ਐਸਬੀਆਈਬੈਕ ਵੱਲੋ ਸਿਵਲ ਹਸਪਤਾਲ  ਅਪਰੇਸ਼ਨ ਥੀਏਅਟਰ ਨੂੰ ਦੋ ਏਅਰ ਕੰਡੀਸ਼ਨਰ, ਲਾਈਟਾਂ ਤੇ ਪ੍ਰੋਜੈਕਟਰ ਦਿੱਤਾ ਗਿਆ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਸੂਬਾ ਨਿਵਾਸੀਆ ਨੂੰ ਵਧੀਆ ਸਿਹਤ ਸਹੂਲਤਾ ਮੁਹਾਈਆ ਕਰਵਾਉਣ  ਦੇ ਮੁਹਿੰਮ ਵਿੱਚ ਸਟੇਟ ਬੈਕ ਆਫ ਇੰਡੀਆ ਨੇ ਅੱਗੇ ਵੱਧ ਕਿ ਆਪਣਾ ਯੋਗਦਾਨ ਪਾਇਆ। ਇਸ ਮੋਕੇ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਅਤੇ ਇੰਪਰੂਮੈਟ ਟਰੱਸਟ ਦੇ ਚੈਅਰਮੈਨ ਹਰਮੀਤ ਸਿੰਘ ਔਲਖ ਜੀ ਮੁੱਖ ਮਹਿਮਾਨ ਤੋਰ ਤੇ ਹਾਜਰ ਹੋਏ ਤੇ ਸਟੇਟ ਬੈਕ ਵੱਲੋ ਬੈਕ ਵੱਲੋ ਰਿਜਨਲ ਮੈਨੇਜਰ ਕੁੰਦਨ ਕੁਮਾਰ ਜੀ ਨੇ ਦੱਸਿਆ ਕਿ ਪਿਛਲੇ ਦਿਨੀ ਡਾ ਲਖਵੀਰ ਸਿੰਘ ਜਿਲਾ ਸਿਹਤ ਅਫਸਰ ਵੱਲੋ ਸਿਵਲ ਹਸਪਾਤਲ ਦੇ ਉਪੇਰਸ਼ਨ ਥੇਟਰ ਵਿੱਚ ਕੁਝ ਸਾਜੋ ਸਮਾਨ ਪੁਰਾਣਾ ਹੋ ਗਿਆ ਸੀ ਉਸ ਨੂੰ ਨਵਾ ਲਗਵਾਉਣ ਵਾਸਤੇ ਸਿਫਾਰਸ਼ ਕੀਤੀ ਸੀ ਤੇ  ਬੈਕ ਵੱਲੋ ਅੱਜ  ਦੋ ਏਅਰ ਕੰਡੀਸ਼ਨ, ਉਪਰੇਸ਼ਨ ਲਾਇਟ ਤੇ ਇਕ ਪਰਜੈਕਟਰ ਦੀ ਮੰਗ ਕੀਤੀ ਸੀ ਤੇ ਅੱਜ ਬੈਕ ਵੱਲੋ ਇਹ  ਸਾਰਾ ਸਮਾਨ  ਮੁੱਖ ਮਹਿਮਾਨ ਸੁਰਿੰਦਰ ਕੁਮਾਰ ਜੀ ਮੇਅਰ ਅਤੇ ਇੰਪਰੂਮੈਟ ਟਰੱਸਟ ਦੇ ਚੈਅਰਮੈਨ ਹਰਮੀਤ ਸਿੰਘ ਔਲਖ ਜੀ ਦੇ ਹਾਜਰੀ ਵਿੱਚ ਸਿਵਲ ਸਰਜਨ ਡਾ ਬਲਵਿੰਦਰ ਡਿਮਾਣਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਤੇ ਡਾ ਮਨਮੋਹਣ ਸਿੰਘ ਜੀ ਨੂੰ ਸੋਪ ਦਿੱਤਾ ਗਿਆ ।

Advertisements

ਇਸ ਮੋਕੇ ਰਿਜਨਲ ਮੈਨੇਜਰ ਜੀ ਵੱਲੋ ਇਹ ਭਰੋਸਾ ਦਿਵਾਇਆ ਗਿਆ ਕਿ ਜਦੋ ਕਦੇ ਵੀ ਸਿਵਲ ਹਸਪਤਾਲ ਦੇ ਮਰੀਜਾਂ ਨੂੰ ਕਿਸੇ ਵੀ ਤਰਾਂ ਦੀ ਜਰੂਰਤ ਪਵੇ ਤਾ ਅਸੀ ਸਮੱਰਥਾਂ ਮੁਤਾਬਿਕ ਸਿਹਤ ਵਿਭਾਗ ਦੇ ਨਾਲ ਹਰ ਸਮੇ ਨਾਲ ਖੜੇ ਹਾਂ । ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਸਟੈਟ ਬੈਕ ਵੱਲੋ ਕਰੋਨਾ ਕਾਲ ਵਿੱਚ ਵੀ ਬਹੁਤ ਸਾਜੋ ਸਮਾਨ ਸਿਹਤ ਵਿਭਾਗ ਨੂੰ ਦਿੱਤਾ ਸੀ ਤੇ ਸਿਹਤ ਮਹਿਕਮਾ ਇਹਨਾ ਦਾ ਧੰਨਵਾਦ ਕਰਦਾ ਹੈ । ਇਸ ਮੋਕੇ ਮੁੱਖ ਮਹਿਮਾਨ ਸੁਰਿੰਦਰ ਕੁਮਾਰ ਮੇਅਰ,  ਹਰਮੀਤ ਸਿੰਘ ਔਲਖ  ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋ ਸਿਹਤ ਮਹਿਕਮਾ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੋ ਲੋਕਾਂ ਦੀ ਸਿਹਤ ਵਾਸਤੇ ਕਈ ਸਕੀਮਾਂ ਸ਼ੁਰੂ ਕੀਤੀਆ ਗਈਆ ਹਨ ।

ਇਸ ਮੋਕੇ ਸਿਵਲ ਸਰਜਨ ਡਾ ਬਲਵਿੰਦਰ ਡਿਮਾਣਾ ਵੱਲੋ ਐਸ ਬੀ ਆਈ ਬੈਕ ਵਾਲਿਆ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਜਦੋ ਵੀ ਮਹਿਕਮੇ ਨੂੰ ਜਰੂਰਤ ਹੋਵੇਗੀ ਪੂਰੀ ਕਰਨਗੇ । ਇਸ ਮੋਕੇ ਅਸ਼ਵਨੀ ਵਿਸ਼ਸ਼ਟ ਸਹਾਇਕ ਮੈਨੇਜਰ , ਰਜੀਵ ਪਰੈਸ਼ਰ , ਕਪਿਲ ਦੇਵ ਮਨੇਜਰ, ਭੁਪਿੰਦਰ ਕੁਮਾਰ , ਤੇ ਮਲਟੀਪਰਪਜ ਸਕੂਲ ਦੇ ਸਿਖਆਰਥੀ ਅਤੇ ਵਿਦਿਆਰਥੀ  ਵੀ ਹਾਜਿਰ ਸਨ ।

LEAVE A REPLY

Please enter your comment!
Please enter your name here