ਰਾਸ਼ਨ ਡਿਪੂਆਂ ਤੇ ਹੈਂਡਵਾਸ ਕਰਨ ਮਗਰੋਂ ਪ੍ਰਯੋਗ ਕੀਤੀ ਜਾ ਰਹੀ ਈਪੋਜ ਮਸ਼ੀਨ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ ਬਿਮਾਰੀ ਦੇ ਵਿਸਥਾਰ ਨੂੰ ਰੋਕਣ ਲਈ ਜਿਲਾ ਪ੍ਰਸ਼ਾਸਨ ਵੱਲੋਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਜਿਲਾ ਖੁਰਾਕ ਤੇ ਸਪਲਾਈ ਦਫਤਰ ਪਠਾਨਕੋਟ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ। ਇਸ ਉਪਰੰੰਤ ਵੱਲੋਂ ਜਿਲਾ ਪਠਾਨਕੋਟ ਦੇ ਸਾਰੇ ਡੀਪੂ ਹੋਲਡਰਾਂ ਨੂੰ ਸਖਤੀ ਨਾਲ ਆਦੇਸ਼ ਦਿੱਤੇ ਗਏ ਹਨ ਕਿ ਰਾਸ਼ਨ ਦੀ ਵੰਡ ਕਰਨ ਲਈ ਲਾਭਪਾਤਰੀ ਦੇ ਪਹਿਲਾ ਚੰਗੀ ਤਰਾਂ ਹੈਂਡਵਾਸ਼ ਕਰਵਾਏ ਜਾਣ ਅਤੇ ਉਸ ਤੋਂ ਬਾਅਦ ਹੀ ਈਪੋਜ ਮਸ਼ੀਨ ਦੀ ਵਰਤੋਂ ਕੀਤੀ ਜਾਵੇ। ਇਹ ਪ੍ਰਗਟਾਵਾ ਸੁਖਜਿੰਦਰ ਸਿੰਘ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ ਨੇ ਕੀਤਾ।

Advertisements

ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਤੇ ਜਿਲਾ ਪਠਾਨਕੋਟ ਵਿੱਚ ਚਲ ਰਹੇ ਹਰੇਕ ਸਰਕਾਰੀ ਰਾਸ਼ਨ ਡੀਪੂ ਹੋਲਡਰਾਂ ਨੂੰ ਈਪੋਜ ਮਸੀਨ ਦਾ ਪ੍ਰਯੋਗ ਕਰਨ ਤੋਂ ਪਹਿਲਾ ਲਾਭਪਾਤਰੀ ਦੇ ਹੈਂਡਵਾਸ਼ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਸੁਖਜਿੰਦਰ ਸਿੰਘ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਕਰੀਬ 510 ਸਰਕਾਰੀ ਰਾਸ਼ਨ ਡੀਪੂ ਚਲ ਰਹੇ ਹਨ ਅਤੇ ਪ੍ਰਤੀਦਿਨ 10 ਤੋਂ 20 ਡੀਪੂਆਂ ਤੇ ਰਾਸ਼ਨ ਦੀ ਵੰਡ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹਰੇਕ ਡੀਪੂ ਹੋਲਡਰ ਵੱਲੋਂ ਹੈਂਡਵਾਸ ਦੀ ਵਿਵਸਥਾ ਕੀਤੀ ਗਈ ਹੈ ਅਤੇ ਈਪੋਜ ਮਸੀਨ ਤੇ ਰਾਸ਼ਨ ਦੇਣ ਤੋਂ ਪਹਿਲਾ ਹਰੇਕ ਲਾਭਪਤਾਰੀਆਂ ਦੇ ਹੈਂਡਵਾਸ਼ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਉਪਰੋਕਤ ਕਾਰਜ ਦੀ ਨਿਗਰਾਨੀ ਲਈ ਫੂਡ ਸਪਲਾਈ ਇੰਸਪੈਕਟਰਾਂ ਨੂੰ ਨਿਗਰਾਨੀ ਕਰਨ ਦੇ ਵੀ ਆਦੇਸ ਦਿੱਤੇ ਗਏ ਹਨ ਤਾਂ ਜੋ ਕਰੋਨਾਂ ਵਾਈਰਸ ਦੀ ਬੀਮਾਰੀ ਦੇ ਵਿਸਥਾਰ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here