Friday, October 23, 2026
Home Punjab ਪਿਰਾਮਲ ਫਾਊਂਡੇਸ਼ਨ ਨੇ ਸਰਕਾਰੀ ਸਕੂਲ ਗੱਟੀ ਰਾਜੋ ਕੇ ਵਿਖੇ ਲਗਾਈ ਵਰਕਸ਼ਾਪ  

ਪਿਰਾਮਲ ਫਾਊਂਡੇਸ਼ਨ ਨੇ ਸਰਕਾਰੀ ਸਕੂਲ ਗੱਟੀ ਰਾਜੋ ਕੇ ਵਿਖੇ ਲਗਾਈ ਵਰਕਸ਼ਾਪ  

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਪਿਰਾਮਲ ਫਾਊਂਡੇਸ਼ਨ ਦੇ ਗਾਂਧੀ ਫੇਲੋਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ “ਮੇਂਸਟਰੁਆਲ ਹਾਈਜਨ ਮੈਨੇਜਮੈਂਟ” ਦੇ ਵਿਸ਼ੇ ਉੱਤੇ ਡੇਢ ਘੰਟੇ ਦੀ ਵਰਕਸ਼ਾਪ ਕੀਤੀ। ਇਸ ਵਰਕਸ਼ਾਪ ਵਿਚ ਛੇਵੀਂ ਸੱਤਵੀਂ ਅਤੇ ਅੱਠਵੀ ਕਲਾਸ ਦੀਆਂ ਕੁੱਲ 128 ਲੜਕੀਆਂ ਸ਼ਾਮਿਲ ਸਨ ਅਤੇ ਸਕੂਲ ਦੇ ਦੋ ਅਧਿਆਪਕ ਮੌਜੂਦ ਸਨ।

Advertisements

ਵਰਕਸ਼ਾਪ ਚ ਕਈ ਤਰ੍ਹਾਂ ਦੇ ਸਵਾਲਾਂ ਉੱਤੇ ਚਰਚਾ ਹੋਈ ਜਿਸ ਵਿਚ ਲੜਕੀਆਂ ਨੂੰ ਦੱਸਿਆ ਗਿਆ ਕਿ ਮਾਹਵਾਰੀ ਕਿਉੰ ਆਉਂਦੀ ਹੈ ਅਤੇ ਇਹਨਾ ਦਿਨਾਂ ਚ ਤੁਸੀ ਆਪਣੇ ਸਰੀਰ ਅਤੇ ਆਲੇ ਦੁਆਲੇ ਦੀ ਸਾਫ ਸਫ਼ਾਈ ਕਿਵੇਂ ਕਰਨੀ ਹੈ ਅਤੇ ਕਦੋਂ ਤੁਹਾਨੂੰ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ। ਵਰਕਸ਼ਾਪ ਦੇ ਅੰਤ ਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਜੀ ਨੇ ਟੀਮ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here