ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਵੈ ਰੋਜ਼ਗਾਰ ਲਈ ਕਰਜ਼ਾ ਮੇਲਾ 27 ਫਰਵਰੀ ਨੂੰ

Breaking News Hoshiarpur

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਆਮ ਨਾਗਰਿਕਾਂ ਅਤੇ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਦੀ ਸਹੂਲਤ ਵਾਸਤੇ ਸਾਰੇ ਬੈਂਕ ਅਤੇ ਸਵੈ ਰੋਜ਼ਗਾਰ ਪ੍ਰਦਾਨ ਕਰਨ ਵਾਲੇ ਵਿਭਾਗ ਅਤੇ ਏਜੰਸੀਆਂ ਮਿਤੀ 27 ਫਰਵਰੀ ਨੂੰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਇੱਕ ਥਾਂ ਇਕੱੱਠੇ ਹੋ ਕੇ ਇੰਟਰਵਿਊ ਲੈਣਗੇ।

Advertisements

ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਦੱੱਸਿਆ ਕਿ ਇਹਨਾਂ ਮੇਲਿਆਂ ਦੌਰਾਨ ਆਪਣਾ ਖੁੱਦ ਦਾ ਕਾਰੋਬਾਰ ਖੋਲਣ ਲਈ ਬੇਰੋਜ਼ਗਾਰ ਅਤੇ ਯੋਗ ਉਮੀਦਵਾਰਾਂ ਨੂੰ ਕਰਜੇ ਮੁਹੱੱਈਆ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਸਾਰੇ ਦਸਤਾਵੇਜ ਲੈ ਕੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਚੌਂਕ ਪਠਾਨਕੋਟ ਵਿਖੇ ਸਵੇਰੇ 10 ਵਜੇ ਪੁੱੱਜੋ। ਸਵੈ ਰੋਜ਼ਗਾਰ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਉਮੀਦਵਾਰ ਆਪਣੀ ਰਿਹਾਇਸ ਦਾ ਸਰਟੀਫੀਕੇਟ, ਪੜਾਈ ਦੇ ਸਰਟੀਫੀਕੇਟ ਲੈ ਕੇ ਆਉਣ।

LEAVE A REPLY

Please enter your comment!
Please enter your name here