ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ—ਘਰ ਰੁਜ਼ਗਾਰ ਮਿਸ਼ਨ ਤਹਿਤ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ/ ਮਾਡਲ ਕੈਰੀਅਰ ਸੈਂਟਰ ਫਿਰੋਜਪੁਰ ਵਿੱਚ ਅਨੁੂਸੁਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਨਾਨ ਟੈਕਨੀਕਲ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਮੰਤਵ ਨਾਲ ਟ੍ਰੇਨਿੰਗ ਦੇਣ ਲਈ ਪ੍ਰਾਰਥੀਆਂ ਤੋਂ ਬਿਨੈ—ਪਤਰਾਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਸ਼ੋਕ ਜਿੰਦਲ ਨੇ ਦਿੱਤੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਸ਼ੋਕ ਜਿੰਦਲ ਨੇ ਦੱਸਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵੱਲੋਂ ਪ੍ਰਾਰਥੀਆਂ ਨੂੰ ਟ੍ਰੇਨਿੰਗ ਦੇਣ ਉਪਰੰਤ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਪ੍ਰਾਰਥੀਆਂ ਨੂੰ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵਿੱਚ ਹੀ ਨੌਕਰੀ ਦਿੱਤੀ ਜਾਵੇਗੀ। ਸੋ, ਜਿਹੜੇ ਪ੍ਰਾਰਥੀ ਸਾਲ— 2018, 2019 ਅਤੇ 2020 ਵਿੱਚ ਪੁੂਰਨ ਤੌਰ ਤੇ ਗੈਜੂਏਟ ਪਾਸ ਹੋਣ ਦੇ ਨਾਲ ਨਾਲ ਉਹਨਾਂ ਦੀ ਉਮਰ 28 ਸਾਲ ਤੋਂ ਵੱਧ ਨਾ ਹੋਣ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵਿੱਖੇ ਪਹੁੰਚ ਕੇ ਆਪਣਾ ਨਾਮ ਦੇ ਸਕਦੇ ਹਨ। ਉਪਰੋਕਤ ਸ਼ਰਤਾਂ ਦੇ ਨਾਲ ਜੋ ਪ੍ਰਾਰਥੀ ਪੱਛੜੀ ਸੇ਼੍ਰੇਣੀ ਨਾਲ ਸਬੰਧ ਰੱਖਦੇ ਹੋਣ ਉਹਨਾ ਉਮੀਦਵਾਰਾਂ ਦੇ ਪਾਰਿਵਾਰਕ ਸਲਾਨਾ ਕੁੱਲ ਆਮਦਨ ਦੋ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਮਾਡਲ ਕਰੀਅਰ ਸੈਂਟਰ, ਮਨੀਸਟ੍ਰੀ ਆੱਫ ਲੇਬਰ ਅੇੈਂਡ ਇੰਮਪਲਾਈਮਂੈਂਟ ਦੇ ਵਾਈ. ਪੀ. ਰਾਹੁਲ ਵੋਹਰਾ ਵੱਲੋਂ ਦਸਿਆ ਗਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਦੁਆਰਾ ਚੁਣੇ ਗਏ ਉਮੀਦਵਾਰਾਂ ਨੂੰ 100 ਘੰਟੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਵਿੱਚ ਅੰਗਰੇਜੀ, ਹਿੰਦੀ, ਗਣਿਤ, ਕੰਪਿਊਟਰ ਸਬੰਧੀ ਮੁਢਲੀ ਜਾਣਕਾਰੀ, ਇੰਟਰਵਿਊ ਪ੍ਰੋਸੈਸ, ਬਾਇਓਡਾਟਾ ਬਨਾਣਾ ਆਦਿ ਸ਼ਾਮਿਲ ਹੈ। ਟ੍ਰ੍ਰੇਨਿੰਗ ਨੂੰ ਸਫਲਤਾਪੂਰਵਕ ਕਰਨ ਉਪਰੰਤ ਪ੍ਰਾਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਪ੍ਰਾਰਥੀਆਂ ਨੂੰ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵਿੱਚ ਹੀ 10,000/— ਰੁਪਏ ਤੋਂ 15,000/— ਤੱਕ ਪ੍ਰਤੀ ਮਹੀਨਾ ਤਨਖਾਹ ਤੇ ਨੌਕਰੀ ਦਿੱਤੀ ਜਾਵੇਗੀ।
ਜਿਲ੍ਹਾ ਫਿਰੋਜਪੁਰ ਦੇ ਚਾਹਵਾਨ ਅਤੇ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਟ੍ਰੇਨਿੰਗ ਲੈਣ ਲਈ ਪ੍ਰਾਰਥੀ ਆਪਣੀ ਪਾਸਪੋਰਟ ਸਾਈਜ਼ ਫੋਟੋ, 10ਵੀ., 12ਵੀਂ ਅਤੇ ਗ੍ਰੈਜੂਏਟ ਪਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਆਦਿ ਲੈ ਕੇ 18 ਜਨਵਰੀ, 2021 ਤੱਕ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, (ਮਾਡਲ ਕਰੀਅਰ ਸੈਂਟਰ), ਡੀ.ਸੀ.ਕੰਪਲੈਕਸ, ਫਿਰੋਜਪੁਰ ਵਿਖੇ ਆ ਕੇ ਆਪਣਾ ਨਾਮ ਦੇ ਸਕਦੇ ਹਨ।