ਆਪ ਵਿਧਾਇਕਾਂ ਅਨਮੋਲ ਗਗਨ ਮਾਨ ਸਮੇਤ ਚਾਰ ਹੋਰ ਨੇਤਾਵਾਂ ਖਿਲਾਫ ਚਾਰਜ਼ਸ਼ੀਟ ਦਾਇਰ, ਕੋਰੋਨਾ ਕਾਲ ‘ਚ ਕੀਤਾ ਸੀ ਹੰਗਾਮਾ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਚੰਡੀਗੜ੍ਹ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਚਾਰ ਨੇਤਾਵਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ।  ਇੰਨਾਂ ਆਗੂਆਂ ਵਿੱਚ ਮੰਤਰੀ ਅਨਮੋਲ ਗਗਨ ਮਾਨ ਸਮੇਤ ਰਾਜਵਿੰਦਰ ਕੌਰ ਗਿੱਲ, ਡਾ. ਸੰਨੀ ਸਿੰਘ ਆਹਲੂਵਾਲੀਆ ਅਤੇ ਅਰਸ਼ਦੀਪ ਸਿੰਘ ਸ਼ਾਮਲ ਹਨ। ਦਰਜ ਕੇਸ ਵਿੱਚ ਚੰਡੀਗੜ੍ਹ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ ਮਹਾਬੀਰ ਸਿੰਘ ਸ਼ਿਕਾਇਤਕਰਤਾ ਸਨ। ਉਸ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਰਾਜਵਿੰਦਰ ਕੌਰ ਗਿੱਲ, ਅਨਮੋਲ ਗਗਨ, ਸੰਨੀ ਸਿੰਘ ਆਹਲੂਵਾਲੀਆ ਅਤੇ ਅਰਸ਼ਦੀਪ ਅਤੇ ‘ਆਪ’ ਮਹਿਲਾ ਵਿੰਗ ਦੇ ਕਈ ਹੋਰ ਵਰਕਰ ਭਾਜਪਾ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਕੋਰੋਨਾ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਗਈ। ਇਸ ਦੌਰਾਨ ਕਈ ਲੋਕ ਜ਼ਖ਼ਮੀ ਵੀ ਹੋ ਗਏ ਸਨ। ਪੁਲਿਸ ਨੇ 300 ਤੋਂ ਵੱਧ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ‘ਆਪ’ ਮਹਿਲਾ ਵਿੰਗ ਦੀ ਆਗੂ ਰਾਜਵਿੰਦਰ ਕੌਰ ਤੇ ਅਨਮੋਲ ਗਗਨ ਮਾਨ ਦੀ ਅਗਵਾਈ ਹੇਠ ਵਰਕਰਾਂ ਨੇ ਰੋਸ ਮਾਰਚ ਕੱਢ ਕੇ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ। 

Advertisements

LEAVE A REPLY

Please enter your comment!
Please enter your name here