ਸਰਕਾਰ ਆਰਥਿਕ ਸੰਕਟ ਦਾ ਬਹਾਨਾ ਬਣਾ ਕੇ ਪੈਂਸ਼ਨਰਾਂ ਨੂੰ ਕਰ ਰਹੀ ਹੈ ਖਜੱਲ: ਦੀਵਾਨਾ

jlt8ਹੁਸ਼ਿਆਰਪੁਰ, 8 ਸਤੰਬਰ: ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਵਿਸ਼ੇਸ਼ ਮੀਟਿੰਗ ਸੂਬਾ ਅਤੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਪ੍ਰਵਾਨਾ ਦੀ ਪ੍ਰਧਾਨਗੀ ਹੇਠ ਸਥਾਨਕ ਐਸੋਸੀਏਸ਼ਨ ਦੇ ਦਫਤਰ ਵਿਖੇ ਹੋਈ। ਮੀਟਿੰਗ ਵਿਚ ਲਗਭਗ ਸਾਰੇ ਅਹੁਦੇਦਾਰ ਤੇ ਮੈਂਬਰਾਨ ਹਾਜਰ ਸਨ। ਜਨਰਲ ਸਕੱਤਰ ਮਹਿੰਦਰ ਸਿੰਘ ਦੀਵਾਨਾ ਨੇ ਏਜੰਡਾ ਪੜ੍ਹ ਕੇ ਸੁਨਾਇਆ। ਏਜੰਡੇ ਦੀ ਹਰੇਕ ਮਦ ਉਪਰ ਵਿਸਥਾਰ ਸਹਿਤ ਚਰਚਾ ਕੀਤੀ ਗਈ। ਸਾਰੇ ਬੁਲਾਰਿਆਂ ਨੇ ਬਾਦਲ ਸਰਕਾਰ ਦੀ ਪੈਨਸ਼ਨਰਜ਼ ਅਤੇ ਲੋਕ ਵਿਰੋਧੀ ਟਾਲਮਟੋਲ ਨੀਤੀ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕਰਦੇ ਹੋਏ ਕਿਹਾ ਕਿ ਇਕ ਪਾਸੇ ਸਰਕਾਰ ਆਰਥਿਕ ਸੰਕਟ ਦਾ ਬਹਾਨਾ ਬਣਾ ਕਿ ਮੁਲਾਜ਼ਮਾ ਅਤੇ ਪੈਨਸ਼ਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਜਿਵੇਂ ਡੀ.ਏ. ਦਾ 17 ਮਹੀਨਿਆਂ ਦਾ ਬਕਾਇਆ ਖੂਹ ਖਾਤੇ ਪਾਉਣਾ, 50% ਡੀ.ਏ. ਬੇਸਕ ਪੈਨਸ਼ਨ ਵਿਚ ਸ਼ਾਮਿਲ ਕਰਨਾ, ਪਹਿਲਾਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨਾ, ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਸਮੇ ਸਿਰ ਨਾ ਕਰਨਾ, ਪੇ ਕਮਿਸ਼ਨ ਦੀਆਂ ਹਾਂ ਪੱਖੀ ਸਿਫਾਰਸ਼ ਨੂੰ ਲਾਗੂ ਨਾ ਕਰਨਾ ਅਤੇ ਦੂਜੇ ਪਾਸੇ ਆਪਣੇ ਸੈਰ ਸਪਾਟਿਆਂ ਉਪਰ ਕਰੋੜਾਂ ਰੁਪਏ ਪਾਣੀ ਦੀ ਤਰ੍ਹਾਂ ਬਹਾਏ ਜਾਣ ਦਾ ਗੰਭੀਰ ਨੋਟਿਸ ਲਿਆ। ਮੀਟਿੰਗ ਵਿਚ ਲਏ ਫੈਸਲਿਆਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਤਿੰਨ ਪੜਾਵੀ ਸੰਘਰਸ਼ ਦਾ ਐਲਾਨ ਕੀਤਾ ਗਿਆ। ਪਹਿਲੇ ਪੜਾਅ ਵਜੋਂ 5 ਅਕਤੂਬਰ ਨੂੰ ਜ਼ਿਲਾ ਪੱਧਰੀ ਰੋਸ ਰੈਲੀ ਅਤੇ ਸ਼ਹਿਰ ਵਿਚ ਰੋਸ ਮਾਰਚ ਕਰਕੇ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਵਿਚ ਮਹਿੰਦਰ ਸਿੰਘ ਦੀਵਾਨਾ, ਪ੍ਰਿ. ਪਿਆਰਾ ਸਿੰਘ, ਕੇਸਰ ਸਿੰਘ ਬੰਸੀਆ, ਬਾਬੂ ਰਾਮ, ਵਿਜੈ ਕੁਮਾਰ ਭਾਟੀਆ, ਨਿਰਮਲ ਸਿੰਘ ਸੈਣੀ, ਕੁਲਵਰਨ ਸਿੰਘ, ਬਲਵਿੰਦਰ ਸਿੰਘ, ਇੰਦਰ ਜੀਤ ਸਿੰਘ, ਸ਼ਮਸ਼ੇਰ ਸਿੰਘ ਧਾਮੀ, ਕੇ.ਕੇ. ਸੈਣੀ, ਮਹਿੰਦਰ ਸਿੰਘ ਮੁਸਾਫਿਰ, ਕਰਤਾਰ ਚੰਧ ਪਲਿਆਲ, ਸੇਵਾ ਸਿੰਘ ਢਿਲੋਂ, ਸ਼ਾਦੀ ਲਾਲ, ਚੰਬੇਲ ਚੰਦ ਸ਼ਰਮਾ, ਕ੍ਰਿਪਾਲ ਸਿੰਘ, ਸੂਰਜ ਪ੍ਰਕਾਸ਼ ਅਨੰਦ, ਗੁਲਸ਼ਨ ਕੁਮਾਰ, ਕੰਵਲਜੀਤ ਸਿੰਘ, ਓਮ ਸਿੰਘ, ਬੀ.ਆਰ ਮਠਾਰੂ ਆਦਿ ਸ਼ਾਮਿਲ ਸਨ। ਅੰਤ ਵਿਚ ਮਹਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਸਰਕਾਰ ਨੇ ਪੈਨਸ਼ਨਰਜ਼ ਨੂੰ ਜਾਨ ਬੁਝ ਕਿ ਸੰਘ੍ਰਸ਼ ਦੇ ਰਾਹ ਤੋਰਿਆ ਹੈ। ਇਸ ਉਲੀਕੇ ਹੋਏ ਸੰਘਰਸ਼ ਨੂੰ ਇਕ ਜੁਟ ਹੋ ਕਿ ਕਾਮਯਾਬ ਕਰਨ ਦੀ ਅਪੀਲ ਕਰਦੇ ਹੋਏ ਆਏ ਸਾਥੀਆਂ ਦਾ ਧੰਨਵਾਦ ਕੀਤਾ।

Advertisements

LEAVE A REPLY

Please enter your comment!
Please enter your name here