ਨੈਸ਼ਨਲ ਗ੍ਰੀਨ ਕਾਰਪਸ ਪ੍ਰੋਗਰਾਮ ਅਧੀਨ ਸਕੂਲ ਮੁਖੀਆਂ ਦੀ ਇੱਕ ਰੋਜਾ ਵਰਕਸ਼ਾਪ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਨੈਸਨਲ ਗ੍ਰੀਨ ਕਾਰਪਸ ਪ੍ਰੋਗਰਾਮ ਅਧੀਨ ਜਿਲਾ  ਪਠਾਨਕੋਟ ਦੇ ਸਮੂਹ ਸਕੂਲ ਮੁਖੀਆਂ ਦੀ ਇੱਕ ਰੋਜਾ ਵਰਕਸਾਪ ਐਵਲੋਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਬੀਰ ਸਿੰਘ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਇੰਜੀ. ਸੰਜੀਵ ਗੌਤਮ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀ ਗਈ।

Advertisements

ਵਰਕਸ਼ਾਪ ਵਿੱਚ ਜਿਲੇ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਿਤ ਕਰਦੇ ਹੋਏ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਬੀਰ ਸਿੰਘ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਇੰਜੀ. ਸੰਜੀਵ ਗੌਤਮ ਨੇ ਗ੍ਰੀਨ ਕਾਰਪਸ ਪ੍ਰੋਗਰਾਮ ਅਧੀਨ ਵਾਤਾਵਰਨ ਨੂੰ ਬਚਾਉਣ ਤਹਿਤ ਪ੍ਰੋਗਰਾਮ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਅਤੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।

ਇਸ ਦੇ ਨਾਲ ਹੀ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਆ ਰਹੀਆਂ ਮੁਸਕਿਲਾਂ ਨੂੰ ਦੂਰ ਕਰਨ ਲਈ ਜਰੂਰੀ ਨਿਰਦੇਸ ਦਿੱਤੇ ਅਤੇ ਜਲਦੀ ਤੋਂ ਜਲਦੀ ਇਸ ਗ੍ਰਾਂਟ ਨੂੰ ਖਰਚ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਨੇ ਸਕੂਲ ਮੁਖੀਆਂ ਨੂੰ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ।

ਵਰਕਸਾਪ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਜਿਲਾ ਸਾਇੰਸ ਸੁਪਰਵਾਈਜਰ ਰਾਜੇਸ਼ਵਰ ਸਲਾਰੀਆ ਨੇ ਨਿਭਾਉਂਦੇ ਹੋਏ ਅਧਿਆਪਕਾਂ ਨੂੰ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਐਕਟੀਵਿਟੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡੀ.ਐਸ.ਐਮ ਬਲਵਿੰਦਰ ਸਿੰਘ, ਪ੍ਰਿੰਸੀਪਲ ਬਲਦੇਵ ਰਾਜ, ਪ੍ਰਿੰਸੀਪਲ ਰਾਮ ਮੂਰਤੀ,  ਅਰੁਣ ਮਹਾਜਨ, ਸੰਭੂ ਨਾਥ, ਮੁਨੀਸ ਗੁਪਤਾ, ਡੀ.ਜੀ ਸਿੰਘ, ਰਾਜ ਕੁਮਾਰ ਗੁਪਤਾ, ਕੌਂਸਲ ਸ਼ਰਮਾ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਸਮੇਤ ਸਮੂਹ ਸਕੂਲ ਮੁਖੀ ਹਾਜਰ ਸਨ। 

LEAVE A REPLY

Please enter your comment!
Please enter your name here