ਕਰੋਨਾ ਵਾਇਰਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਧਾਰਮਿਕ ਸੰਸਥਾਵਾਂ ਨਾਲ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਜਿਲੇ ਅੰਦਰ ਪ੍ਰਸਾਰ ਨੂੰ ਰੋਕਣ ਲਈ ਸਾਡਾ ਸਾਰਿਆਂ ਦਾ ਜਾਗਰੁਕ ਹੋਣਾ ਬਹੁਤ ਹੀ ਜਰੂਰੀ ਹੈ ਤੇ ਸਾਡਾ ਫਰਜ ਬਣਦਾ ਹੈ ਕਿ ਮਨੁੱਖੀ ਜਿੰਦਗੀ ਦੀ ਰੱਖਿਆ ਲਈ ਧਾਰਮਿਕ ਸਥਾਨਾਂ ਤੇ ਲੋਕਾਂ ਦਾ ਇਕੱਠ ਨਾ ਕੀਤਾ ਜਾਵੇ ਅਤੇ ਸੁਰੱਖਿਅਤ ਰਹਿਣ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪੂਰਨ ਤੋਰ ਤੇ ਪਾਲਣਾ ਕੀਤੀ ਜਾਵੇ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡੀ.ਸੀ. ਦਫਤਰ ਵਿੱਚ ਜਿਲ ਪਠਾਨਕੋਟ ਦੀਆਂ ਧਾਰਮਿਕ ਸੰਸਥਾਵਾਂ ਨਾਲ ਮੀਟਿੰਗ ਕਰਦਿਆ ਕੀਤਾ। ਇਸ ਮੀਟਿੰਗ ਵਿੱਚ ਸਿੱਖ ਸੰਗਠਨ, ਈਸਾਈ ਭਾਈਚਾਰਾ, ਹਿੰਦੂ ਸੰਗਨਠਾਂ ਅਤੇ ਮੁਸਲਿਮ ਸੰਗਠਨਾਂ ਦੇ ਆਹੁਦੇਦਾਰ ਅਤੇ ਨੁਮਾਇੰਦੇ ਹਾਜ਼ਰ ਹੋਏ।

Advertisements

ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦਾ ਵਿਸਥਾਰ ਹੋ ਰਿਹਾ ਹੈ ਅਤੇ ਮਨੁੱਖੀ ਜੀਵਨ ਦੀ ਸੁਰੱਖਿਆ ਲਈ ਸਾਡਾ ਫਰਜ ਬਣਦਾ ਹੈ ਕਿ ਅਸੀਂ ਵੀ ਜਿਮ•ੇਦਾਰ ਬਣੀਏ। ਉਨਾਂ ਸਿੱਖ, ਈਸਾਈ, ਮੁਸਲਿਮ ਅਤੇ ਹਿੰਦੂ ਧਰਮ ਦੇ ਆਹੁਦੇਦਾਰਾਂ ਅਤੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਧਾਰਮਿਕ ਸਥਾਨਾਂ ਤੇ ਕਿਸੇ ਤਰਾਂ ਦਾ ਇਕੱਠ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਰੋਕਣ ਲਈ ਇਹ ਬਹੁਤ ਹੀ ਜਰੂਰੀ ਹੈ ਕਿ ਅਸੀਂ ਜਾਗਰੂਕ ਹੋਈਏ। ਇਸ ਮੋਕੇ ਤੇ ਧਾਰਮਿਕ ਸੰਸਥਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਲਿਖਿਤ ਸਮੱਗਰੀ ਵੀ ਦਿੱਤੀ ਗਈ ਅਤੇ ਕਿਹਾ ਕਿ ਇਸ ਵਿੱਚ ਦਰਜ ਹਦਾਇਤਾਂ ਦੀ ਪਾਲਣਾ ਕਰਨਾਂ ਯਕੀਨੀ ਬਣਾਇਆ ਜਾਵੇ।

ਸਾਰੀਆਂ ਧਾਰਮਿਕ ਸੰਸਥਾਵਾਂ ਨੇ ਭਰੋਸਾ ਦਿੱਤਾ ਕਿ ਉਨਾ ਵੱਲੋਂ ਪ੍ਰਸਾਸਨ ਦਾ ਪੂਰੀ ਸਹਿਯੋਗ ਕੀਤਾ ਜਾਵੇਗਾ। ਇਸ ਮੋਕੇ ਤੇ ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਬਚਾਅ ਅਤੇ ਹੈਡ ਵਾਸਿੰਗ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ। ਉਨਾਂ ਕਿਹਾ ਕਿ ਇਹ ਕੋਸਿਸ ਕੀਤੀ ਜਾਵੇ ਕਿ ਆਉਂਣ ਵਾਲੇ ਦਿਨਾਂ ਦੋਰਾਨ ਜਿਆਦਾ ਭੀੜ ਵਾਲੇ ਸਥਾਨਾਂ ਤੇ ਨਾ ਜਾਇਆ ਜਾਵੇ, ਖੰਗ ਜਾ ਛਿੱਕਦੇ ਸਮੇਂ ਟਿਸੂ ਪੇਪਰ ਜਾਂ ਰੁਮਾਲ ਦਾ ਪ੍ਰਯੋਗ ਕੀਤਾ ਜਾਵੇ, ਤੇਜ ਬੁਖਾਰ, ਖੰਗ ਜਾਂ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਤੁਰੰਤ ਡਾਕਟਰ ਜਾਂ ਆਸ਼ਾ ਵਰਕਰ ਦੀ ਸਲਾਹ ਲਵੋਂ ਜਾਂ ਫੋਨ ਨੰਬਰ 104 ਤੇ ਸੰਪਰਕ ਕਰੋ, ਹੱਥਾਂ ਨੂੰ 30 ਸੈਕਿੰਡ ਤੱਕ ਸਾਬਣ ਨਾਲ ਚੰਗੀ ਤਰਾ ਅੱਗੇ ਪਿੱਛੇ, ਉਂਗਲਾਂ ਅਤੇ ਅੰਗੂਠੇ ਵਿਚਕਾਰ ਦੇ ਨਹੁੰਆਂ ਨੂੰ ਚੰਗੀ ਤਰਾਂ ਨਾਲ ਸਾਫ ਕਰੋਂ, ਆਂਡਾ ਜਾਂ ਮਾਸ ਚੰਗੀ ਤਰਾਂ ਪਕਾ ਕੇ ਹੀ ਖਾਓ, ਜੇਕਰ ਘਰ ਵਿੱਚ ਕੁੱਤਾ, ਬਿੱਲੀ ਜਾਂ ਤੋਤਾ, ਕਬੁਤਰ, ਮੁਰਗੇ ਆਦਿ ਪਾਲਤੂ ਜਾਨਵਰ ਹਨ ਤਾਂ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਜਾਗਰੂਕ ਹੋਣਾ ਬਹੁਤ ਹੀ ਲਾਜਮੀ ਹੈ ।

LEAVE A REPLY

Please enter your comment!
Please enter your name here