ਏ.ਡੀ.ਸੀ. ਨੇ ਜਾਬ ਫੇਅਰ ਸਬੰਧੀ ਪੰਜਾਬ ਹੁਨਰ ਵਿਕਾਸ ਦੇ ਟ੍ਰੇਨਿੰਗ ਪਾਰਟਨਰਾਂ ਨਾਲ ਕੀਤੀ ਬੈਠਕ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਹੀਨਾ ਮਾਰਚ-2020 ਦੌਰਾਨ ਲਗਾਏ ਜਾ ਰਹੇ ਜਾਬ ਫੇਅਰ ਸਬੰਧੀ ਪਠਾਨਕੋਟ ਜ਼ਿਲੇ ਦੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਟ੍ਰੇਨਿੰਗ ਪਾਰਟਨਰਾਂ ਨਾਲ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਰੋਜ਼ਗਾਰ ਬਿਊਰੋ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਪ੍ਰਦੀਪ ਕੁਮਾਰ ਬਲਾਕ ਮਿਸ਼ਨ ਮੈਨੇਜਰ, ਆਂਚਲ ਬਲਾਕ ਮੈਨੇਜਰ ਟ੍ਰੇਨਿੰਗ ਅਤੇ ਪਲੈਸਮੇਂਟ, ਵਿਜੇ ਕੁਮਾਰ ਬਲਾਕ ਮੈਨੇਜਰ ਸੋਸ਼ਲ ਮੋਬੀਲਾਇਜੈਸ਼ਨ, ਹਰਪ੍ਰੀਤ ਸਿੰਘ ਬੀ.ਡੀ.ਪੀ.ਓ. ਪਠਾਨਕੋਟ, ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ, ਅਤੇ ਹੋਰ ਵੱਖ ਵੱਖ ਟ੍ਰੇਨਿੰਗ ਪਾਰਟਨਾਂ ਦੇ ਅਧਿਕਾਰੀ ਹਾਜ਼ਰ ਸਨ। ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਟ੍ਰੇਨਿੰਗ ਪਾਰਟਨਰਾਂ ਦੇ  ਅਧਿਕਾਰੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ਗਾਰ ਮੇਲੇ ਮਾਰਚ ਮਹੀਨੇ ਦੌਰਾਨ ਅੰਮ੍ਰਿਤਸਰ, ਫਗਵਾੜਾ, ਬਠਿੰਡਾ, ਮੁਹਾਲੀ, ਐਸ.ਬੀ.ਐਸ ਨਗਰ ਵਿਖੇ ਲਗਾਏ ਜਾਣਗੇ। ਇਹਨਾਂ ਰੋਜ਼ਗਾਰ ਮੇਲਿਆਂ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਬੱਚਿਆਂ ਦੀ ਇੰਟਰਵਿਊ ਲੈ ਕੇ ਨੌਕਰੀਆਂ ਲਈ ਚੋਣ ਕੀਤੀ ਜਾਵੇਗੀ।

ਰੋਜ਼ਗਾਰ ਮੇਲੇ ਵਿੱਚ ਭਾਗ ਲੈ ਰਹੀਆਂ ਕੰਪਨੀਆਂ ਵਲੋਂ ਗਰੇਜੂਏਟ ਬੱਚਿਆਂ ਦੀ ਸਿਲੈਕਸ਼ਨ ਕੀਤੀ ਜਾਵੇਗੀ। ਉਹਨਾਂ ਵਲੋਂ ਮੀਟਿੰਗ ਵਿੱਚ ਸ਼ਾਮਿਲ ਟ੍ਰੇਨਿੰਗ ਪਾਰਟਨਾਂ ਦੇ ਅਧਿਕਾਰੀ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਸ਼ਾਮਿਲ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮੀਟਿੰਗ ਵਿੱਚ ਪੰਜਾਬ ਸਕਿਲ ਡਿਵੈਮਲਪਮੇਂਟ ਮਿਸ਼ਨ ਵੱਲੋ ਜ਼ਿਲਾ ਪਠਾਨਕੋਟ ਵਿੱਚ ਚਲਾਈ ਜਾ ਰਹੀਆ ਸਕਿਮਾਂ ਦਾ ਵੀ ਰੀਵਿਊ ਕੀਤਾ ਗਿਆ।

LEAVE A REPLY

Please enter your comment!
Please enter your name here