ਲਾਭਪਾਤਰੀ ਵੈਰੀਫਾਈ ਕਰਨ ਮਗਰੋਂ ਕੀਤੀ ਜਾਵੇਗੀ ਰਾਸ਼ਨ ਕਿੱਟ ਦੀ ਹੋਮ ਡਿਲੀਵਰੀ: ਖਹਿਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਧਿਆਨ ਵਿੱਚ ਆਇਆ ਕਿ ਵਾਰਡ ਨੰਬਰ 37 ਨਜਦੀਕ ਕੇ.ਐਫ.ਸੀ. ਸਕੂਲ ਪਠਾਨਕੋਟ ਵਿਖੇ ਕੱਚੇ ਰਾਸ਼ਨ ਦੀ ਸਪਲਾਈ ਸਮੇਂ ਬਹੁਤ ਸਾਰੇ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਲੋਕਾਂ ਵੱਲੋਂ ਬਿਨਾਂ ਕਿਸੇ ਸਮਾਜਿਕ ਦੂਰੀ, ਮਾਸਕ ਆਦਿ ਦੇ ਰਾਸ਼ਨ ਪ੍ਰਾਪਤ ਕਰਨ ਲਈ ਖਿੱਚ ਧੁਹ ਕਰ ਰਹੇ ਸਨ, ਕਿਉਂਜੋ ਪੂਰੇ ਭਾਰਤ ਵਿੱਚ ਕੋਵਿਡ-19 ਦੇ ਮਾਰੂ ਪ੍ਰਭਾਵਾਂ ਨੂੰ ਦੇਖਦੇ ਹੋਏ ਕਰਫਿਓ/ਲੋਕਡਾਊਨ ਕੀਤਾ ਹੋਇਆ ਹੈ। ਇਸ ਲਈ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਸਮਾਜਿਕ ਦੂਰੀ, ਮਾਸਕ, ਸੈਨੀਟਾਈਜੇਸ਼ਨ ਆਦਿ ਦਾ ਪੂਰਾ ਪੂਰਾ ਪਾਲਣ ਕਰਨਾ ਬਹੁਤ ਹੀ ਜਰੂਰੀ ਹੈ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਵੱਲੋਂ ਪੜਤਾਲ ਕੀਤੀ ਗਈ ਅਤੇ ਪੜਤਾਲ ਕਰਨ ਉਪਰੰਤ ਉਹਨਾਂ ਵੱਲੋਂ SOP( Standard Operating Procedure) ਤਿਆਰ ਕੀਤਾ ਗਿਆ ਹੈ।

Advertisements

ਇਸ ਅਨੁਸਾਰ ਸਬੰਧਤ ਅਧਿਕਾਰੀ/ਸਪੈਸ਼ਲ ਡਿਊਟੀ ਮੈਜਿਸਟ੍ਰੇਟ/ਕਲੱਸਟਰ ਇੰਚਾਰਜ ਰਾਸਨ ਆਦਿ ਦੀ ਸਪਲਾਈ ਕਰਦੇ ਸਮੇਂ ਕੰਮ ਕਰਨਾ ਯਕੀਨੀ ਬਣਾਉਂਣਗੇ। ਉਹਨਾਂ ਕਿਹਾ ਕਿ ਇਸ ਅਧੀਨ ਪਹਿਲਾ ਜਿਸ ਵਿਅਕਤੀ ਨੂੰ ਲਾਭ ਦਿੱਤਾ ਜਾਣਾ ਹੈ ਉਸ ਦਾ ਨਾਮ ਵੈਰੀਫਾਈ ਕੀਤਾ ਜਾਵੇਗਾ ਅਤੇ ਉਸ ਦੇ ਨਾਮ ਦੀ ਸਲਿਪ ਰਾਸ਼ਨ ਕਿੱਟ ਤੇ ਲਗਾਈ ਜਾਵੇਗੀ ਅਤੇ ਦੂਸਰੇ ਨੰਬਰ ਤੇ ਹਰੇਕ ਰਾਸ਼ਨ ਕਿੱਟ ਦੀ ਵੀ ਹੋਮ ਡਿਲਵਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਪਰੋਕਤ ਸਥਿਤੀ ਨੂੰ ਦੇਖਦੇ ਹੋਏ ਸਮੂਹ ਥਾਣਾ ਵਾਈਜ ਤਾਇਨਾਤ ਸਪੈਸਲ ਡਿਊਟੀ ਮੈਜਿਸਟ੍ਰੇਟ ਰਾਸਨ ਆਦਿ ਵੀ ਸਪਲਾਈ ਕਰਦੇ ਸਮੇਂ ਆਮ ਜਨਤਾ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਆਦਿ ਦਾ ਪੂਰਾ ਧਿਆਨ ਰੱਖਣਾ ਯਕੀਨੀ ਬਣਾਉਂਣਗੇ। ਉਹਨਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਇਸ ਸਬੰਧੀ ਓਵਰਆਲ ਇੰਚਾਰਜ ਹੋਣਗੇ।

LEAVE A REPLY

Please enter your comment!
Please enter your name here