ਜਿਲਾਂ ਪੱਧਰ ਤੇ ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ  ਦਾ ਸਿਖਲਾਈ ਪ੍ਰੋਗਰਾਮ ਆਯੋਜਿਤ

ਹੁਸ਼ਿਆਰਪਰ (ਦ ਸਟੈਲਰ ਨਿਊਜ਼), ਰਿਪੋਰਟ ਜਤਿੰਦਰ ਪ੍ਰਿੰਸ।  ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਸ਼ਨ ਐਡ ਕੰਟਰੋਲ ਆਫ ਡੈਫਨੈਸ ਅਧੀਨ ਜਿਲਾਂ ਪੱਧਰ ਤੇ ਆਸ਼ਾ ਵਰਕਰਾਂ  ਅਤੇ ਆਂਗਨਵਾੜੀ ਵਰਕਰਾਂ  ਦਾ ਸਿਖਲਾਈ ਪ੍ਰੋਗਰਾਮ  ਜਿਲਾਂ ਸਿਖਲਾਈ ਕੇਂਦਰ ਵਿਖੇ ਡਾ. ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ ਅਤੇ ਪ੍ਰੋਗਰਾਮ ਅਫਸਰ ਡਾ. ਸਵਾਤੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਿਖਲਾਈ ਪ੍ਰੋਗਰਾਮ ਵਿੱਚ ਹਾਜਰੀਨ ਨੂੰ ਸਬੋਧਨ ਕਰਦਿਆ ਡਾ ਰਜਿੰਦਰ ਰਾਜ ਨੇ ਦੱਸਿਆ ਕਿ  ਇਸ ਕੌਮੀ ਪ੍ਰੋਗਰਾਮ ਦਾ ਮਕਸਦ ਬੋਲੇਪੰਨ ਅਤੇ ਬਹਿਰਾਂਪਨ ਦੀ ਜਲਦ ਜਾਂਚ ਕਰਕੇ ਮਰੀਜ ਨੂੰ ਇਲਾਜ ਲਈ ਪ੍ਰੇਰਿਤ ਕਰਨਾਂ ਤਾਂ ਜੋ ਕਿ ਇਸ ਨਾਲ ਹੋਣ ਵਾਲੀ ਪੱਕੀ ਅਪੰਗਤਾਂ ਨੂੰ ਘਟਾਇਆ ਜਾ ਸਕੇ ।

Advertisements

ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ  ਕਿਹਾ ਕਿ ਭਾਰਤ  ਵਿੱਚ 60 ਮਿਲੀਅਨ ਲੋਕ ਬਹਿਰਾਪਨ ਤੋ ਪ੍ਰਭਾਵਿਤ ਹਨ ਤੇ ਜੇਕਰ ਇਸ ਦਾ ਸਮੇ ਸਿਰ  ਜਾਂਚ ਅਤੇ ਇਲਾਜ ਹੋ ਜਾਵੇ ਤਾਂ 50 ਪ੍ਰਤੀਸ਼ਤ ਬਿਮਾਰੀ ਨੂੰ ਘਟਾਇਆ ਜਾ ਸਕਦਾ ਹੈ, ਬਿਮਾਰੀ ਦਾ ਇਲਾਜ ਹੋਣ ਨਾਲ 80 ਪ੍ਰਤੀਸ਼ਤ ਲੋਕਾਂ ਨੂੰ ਇਸ ਦਾ ਫਾਇਦਾ ਹੋ  ਸਕਦਾ ਹੈ । ਡਾ. ਸਵਾਤੀ ਨੋਡਲ ਅਫਸਰ ਨੇ ਦੱਸਿਆ ਕਿ ਘੱਟ ਸੁਣਨ ਵਾਲੇ ਬੱਚਿਆਂ ਦਾ ਜੇਕਰ ਸਹੀ ਸਮੇ ਤੇ ਇਲਾਜ ਹੋ ਜਾਵੇ ਤਾਂ ਉਹ ਸਮਾਜ ਵਿੱਚ ਨੋਰਮਲ ਜਿੰਦਗੀ ਜੀ ਸਕਦਾ ਹੈ ।

ਇਸ ਸਿਖਲਾਈ ਪ੍ਰੋਗਰਾਮ ਵਿੱਚ ਨੱਕ ਕੰਨ ਅਤੇ ਗਲੇ ਦੇ ਮਾਹਿਰ ਡਾਕਟਰ ਵੱਲੋ ਪ੍ਰਜੈਕਟਰ ਰਾਹੀ ਸਿਖਲਾਈ ਰਾਹੀ ਭਾਗੀਦਾਰਾ ਨੂੰ ਐਨ.ਪੀ.ਪੀ.ਸੀ.ਡੀ. ਬਾਰੇ ਵਿਸ਼ਥਾਰ ਪੂਰਵਕ ਸਿਖਲਾਈ ਦਿੱਤੀ । ਉਹਨਾਂ ਦੱਸਿਆ ਕਿ ਜਿਲੇ ਦੇ ਸਮੂਹ ਸਿਹਤ ਸੰਸਥਾਵਾਂ ਤੇ ਅਧਿਆਪਕ ਆਗਨਵਾੜੀ ਵਰਕਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਸਿਖਲਾਈ ਦੇ ਕੇ ਇਸ ਪ੍ਰੋਗਰਾਮ ਦੇ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ । ਇਸ ਮੋਕੇ ਡੀ.ਪੀ.ਐਮ.  ਮੁਹੰਮਦ ਆਸਿਫ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here