ਜਿਲਾ ਮੈਜਿਸਟ੍ਰੇਟ ਨੇ ਕਰਫਿਊ ਦੋਰਾਨ ਦਿੱਤੀਆਂ ਛੋਟਾਂ ਕੀਤੀਆਂ ਰੱਦ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਸੁਜਾਨਪੁਰ ਤੋਂ ਬਾਅਦ ਪਠਾਨਕੋਟ ਵਿੱਚ ਕਰੋਨਾਂ ਦਾ ਮਰੀਜ ਪਾਜੀਟਿਵ ਪਾਏ ਜਾਣ ਤੇ ਅਨੰਦਪੁਰ ਰੜਾਂ/ਕੂਲੀਆਂ ਨਿਵਾਸੀ ਰਾਜ ਕੁਮਾਰ ਦੇ ਸੰਪਰਕ ਲੋਕਾਂ ਵਿੱਚੋਂ ਪਿੰਡ ਬਗਿਆਲ ਦੀ ਨਿਵਾਸੀ ਮਹਿਲਾ ਵੀ ਕਰੋਨਾ ਪਾਜੀਟਿਵ ਪਾਈ ਗਈ ਸੀ। ਇਸ ਪ੍ਰਤੀ ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟ੍ਰੇਟ ਪਠਾਨਕੋਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲਾਂ ਪਠਾਨਕੋਟ ਦੇ ਅਨੰਦਪੁਰ ਰੜਾਂ/ਕੂਲੀਆਂ ਅਤੇ ਪਿੰਡ ਬਗਿਆਲ ਵਿੱਚ  ਕਰੋਨਾ ਪਾਜੀਟਿਵ ਮਰੀਜ ਪਾਏ ਗਏ ਸਨ ਇਸ ਲਈ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਦੇ ਜਾਨਲੇਵਾ ਪ੍ਰਭਾਵ ਤੋਂ ਬਚਣ ਲਈ ਉਹਨਾਂ ਵੱਲੋਂ 23 ਮਾਰਚ 2020 ਤੋਂ ਜਾਰੀ ਕੀਤੇ ਗਏ ਕਰਫਿਓ ਦੋਰਾਨ ਸਮੇਂ-ਸਮੇਂ ਤੇ ਇਸ ਦਫਤਰ ਵੱਲੋਂ ਜਾਰੀ ਕੀਤੀਆਂ ਗਈਆਂ ਛੋਟਾਂ ਨੂੰ ਤੁਰੰਤ ਪ੍ਰਭਾਵ ਤੇ ਅਨੰਦਪੁਰ ਰੜਾਂ/ਕੂਲੀਆਂ ਅਤੇ ਪਿੰਡ ਬਗਿਆਲ ਲਈ ਅਗਲੇ ਹੁਕਮਾਂ ਤੱਕ ਰੱਦ ਕੀਤੀਆਂ ਜਾ ਰਹੀਆਂ ਹਨ।

Advertisements

ਉਹਨਾਂ ਕਿਹਾ ਕਿ ਕਿਹਾ ਕਿ ਅਨੰਦਪੁਰ ਰੜਾਂ/ਕੂਲੀਆਂ ਅਤੇ ਪਿੰਡ ਬਗਿਆਲ ਤੇ ਉਕਤ ਜਾਰੀ ਹੋਏ ਕਰਫਿਓ ਦੇ ਹੁਕਮ ਪੂਰੀ ਤਰਾਂ ਨਾਲ ਲਾਗੂ ਹੋਣਗੇ ਅਤੇ ਇਸ ਸਬੰਧੀ ਕਿਸੇ ਵੀ ਤਰਾਂ ਦੀ ਕੋਈ ਛੋਟ ਨਹੀਂ ਹੋਵੇਗੀ। ਇਸਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਠਾਨਕੋਟ ਵਿੱਚ ਹੁਣ ਤੱਕ ਕਰੀਬ 22 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਪਿਛਲੇ ਦਿਨਾਂ ਦੋਰਾਨ ਪਿੰਡ ਸਾਰਟੀ, ਟੀਕਾ ਟਰੋਟਵਾ ਹਦਬਸਤ ਨੰ 404 ਧਾਰਕਲਾਂ ਨਿਵਾਸੀ ਇੱਕ ਵਿਅਕਤੀ ਦੀ ਕਰੋਨਾ ਰਿਪੋਰਟ ਪਾਜੀਟਿਵ ਆਉਂਣ ਤੇ ਪਿੰਡ ਸਾਰਟੀ, ਟੀਕਾ ਟਰੋਟਵਾਂ ਧਾਰਕਲਾਂ ਵਿੱਚ ਇੱਕ ਕਰੋਨਾ ਪਾਜੀਟਿਵ ਮਰੀਜ ਪਾਇਆ ਗਿਆ ਸੀ। ਇਸ ਲਈ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਦੇ ਜਾਨਲੇਵਾ ਪ੍ਰਭਾਵ ਤੋਂ ਬਚਣ ਲਈ ਉਹਨਾਂ ਨੇ ਕਰਫਿਊ ਵਿੱਚ ਕੀਤੀਆਂ ਗਈਆਂ ਛੋਟਾਂ ਨੂੰ ਤੁਰੰਤ ਪ੍ਰਭਾਵ ਤੇ ਪਿੰਡ ਸਾਰਟੀ, ਟੀਕਾ ਟਰੋਟਵਾ ਹਦਬਸਤ ਨੰ 404 ਧਾਰਕਲਾਂ ਲਈ ਅਗਲੇ ਹੁਕਮਾਂ ਤੱਕ ਰੱਦ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪਿੰਡ ਸਾਰਟੀ, ਟੀਕਾ ਟਰੋਟਵਾ ਹਦਬਸਤ ਨੰ 404 ਧਾਰਕਲਾਂ ਤੇ ਉਕਤ ਜਾਰੀ ਹੋਏ ਕਰਫਿਓ ਦੇ ਹੁਕਮ ਪੂਰੀ ਤਰਾਂ ਨਾਲ ਲਾਗੂ ਹੋਣਗੇ ਅਤੇ ਇਸ ਸਬੰਧੀ ਕਿਸੇ ਵੀ ਤਰਾਂ ਦੀ ਕੋਈ ਛੋਟ ਨਹੀਂ ਹੋਵੇਗੀ।

LEAVE A REPLY

Please enter your comment!
Please enter your name here