4 ਤੋਂ 15 ਫਰਵਰੀ ਤੱਕ ਚਲਾਈ ਜਾ ਰਹੀ ਹੈ ਟੀ.ਬੀ. ਫ੍ਰੀ ਇੰਡੀਆ ਕੰਪੇਨ: ਡਾ. ਸ਼ਵੇਤਾ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਗਾਇਡਲਾਈਨਜ਼ ਅਤੇ ਸਿਵਲ ਸਰਜਨ ਡਾ. ਵਿਨੋਦ ਸਰੀਨ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀ.ਬੀ. ਮੁਕਤ ਭਾਰਤ ਮੁਹਿੰਮ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਮਨਾਈ ਜਾ ਰਹੀ ਹੈ। ਜ਼ਿਲਾ ਟੀ.ਬੀ ਅਫਸਰ ਡਾ. ਸ਼ਵੇਤਾ ਗੁਪਤਾ ਨੇ ਦੱਸਿਆ ਕਿ 4 ਤੋਂ 15 ਫਰਵਰੀ ਤੱਕ ਟੀ.ਬੀ. ਫ੍ਰੀ ਇੰਡੀਆ ਕੰਪੇਨ ਅਧੀਨ ਲੋਕਾਂ ਨੂੰ ਟੀ.ਬੀ ਸਬੰਧੀ ਜਾਗਰੂਕ ਕਰਨ ਲਈ ਸੈਮੀਨਰ ਅਤੇ ਰੈਲੀਆਂ ਕਰਵਾਈਆਂ ਜਾਣਗੀਆਂ। ਜਿਸ ਵਿੱਚ ਸਿਹਤ ਕਰਮਚਾਰੀ ਟੀ.ਬੀ ਸਬੰਧੀ ਜਾਣਕਾਰੀ ਦੇਣਗੇ।

Advertisements

ਇਸ ਮੁਹਿੰਮ ਤਹਿਤ ਸਕਰੀਨਿੰਗ ਕੈਂਪ ਲਗਾ ਕੇ ਸ਼ੱਕੀ ਮਰੀਜ਼ਾਂ ਦੇ ਬਲਗਮ ਦੇ ਸੈਂਪਲ ਵੀ ਲਏ ਜਾਣਗੇ। ਉਹਨਾਂ ਦੱਸਿਆ ਕਿ ਟੀ.ਬੀ ਦਾ ਇਲਾਜ ਪਹਿਲਾਂ ਹੀ ਘਰ ਘਰ ਜਾ ਕੇ ਮੁਫਤ ਕੀਤਾ ਜਾ ਰਿਹਾ ਹੈ। ਟੀ.ਬੀ ਦੇ ਮਰੀਜ਼ ਨੂੰ ਇਲਾਜ ਦੌਰਾਨ 500 ਰੁਪਏ ਪ੍ਰਤੀ ਮਹੀਨਾ ਪੋਸਟ ਸਹਾਇਤਾ ਵਜੋਂ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਟੀ.ਬੀ ਦਾ ਆਧੁਨਿਕ ਅਤੇ  ਪੂਰਾ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫਤ ਹੈ।

LEAVE A REPLY

Please enter your comment!
Please enter your name here