣ ਲਈ ਮਨਾਹੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਸਿਹਤ ਵਿਭਾਗ ਦੀ ਡਿਪਟੀ ਕਮਿਸ਼ਨਰ ਨਾਲ ਹੋਈ ਮੀਟਿੰਗ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹੁਣ ਸ਼ਹਿਰ ਵਿੱਚ ਖੁਲੇਆਮ, ਰੇਹੜੀ ਤੇ ਫੜੀ ਉੱਤੇ ਮੀਟ, ਮੱਛੀ ਆਦਿ ਵੇਚਣ ਅਤੇ ਕੱਟਣ ਦੀ ਮਨਾਹੀ ਹੋਵੇਗੀ। ਜਿਸਦੇ ਤਹਿਤ ਕੋਈ ਵੀ ਮੀਟ ਵਿਕਰੇਤਾ ਟੇਬਲ ਜਾਂ ਫੜੀ ਤੇ ਰੱਖ ਮੀਟ ਨਾ ਹੀ ਕੱਟ ਸਕਦਾ ਹੈ ਤੇ ਨਾਂ ਵੇਚ ਸਕਦੇ ਹੈ। ਇਸ ਸਬੰਧ ਵਿਚ ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨੇ ਸਬਜੀ ਮੰਡੀ ਦੇ ਨਜਦੀਕ ਲਗਦੀ ਮੱਛੀ ਮਾਰਕੀਟ ਅਤੇ ਮੀਟ ਮਾਰਕੀਟ ਦਾ ਦੋਰਾ ਕੀਤਾ ਤੇ ਨਜਾਇਜ ਤਰੀਕੇ ਨਾਲ ਵਪਾਰ ਚੱਲਾ ਰਹੇ ਮੀਟ ਵਿਕਰੇਤਾ ਨੂੰ ਸਖਤ ਹਦਾਇਤ ਕੀਤੀ। ਉਹਨਾਂ ਕਿਹਾ ਕਿ ਉਹ ਮੀਟ ਵੇਚਣ ਲਈ ਬਕਾਇਦਾ ਸਾਫ ਸੁਥਰੀਆਂ ਦੁਕਾਨਾ ਬਣਾਉਣ, ਤੇ ਸਾਫ ਸੁਥਰੀਆਂ ਥਾਂਵਾ ਤੇ ਦੁਕਾਨ ਦੇ ਅੰਦਰ ਹੀ ਮੀਟ ਕੱਟਿਆ ਜਾਵੇ ਤੇ ਅੰਦਰ ਹੀ ਵੇਚਿਆ ਜਾਵੇ। ਉਹਨਾਂ ਕਿਹਾ ਕਿ ਦੁਕਾਨਾ ਅੰਦਰ ਬਕਾਇਦਾ ਫਰੀਜਰ ਅਤੇ ਸਾਫ ਸਫਾਈ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ ਹੈ।

Advertisements

ਇਸ ਮੋਕੇ ਉਹਨਾਂ ਇਹ ਵੀ ਕਿਹਾ ਕਿ ਮੀਟ ਵੇਚਣ ਸਮੇ ਕੱਟਣ ਸਮੇਂ-ਸਾਫ ਸਫਾਈ ਰੱਖਣਾ, ਟੋਪੀ ਅਤੇ ਦਸਤਾਨੇ ਪਾਉਣੇ ਜਰੂਰੀ ਹਨ ਅਤੇ ਵੇਚਣ ਵਾਲਿਆ ਦਾ ਸਾਲ ਵਿੱਚ 1 ਵਾਰ ਮੈਡੀਕਲ ਕਰਾਵਾਉਣਾ ਵੀ ਜਰੂਰੀ ਹੈ, ਤਾਂ ਜੋ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੀ ਪਾਲਣਾ ਹੋਣ ਨਾਲ ਖਪਤਕਾਰਾਂ ਨੂੰ ਸ਼ੁੱਧ ਅਤੇ ਮਿਆਰੀ ਖਾਧ ਪਦਾਰਥ ਪ੍ਰਾਪਤ ਹੋ ਸਕਣ। ਇਸ ਮੋਕੇ ਖਾਧ ਪਦਾਰਥਾਂ ਨੂੰ ਬਣਾਉਣ ਵੰਡਣ ਵੇਚਣ ਅਤੇ ਢੋਆ ਢੋਆਈ ਵਿੱਚ ਲਗੇ ਕਰਮਚਾਰੀਆਂ ਦੀ ਨਿੱਜੀ ਸਾਫ ਸਫਾਈ ਦੇ ਨਾਲ-ਨਾਲ ਅਦਾਰੇ ਦੇ ਕੰਮ ਕਾਜੀ ਥਾਂ ਨੂੰ ਸਾਫ ਰੱਖਣ ਸਬੰਧੀ ਦੱਸਿਆ, ਤਾਂ ਜੋ ਲੋਕਾਂ ਨੂੰ ਵਧੀਆ ਮਿਆਰੀ ਸਾਫ ਸੁਥਰੀਂਆਂ ਖਾਣਾ ਪੀਣ ਦੀਆਂ ਵਸਤਾਂ ਮਿਲ ਸਕਣ। ਇਸ ਮੋਕੋ ਫੂਡ ਅਫਸਰ ਰਮਨ ਵਿਰਦੀ ਨੇ ਸੰਬੋਧਨ ਕਰਦਿਆ ਕਿਹਾ ਕਿ ਹਰ ਢਾਬੇ ਵਾਲੇ, ਰੇਹੜੀਆ ਵਾਲੇ, ਰੇਸਟੋਰੈਟ, ਬੇਕਰੀ ਤੇ ਕੋਈ ਵੀ ਖਾਣ ਪੀਣ ਵਾਲੇ ਪਦਾਰਥ ਵੇਚਣ ਵਾਲੇ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਜਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ ਤਾਂ ਸਰਕਾਰ ਵੱਲੋ ਫੂਡ ਸੇਫਟੀ ਕਾਨੂੰਨ ਦੇ ਤਹਿਤ 5 ਲੱਖ ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਸਜਾ ਵੀ ਹੋ ਸਕਦੀ ਹੈ।

LEAVE A REPLY

Please enter your comment!
Please enter your name here