ਜਿਲਾ ਮੈਜਿਸਟ੍ਰੇਟ ਨੇ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲਣ ਦੀ ਦਿੱਤੀ ਛੋਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਆਮ ਜਨਤਾ ਦੀ ਸਹੂਲਤ ਲਈ ਕੇਵਲ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲਣ ਦੀ ਛੋਟ ਦਿੱਤੀ ਗਈ ਹੈ। ਜਾਰੀ ਕੀਤੇ ਹੁਕਮ ਵਿੱਚ ਜਿਲਾ ਮੈਜਿਸਟ੍ਰੇਟ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਕ ਪਰਿਵਾਰ ਦਾ ਇਕ ਹੀ ਮੈਂਬਰ ਆਪਣੇ ਨੇੜੇ ਦੇ ਕਰਿਆਨਾ ਸਟੋਰ/ਦੁਕਾਨ ਵਿਖੇ ਪੈਦਲ ਜਾ ਕੇ ਕਰਿਆਨਾ ਖਰੀਦ ਸਕਦਾ ਹੈ। ਉਨ•ਾਂ ਕਿਹਾ ਕਿ ਕਰਿਆਨੇ ਦੀ ਖਰੀਦ ਕਰਨ ਲਈ ਵਾਹਨ ਦੀ ਇਜਾਜ਼ਤ ਨਹੀਂ ਹੋਵੇਗੀ।

Advertisements

ਸਮਾਜਿਕ ਦੂਰੀ ਬਰਕਰਾਰ ਰੱਖਣ ਦੀ ਕੀਤੀ ਹਦਾਇਤ

ਜਿਲਾ ਮੈਜਿਸਟ੍ਰੇਟ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਕਰਿਆਨੇ ਦੇ ਸਟੋਰ/ਦੁਕਾਨਾਂ ਅੱਗੇ ਭੀੜ ਇਕੱਤਰ ਨਾ ਹੋਣ ਦਿੱਤੀ ਜਾਵੇ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣੀ ਯਕੀਨੀ ਬਣਾਈ ਜਾਵੇ। ਉਨ•ਾਂ ਕਿਹਾ ਕਿ ਉਕਤ ਛੋਟ ਦੌਰਾਨ ਨਿਯੁਕਤ ਕੀਤੀਆਂ ਗਈਆਂ ਨਿਗਰਾਨ ਟੀਮਾਂ ਵਲੋਂ ਨਿਗਰਾਨੀ ਰੱਖੀ ਜਾਵੇਗੀ ਅਤੇ ਉਲੰਘਣਾ ਸਾਹਮਣੇ ਆਉਣ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ•ਾਂ ਕਿਹਾ ਕਿ ਜਨਤਾ ਦੀਆਂ ਜ਼ਰੂਰੀ ਲੋੜਾਂ ਦੇ ਮੱਦੇਨਜ਼ਰ ਕਰਫਿਊ ਦੌਰਾਨ ਇਹ ਛੋਟ ਦਿੱਤੀ ਗਈ ਹੈ।

LEAVE A REPLY

Please enter your comment!
Please enter your name here