ਲਾਇਨਜ਼ ਕਲੱਬ ਐਕਸ਼ਨ ਨੇ ਅਧਿਆਪਕ ਦਿਵਸ ਮਨਾਇਆ

Pic2TeachersDay Lions Club Acion
ਹੁਸ਼ਿਆਰਪੁਰ, 8 ਸੰਤਬਰ: ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਧਿਆਪਕ ਦਿਵਸ ਇਕ ਸਥਾਨਕ ਹੋਟਲ ਹੁਸ਼ਿਆਰਪੁਰ ਵਿਖੇ ਇਕ ਸੈਮੀਨਾਰ ਕਰਕੇ ਮਨਾਇਆ ਗਿਆ। ਪ੍ਰਧਾਨ ਲਾਇਨ ਹਰਜਿੰਦਰ ਸਿੰਘ ਰਾਜਾ ਅਤੇ ਲਾਇਨ ਦਲਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸੈਮੀਨਾਰ ਵਿੱਚ ਰੀਜ਼ਨ ਚੈਰਅਰਮੈਨ ਲਾਇਨ ਰਤਨ ਚੰਦ ਜੀ ਮੁੱਖ ਮਹਿਮਾਨ ਵਜੋ ਪਹੁੰਚੇ। ਓਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਧਿਆਪਕ ਦੇਸ਼ ਦੀ ਤਰਕੀ ਵਿੱਚ ਬਹੁਮੁਲਾ ਯੋਗਾਦਾਨ ਪਾਓੁਂਦੇ ਹਨ ਇਨ੍ਹਾਂ ਦਾ ਸਮੇਂ ਸਮੇਂ ਸਨਮਾਨ ਜਰੂਰੀ ਹੈ। ਸੈਮੀਨਾਰ ਦੋਰਾਨ ਸਿੱਖਿਆ ਖੇਤਰ ਵਿੱਚ ਚੰਗੀ ਭੂਮਿਕਾ ਨਿਭਾ ਰਿਹੇ ਪ੍ਰਿੰਸੀਪਾਲ ਸ਼੍ਰੀਮਤੀ ਕਮਲ ਸੁਹੋਤਾ, ਸ਼੍ਰੀ ਦੀਪਕ ਕੁਮਾਰ ਵਿਸ਼ਿਸ਼ਟ (ਈ.ਟੀ.ਟੀ), ਪ੍ਰੋਫੈਸਰ ਮਨਦੀਪ ਸਿੰਘ ਅਤੇ ਪ੍ਰੋਫੈਸਰ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਆਏ ਹੋਏ ਅਧਿਆਪਕ ਸਹਿਬਾਨਾਂ ਨੇ ਆਪਣੇ-ਆਪਣੇ ਸੰਬੋਧਨ ਵਿੱਚ ਸਿੱਖਿਆ ਨੂੰ ਹੋਰ ਬੇਹਤਰ ਬਨਾਓੁਣ ਸੰਬਧੀ ਵਿਚਾਰ ਰੱਖੇ। ਲਾਇਨ ਕਮਲ ਵਰਮਾ ਨੇ ਸਟੇਜ਼ ਸਕੱਤਰ ਦੀ ਭੂਮਿਕਾ ਸੁੱਚਜੇ ਢੰਗ ਨਾਲ ਨਿਭਾਓੁਂਦੇ ਹੋਏ ਕੱਲਬ ਵਲੋਂ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ੋਨ ਚੈਅਰਮੈਨ ਅਤੇ ਕਲੱਬ ਸਕੱਤਰ ਭੁਪਿੰਦਰ ਸਿੰਘ ਗੱਗੀ, ਚੈਅਰਮੈਨ ਸਾਈਟ ਫਸਟ ਡੀ.ਆਰ.ਯਾਦਵ, ਡਾਇਰੈਕਟਰ ਦਲਜਿੰਦਰ ਸਿੰਘ, ਲਾਇਨ ਕੁਲਜਿੰਦਰ ਸਿੰਘ, ਲਾਇਨ ਮਨਜੀਤ ਸਿੰਘ ਸਹੋਤਾ ਅਤੇ ਲਾਇਨ ਰਮਨ ਵਰਮਾ, ਲਾਇਨ ਕਮਲ ਵਰਮਾ, ਲਾਇਨ ਨਿਰਮੋਲਕ ਸਿੰਘ, ਲਾਇਨ ਬਲਵੰਤ ਸਿੰਘ ਮਾਂਗਟ,  ਲਾਇਨ ਰਣਜੀਤ ਸਿੰਘ, ਲਾਇਨ ਤਰਲੋਚਨ ਸਿੰਘ ਡਾਕਟਰ ਐਚ.ਐਸ ਸਹੋਤਾ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ।

Advertisements

LEAVE A REPLY

Please enter your comment!
Please enter your name here