ਸੂਬਾ ਵਾਸੀਆਂ ਲਈ ਸਹਾਈ ਸਾਬਤ ਹੋ ਰਹੀ ਹੈ ‘ਸਰਬੱਤ ਸਿਹਤ ਬੀਮਾ ਯੋਜਨਾ’: ਕੈਬਿਨੇਟ ਮੰਤਰੀ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਦਯੋਗ ਤੇ ਵਣਜ ਮੰਤਰੀ, ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਸਰਬੱਤ ਸਿਹਤ ਬੀਮਾ ਯੋਜਨਾ’ ਸੂਬਾ ਵਾਸੀਆਂ ਲਈ ਸਹਾਈ ਸਾਬਤ ਹੋ ਰਹੀ ਹੈ। ਉਹ ਫਗਵਾੜਾ ਬਾਈਪਾਸ, ਪੁਰਹੀਰਾਂ ਵਿਖੇ ਸੀਵਰੇਜ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਸੰਬੋਧਨ ਕਰ ਰਹੇ ਸਨ। ਸ਼੍ਰੀ ਅਰੋੜਾ ਨੇ ਕਿਹਾ ਕਿ ‘ਸਰਬੱਤ ਸਿਹਤ ਬੀਮਾ ਯੋਜਨਾ’ ਦਾ ਸੂਬੇ ਦੇ 46 ਲੱਖ ਪਰਿਵਾਰਾਂ ਨੂੰ ਲਾਭ ਮਿਲ ਦਿੱਤਾ ਜਾ ਰਿਹਾ ਹੈ।

Advertisements

-ਕੈਬਨਿਟ ਮੰਤਰੀ ਨੇ ਫਗਵਾੜਾ ਬਾਈਪਾਸ, ਪੁਰਹੀਰਾਂ ਵਿਖੇ ਸੀਵਰੇਜ ਪਾਇਪ ਪਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਜ਼ਿਲੇ ਦੇ 2 ਲੱਖ 15 ਹਜ਼ਾਰ 632 ਪਰਿਵਾਰ ਇਸ ਸਕੀਮ ਤਹਿਤ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾ ਸਕਦੇ ਹਨ। ਉਹਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਯੋਜਨਾ ਤਹਿਤ ਸੂਚੀਬੱਧ ਕੀਤੇ ਹਸਪਤਾਲਾਂ ਦੀ ਲਿਸਟ ਸਿਹਤ ਕੇਂਦਰਾਂ ਵਿੱਚ ਲਗਾਈ ਜਾਣੀ ਯਕੀਨੀ ਬਣਾਈ ਜਾਵੇ, ਤਾਂ ਜੋ ਯੋਜਨਾ ਅਧੀਨ ਆ ਰਹੇ ਲਾਭਪਾਤਰੀ ਜਾਗਰੂਕ ਹੋ ਸਕਣ। ਉਹਨਾਂ ਕਿਹਾ ਕਿ ਇਸ ਬੀਮਾ ਯੋਜਨਾ ਅਧੀਨ ਮਰਦਮ ਸ਼ੁਮਾਰੀ-2011 ਅਨੁਸਾਰ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਕਵਰ ਕਰਨ ਤੋਂ ਇਲਾਵਾ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕ, ਜੇ-ਕਾਰਡ ਹੋਲਡਰ ਕਿਸਾਨ, ਪੱਤਰਕਾਰ, ਛੋਟੇ ਵਪਾਰੀ ਤੇ ਕਿਰਤ ਵਿਭਾਗ ਵਿਚ ਰਜਿਸਟਰਡ ਉਸਾਰੀ ਕਾਮਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ, ਮਨਜੀਤ ਰਾਏ, ਕਮਲਜੀਤ ਕਟਾਰੀਆ, ਕੁਲਵਿੰਦਰ ਸਿੰਘ ਹੁੰਦਲ, ਧਿਆਨ ਸਿੰਘ, ਤੀਰਥ ਰਾਮ, ਸੁਦਰਸ਼ਨ ਧੀਰ, ਰਜਨੀ ਠਾਕੁਰ, ਪ੍ਰਦੀਪ ਕੁਮਾਰ ਤੋਂ ਇਲਾਵਾ ਗੁਲਸ਼ਨ ਰਾਏ, ਸੁਨੀਸ਼ ਜੈਨ, ਗੁਰਦੀਪ ਕਟੋਚ, ਸੇਵਾ ਸਿੰਘ, ਅਸ਼ਵਨੀ ਸ਼ਰਮਾ, ਮੋਹਨ ਲਾਲ, ਗੋਵਿੰਦ ਰਾਏ, ਰੋਸ਼ਨ ਕੁਮਾਰ, ਅਸ਼ੋਕ ਮਹਿਰਾ, ਸੁਖਵੀਰ ਸਿੰਘ, ਪਰਮਜੀਤ ਸਿੰਘ, ਰਾਮ ਦਿਆਲ, ਹਰਭਜਨ ਸਿੰਘ, ਦਰਸ਼ਨ ਲਾਲ, ਕੇਵਲ ਚੰਦ, ਚਮਨ ਸਿੰਘ, ਗੁਰਮੀਤ ਲਾਲ, ਐਡਵੋਕੇਟ ਰਾਮ ਕੁਮਾਰ, ਧਰਮਪਾਲ ਕੋਟਰਾ, ਹਰਬਿਲਾਸ ਸਿੱਧੂ, ਚੌਧਰੀ ਅਮਰਜੀਤ, ਹਰਪ੍ਰੀਤ ਹਨੀ, ਸੋਹਣ ਲਾਲ, ਕਮਲੇਸ਼ ਕੌਰ, ਪ੍ਰਕਾਸ਼ ਲਤਾ, ਮਹਿੰਦਰ ਕੌਰ, ਜਸਵਿੰਦਰ ਕੌਰ, ਤਰਨਜੀਤ ਕੌਰ, ਸੰਜੋਗਤਾ, ਕਮਲਾ ਦੇਵੀ, ਰਾਜਵਿੰਦਰ ਕੌਰ, ਪਰਮਜੀਤ, ਗੁਰਜੀਤ ਕੌਰ, ਗੁਰਮੇਲ ਕੌਰ, ਸੋਮਾ ਰਾਣੀ ਅਤੇ ਕਮਲਾ ਦੇਵੀ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here