ਐਂਬੂਲੈਂਸ/ਬੱਸਾਂ/ਵੈਨ ਦੀ ਰਿਪੇਅਰ ਲਈ 22 ਤੋਂ 24 ਅਪ੍ਰੈਲ ਤੱਕ ਸੰਧੂ ਮੋਟਰਜ ਨੂੰ ਖੋਲੱਣ ਦੇ ਹੁਕਮ ਜਾਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਵਿਡ –19 (ਕਰੋਨਾ ਵਾਇਰਸ) ਨੂੰ ਭਾਰਤ ਸਰਕਾਰ ਵੱਲੋਂ ਮਹਾਮਾਰੀ ਘੋਸ਼ਿਤ ਕੀਤਾ ਗਿਆ ਹੈ। ਇਸ ਬੀਮਾਰੀ ਦੀ ਰੋਕਥਾਮ ਲਈ ਜਿਲਾ ਪਠਾਨਕੋਟ ਵਿੱਚ ਵੀ ਕਰਫਿਓ ਲਾਗੂ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਮੋਜੂਦਾ ਸਮੇਂ ਵਿੱਚ ਜਿਲਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਰਾਤ-ਦਿਨ ਡਿਊਟੀ ਨਿਭਾ ਰਹੇ ਹਨ। ਇਸ ਉਦੇਸ਼ ਲਈ ਸਰਕਾਰੀ ਗੱਡੀਆਂ/ਐਂਬੂਲੈਂਸ ਵਗੈਰਾ ਹਰ ਸਮੇਂ ਤਿਆਰ ਬਰ ਤਿਆਰ ਰਹਿਣੀਆਂ ਲਾਜਮੀ ਹਨ, ਪਰ ਇਨਾਂ ਵਿੱਚ ਕਿਸੇ ਵੀ ਸਮੇਂ ਤਕਨੀਕੀ ਖਰਾਬੀ ਆ ਸਕਦੀ ਹੈ ਅਤੇ ਇਨਾਂ ਗੱਡੀਆਂ ਨੂੰ ਠੀਕ ਕਰਵਾਉਂਣਾ ਅਤਿ ਜਰੂਰੀ ਹੈ। ਉਹਨਾਂ ਕਿਹਾ ਕਿ ਲੋਕ ਹਿੱਤ ਨੂੰ ਮੁੱਖ ਰਖੱਦਿਆਂ ਟਾਟਾ ਸੰਧੂ ਮੋਟਰਜ ਪਠਾਨਕੋਟ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਦੀਆਂ ਐਂਬੂਲੈਂਸ/ਬੱਸਾਂ/ਵੈਨ ਦੀ ਮੁਰੰਮਤ ਲਈ 22 ਅਪ੍ਰੈਲ 2020 ਤੋਂ 24 ਅਪ੍ਰੈਲ 2020 ਤੱਕ ਖੁੱਲੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਦੋਰਾਨ ਕੇਵਲ ਸਰਕਾਰੀ ਗੱਡੀਆਂ ਅਤੇ ਹਸਪਤਾਲ ਦੀਆਂ ਐਂਬੂਲੈਂਸ ਅਤੇ ਗੱਡੀਆਂ ਦੀ ਹੀ ਰਿਪੇਅਰ ਕੀਤੀ ਜਾਵੇਗੀ ਅਤੇ ਹੋਰ ਕਿਸੇ ਪ੍ਰਾਈਵੇਟ ਗੱਡੀਆਂ ਆਦਿ ਦੀ ਸਰਵਿਸ ਵੀ ਨਹੀਂ ਕੀਤੀ ਜਾਵੇਗੀ। ਅਗਰ ਇਸ ਸਮੇਂ ਦੋਰਾਨ ਨਿਯਮਾਂ ਦੀ ਉਲਘਣਾ ਕਰਦਿਆਂ ਪਾਏ ਗਏ ਤਾਂ ਧਾਰਾ 188 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।

Advertisements

LEAVE A REPLY

Please enter your comment!
Please enter your name here