ਪੱਤਰਕਾਰ ਰਜਨੀਸ਼ ਚੌਧਰੀ ਤੇ ਹਮਲਾ ਕਰਨ ਵਾਲਿਆ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ: ਪੰਡਿਤ/ਵਾਲੀਆ/ਆਨੰਦ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦੈਨਿਕ ਭਾਸਕਰ ਹਿੰਦੀ ਅਖ਼ਬਾਰ ਦੇ ਇੰਚਾਰਜ  ਪੱਤਰਕਾਰ ਰਜਨੀਸ਼ ਚੌਧਰੀ ਤੇ ਹੋਏ ਜਾਨ ਲੇਵਾ ਹਮਲੇ ਦੀ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੇ ਰੋਸ਼ ਜ਼ਾਹਰ ਕਰਦਿਆਂ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਐਸਐਸਪੀ ਕਪੂਰਥਲਾ ਤੋਂ ਮੰਗ ਕੀਤੀ ਕਿ ਪੱਤਰਕਾਰ ਰਜਨੀਸ਼ ਚੌਧਰੀ ਤੇ ਹਮਲਾ ਕਰਣ ਵਾਲਿਆ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਬਜਰੰਗ ਦਲ ਦੇ ਜ਼ਿਲ੍ਹਾ ਉਪਪ੍ਰਧਾਨ ਆਨੰਦ  ਯਾਦਵ ਨੇ ਕਿਹਾ ਕਿ ਪੱਤਰਕਾਰ ਤੇ ਜਿਨ੍ਹੇ ਵੀ ਹਮਲਾ ਕੀਤਾ ਹੈ, ਉਸਦੀ ਗ੍ਰਿਫਤਾਰੀ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ। ਇਸਦੇ ਨਾਲ ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਅੱਗੇ ਤੋਂ ਅਜਿਹੀ ਘਟਨਾ ਦੁਬਾਰਾ ਨਾ ਹੋਵੇ। ਬਜਰੰਗ ਦਲ ਆਗੂਆਂ ਨੇ ਇਸਨੂੰ ਲੋਕਤੰਤਰ ਤੇ ਹਮਲਾ ਦੱਸਦੇ ਹੋਏ ਕਿਹਾ ਕਿ ਜੇਕਰ ਨਿਰਪੱਖ ਪੱਤਰਕਾਰਤਾ ਕਰਣ ਵਾਲੇ ਮੀਡਿਆ ਕਰਮੀਆਂ ਤੇ ਅਜਿਹੇ ਜਾਨਲੇਵਾ ਹਮਲੇ ਹੋਣਗੇ ਤਾਂ ਸਮਾਜ ਵਿੱਚ ਇਸਤੋਂ ਭੈੜਾ ਸੁਨੇਹਾ ਨਹੀਂ ਹੋ ਸਕਦਾ।

Advertisements

ਨਰੇਸ਼ ਪੰਡਤ ਨੇ ਕਿਹਾ ਕਿ ਰਜਨੀਸ਼ ਚੌਧਰੀ ਲੰਬੇ ਸ਼ਮੇ ਤੋਂ ਪੱਤਰਕਾਰਤਾ ਕਰ ਰਹੇ ਹਨ। ਸਮਾਜ ਦੇ ਹਰ ਵਰਗ ਦੀ ਅਵਾਜ ਬੁਲੰਦ ਕਰ ਰਹੇ ਹਨ। ਜਿਸ ਪ੍ਰਕਾਰ ਉਨ੍ਹਾਂ ਤੇ ਕੁੱਝ ਗੁੰਡਾ ਅਨਸਰਾਂ ਨੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਚੋਟ ਪਹੁੰਚਾਈ ਜੋਕਿ ਅਤਿ ਨਿੰਦਣਯੋਗ ਹੈ। ਨਰੇਸ਼ ਪੰਡਤ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਆਪਣੇ ਅਧਿਕਾਰ ਨੂੰ ਪੂਰੀ ਤਰ੍ਹਾਂ ਨਾਲ ਤਿਆਗ ਦਿੱਤਾ ਹੈ। ਪੰਜਾਬ ਦੀਆਂ ਸੜਕਾਂ ਤੇ ਅਰਾਜਕਤਾ ਫੈਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬਦ ਤੋਂ ਵੱਧ ਬਦਤਰ ਹੁੰਦੀ ਜਾ ਰਹੀ ਹੈ। ਕੋਈ ਸੁਰੱਖਿਅਤ ਨਹੀਂ ਹੈ। ਦੈਨਿਕ ਹਿੰਦੀ ਅਖ਼ਬਾਰ ਦੇ ਸਥਾਨਕ ਪੱਤਰਕਾਰ ਰਜਨੀਸ਼ ਚੌਧਰੀ  ਹੋਏ ਜਾਨ ਲੇਵਾ ਹਮਲੇ ਦੀ ਨਿੰਦਾ ਕਰਦੇ ਹੋਏ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਨਸ਼ੇ ਦੀ ਭੈੜੀ ਆਦਤ ਕਾਰਨ ਨੌਜਵਾਨ ਅਪਰਾਧ ਦੀ ਦਲਦਲ ਵਿੱਚ ਫੱਸਦੇ ਜਾ ਰਹੇ ਹਨ। ਕਈ ਪਰਿਵਾਰ ਦੇ ਬੱਚੇ ਪਰੀਜਨਾਂ ਦੀ ਆਸ਼ੇ ਦੇ ਸਮਾਨ ਪੜ ਲਿਖਕੇ ਕਾਬਿਲ ਬਨਣ ਦੀ ਜਗ੍ਹਾ ਚੋਰ,ਚੇਨ ਸਨੈਚਰ ਅਤੇ ਲੁਟੇਰੇ ਬੰਨ ਰਹੇ ਹਨ।

ਆਪਣੀਆਂ ਜਰੂਰਤਾਂ ਨੂੰ ਪੂਰਾ ਕਰਣ ਲਈ ਇਹ ਲੋਕ ਕੁੱਝ ਵੀ ਕਰਣ ਨੂੰ ਤਿਆਰ ਰਹਿੰਦੇ ਹਨ।ਨਸ਼ੇ ਲਈ ਚਾਕੂ ਦਿਖਾ ਕੇ ਲੁੱਟ-ਖਸੁੱਟ ਕਰਣ ਤੋਂ ਵੀ ਗੁਰੇਜ ਨਹੀਂ ਕਰ ਰਹੇ ਹਨ। ਨੌਜਵਾਨ ਘਰਾਂ ਤੋਂ ਪਾਣੀ ਦੀਆਂ ਟੂੰਟੀਆਂ ਤੋਂ ਲੈ ਕੇ ਮਹਿੰਗੀ ਸਾਈਕਲਾਂ, ਚੇਨ ਸਨੈਚਿੰਗ ਵਰਗੀਆਂ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਪਰੀਜਨਾਂ ਦੀ ਸੱਖਤੀ ਅਤੇ ਜ਼ਰੂਰਤ ਲਈ ਰੁਪਏ ਨਹੀਂ ਦੇਣ ਤੇ ਇਹ ਲੋਕ ਅਪਰਾਧੀ ਬੰਨ ਗਏ ਹਨ। ਚਿੱਟਾ, ਚਰਮ, ਗਾਂਜਾ, ਅਫੀਮ ਦੇ ਇਲਾਵਾ ਹੋਰ ਨਸ਼ੇ ਲੈਣ ਲਈ ਨੌਜਵਾਨ ਆਪਣੇ ਘਰਾਂ ਤੋਂ ਹੀ ਚੋਰੀ ਸ਼ੁਰੂ ਕਰਦੇ ਹਨ।ਘਰ ਤੋਂ ਬੇਦਖ਼ਲ ਜਾਂ ਸੱਖਤੀ ਕਰਣ ਤੇ ਇਹ ਲੋਕ ਆਪਣੇ ਆਸਪਾਸ ਅਤੇ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗਦੇ ਹਨ।ਵਾਲੀਆ ਨੇ ਐਸਐਸਪੀ ਕਪੂਰਥਲਾ ਤੋਂ ਰਾਤ ਨੂੰ ਪੁਲਿਸ ਦੀ ਗਸਤ ਵਧਾਉਣ ਦੀ ਮੰਗ ਕੀਤੀ ਤਾਂਕਿ ਅਜਿਹੀਆਂ ਆਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੀਆਂ ਨਾਲ ਸੱਖਤੀ ਨਾਲ ਨਿੱਬੜਿਆ ਜਾ ਸਕੇ।

LEAVE A REPLY

Please enter your comment!
Please enter your name here