267 ਸੈਂਪਲਾਂ ਵਿੱਚੋਂ 24 ਪਾਜੀਟਿਵ, 241 ਨੈਗੇਟਿਵ ਤੇ 2 ਦੀ ਰਿਪੋਰਟ ਆਉਣਾ ਬਾਕੀ: ਖਹਿਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 (ਕਰੋਨਾ ਵਾਇਰਸ) ਦੀ ਪੰਜਾਬ ਵਿੱਚ ਆਉਂਣ ਤੋਂ ਪਹਿਲਾ ਹੀ ਪੰਜਾਬ ਸਰਕਾਰ ਵੱਲੋਂ ਲਾੱਕ ਡਾਊਨ ਕਰ ਦਿੱਤਾ ਸੀ ਤੇ ਕਰਫਿਓ ਲਗਾ ਦਿੱਤਾ ਸੀ। ਇਸ ਸਮੇਂ ਜਿਲਾ ਪਠਾਨਕੋਟ ਵਿੱਚ ਬੀਤੀ ਸ਼ਾਮ ਤੱਕ ਦੀ ਰਿਪੋਰਟ ਅਨੁਸਾਰ ਜਿਲਾ ਪਠਾਨਕੋਟ ਵਿੱਚ ਕੁੱਲ 267 ਸੈਂਪਲ ਲਏ ਗਏ ਸਨ ਜਿਹਨਾਂ ਵਿੱਚੋਂ 24 ਲੋਕ ਕਰੋਨਾ ਪਾਜੀਟਿਵ, 241 ਦੀ ਰਿਪੋਰਟ ਕਰੋਨਾ ਨੈਗੇਟਿਵ ਹੈ ਅਤੇ ਅੱਜ ਤੱਕ 2 ਲੋਕਾਂ ਦੀ ਰਿਪੋਰਟ ਆਉਂਣਾ ਅਜੇ ਬਾਕੀ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ 19 ਅਪ੍ਰੈਲ ਨੂੰ ਵੀ ਸਿਹਤ ਵਿਭਾਗ ਵੱਲੋਂ 10 ਹੋਰ ਸੈਂਪਲ ਟੈਸਟਿੰਗ ਲਈ ਭੇਜੇ ਗਏ ਹਨ।

Advertisements

ਇਸ ਮੋਕੇ ਤੇ ਉਹਨਾਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਜਨਤਾ ਵਿੱਚ  ਸੋਸ਼ਲ ਮੀਡਿਆ ਤੇ ਕੁੱਝ ਅਫਵਾਹਾਂ ਚਲ ਰਹੀਆਂ ਹਨ ਕਿ 20 ਜਾਂ 22 ਅਪ੍ਰੈਲ ਨੂੰ ਜਾਂ ਇਸ ਤੋਂ ਬਾਅਦ ਪਠਾਨਕੋਟ ਵਿੱਚ ਵੀ ਕਰਫਿਓ ਦੋਰਾਨ ਢਿੱਲ ਦਿੱਤੀ ਜਾਣੀ ਹੈ। ਉਹਨਾਂ ਕਿਹਾ ਕਿ ਪਠਾਨਕੋਟ ਵਿੱਚ ਇਸ ਸਮੇਂ 24 ਲੋਕ ਕਰੋਨਾ ਪਜੀਟਿਵ ਹੋਣ ਕਾਰਨ ਜਿਲਾ ਪਠਾਨਕੋਟ ਨੂੰ ਹਾੱਟ ਸਪਾਟ ਐਲਾਨਿਆ ਗਿਆ ਹੈ ਅਤੇ ਅਜਿਹੀ ਸਥਿਤੀ ਵਿੱਚ ਆਉਂਣ ਵਾਲੇ ਦਿਨਾਂ ਵਿੱਚ ਪਹਿਲਾ ਦੀ ਤਰਾਂ ਹੀ ਜਿਲਾ ਪਠਾਨਕੋਟ ਵਿੱਚ ਕਰਫਿਓ ਜਾਰੀ ਰਹੇਗਾ ਅਤੇ ਕਿਸੇ ਤਰਾਂ ਦੀ ਢਿੱਲ ਨਹੀਂ ਦਿੱਤੀ ਜਾ ਰਹੀ।

ਉਹਨਾਂ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਇੰਡਸਟ੍ਰੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਤੋਂ ਇੰਡਸਟ੍ਰੀਜ ਖੋਲਣ ਲਈ ਆਨ ਲਾਈਨ ਰਜਿਸਟ੍ਰੇਸ਼ਟ ਕਰਨ ਲਈ ਆਖਿਆ ਗਿਆ ਹੈ ਆਨ ਲਾਈਨ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ ਕਿ ਕਿਸ ਇੰਡਸਟ੍ਰੀਜ ਨੂੰ ਕਿਨਾਂ ਸ਼ਰਤਾਂ ਦੇ ਨਾਲ ਖੋਲਿਆ ਜਾਣਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਅੰਦਰ ਰਹੋਂ ਅਤੇ ਕਰਫਿਓ ਦੀ ਪਾਲਣਾ ਕਰੋਂ ਅਗਰ ਅਸੀਂ ਚਾਹੁੰਦੇ ਹਾਂ ਕਿ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਿਆ ਜਾਵੇ ਤਾਂ ਉਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਹਿਯੋਗ ਦੇਣ ਦੀ ਲੋੜ ਹੈ ਅਤੇ ਆਪਣੇ ਘਰਾਂ ਅੰਦਰ ਰਹਿਣਾ ਹੈ ਤਾਂ ਜੋ ਕਰੋਨਾ ਵਾਈਰਸ ਦੀ ਚੈਨ ਨੂੰ ਤੋੜਿਆ ਜਾ ਸਕੇ।

LEAVE A REPLY

Please enter your comment!
Please enter your name here