ਕੈਪਟਨ ਸਰਕਾਰ ਵੀ ਬੇ-ਲਗਾਮ ਏਜੰਟਾਂ ਨੂੰ ਨੱਥ ਪਾਉਣ ਵਿੱਚ ਅਸਮਰਥ: ਵਿਧਾਇਕ ਰੌੜੀ

ਗੜਸ਼ੰਕਰ (ਦ ਸਟੈਲਰ ਨਿਊਜ਼)। ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਵਾਹਿਦਪੁਰ ਦੇ ਵਸਨੀਕ ਬਲਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨੂੰ ਜੂਨ 2018 ਵਿੱਚ ਏਜੰਟ ਵਲੋਂ ਚੰਗੇ ਭਵਿੱਖ ਦੇ ਸਬਜ਼ਬਾਗ ਦਿਖਾਕੇ ਵਿਜ਼ਟਰ ਵੀਜੇ ਉੱਤੇ ਇਹ ਭਰੋਸਾ ਦੇ ਕੇ ਕਿ ਬਹਿਰੀਨ ਪਹੁੰਚਣ ਉੱਤੇ ਸਾਡੇ ਬੰਦੇ ਤੈਨੂੰ ਪੱਕਾ ਵੀਜ਼ਾ ਦਿਵਾ ਦੇਣਗੇ। ਏਜੰਟ ਦੇ ਭਰੋਸੇ ਬਲਵਿੰਦਰ ਸਿੰਘ ਬਹਿਰੀਨ ਪਹੁੰਚ ਗਿਆ ਪਰ ਉੱਥੇ ਬਲਵਿੰਦਰ ਸਿੰਘ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਸਿੱਟੇ ਵਜੋਂ ਓਵਰ ਸਟੇਅ ਹੋਣ ਕਾਰਨ ਬਲਵਿੰਦਰ ਸਿੰਘ ਨੂੰ ਬਹਿਰੀਨ ਦੀ ਸਰਕਾਰ ਨੇ 2 ਲੱਖ ਰੁਪਏ ਜ਼ੁਰਮਾਨਾ ਲਗਾ ਦਿੱਤਾ ਹੈ।

Advertisements

ਬਲਵਿੰਦਰ ਨੂੰ ਬਹਿਰੀਨ ਤੋਂ ਵਾਪਿਸ ਮੰਗਵਾਉਣ ਦੀ ਮੰਗ ਨੂੰ ਜਲਦ ਕੀਤਾ ਜਾਵੇ ਪੂਰਾ: ਰੋੜੀ

ਬਲਵਿੰਦਰ ਸਿੰਘ ਦੇ ਮਾਪਿਆਂ ਨੇ ਹਲਕਾ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਗੁਹਾਰ ਲਗਾਉਂਦਿਆ ਕਿਹਾ ਕਿ ਸਾਡੇ ਪੁੱਤਰ ਨੂੰ ਕੇਂਦਰ ਤੇ ਪੰਜਾਬ ਸਰਕਾਰ ਰਾਹੀਂ ਸਰਕਾਰੀ ਖਰਚ ਪਰ ਪੰਜਾਬ ਵਾਪਿਸ ਲਿਆਦਾਂ ਜਾਵੇ। ਇਸ ਸਬੰਧੀ ਹਲਕਾ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਨਾਲ਼ ਗੱਲਬਾਤ ਕਰਕੇ ਬਲਵਿੰਦਰ ਸਿੰਘ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਉਣ ਲਈ ਕਨੂੰਨੀ ਕਾਰਵਾਈ ਸ਼ੁਰੂ ਕਰਵਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ।

ਇਸ ਮੌਕੇ ਵਿਧਾਇਕ ਵਲੋਂ ਪੀੜਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਸਮੇਤ ਸਮੁੱਚੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਦੇ ਮਾਪਿਆ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਤੋਂ ਪਹਿਲਾਂ ਏਜੰਟਾਂ ਉੱਤੇ ਭਰੋਸਾ ਕਰਨ ਦੀ ਥਾਂ ਵੀਜੇ ਦੇ ਸਹੀ ਹੋਣ ਉੱਤੇ ਭਰੋਸਾ ਕਰਕੇ ਜਾਣ ਤਾਂ ਜੋ ਏਜੰਟਾਂ ਦੀਆਂ ਠਗੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਉਹਨਾਂ ਕੈਪਟਨ ਸਰਕਾਰ ਵਲੋਂ ਬੇ-ਲਗਾਮ ਏਜੰਟਾਂ ਨੂੰ ਨੱਥ ਪਾਉਣ ਤੋਂ ਅਸਮਰੱਥ ਰਹਿਣ ਕਾਰਨ ਸਰਕਾਰ ਦੀ ਨਲਾਇਕੀ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਪੰਜਾਬ ਵਿੱਚ ਹੀ ਸਰਕਾਰੀ ਤੇ ਗੈਰ-ਸਰਕਾਰੀ ਰੁਜ਼ਗਾਰ ਦਾ ਪ੍ਰਬੰਧ ਕਰੇ। ਇਸ ਮੋਕੇ ਤੇ ਸਰਪੰਚ ਬਲਦੀਪ ਸਿੰਘ ਇਬਰਾਹੀਮਪੁਰ, ਸੋਮ ਨਾਥ ਡੁੱਗਰੀ, ਬਲ਼ਵੀਰ ਸਿੰਘ ਰਾਮਪੁਰ ਬਿਲੜੌ ਤੇ ਜਸਪਾਲ ਸਿੰਘ ਇਬਰਾਹੀਮਪੁਰ ਹਾਜ਼ਰ ਸਨ।

LEAVE A REPLY

Please enter your comment!
Please enter your name here