Monday, October 19, 2026
Home Latest ਧੁੱਪ ਤੋਂ ਬਚਾਅ ਲਈ ਬੈਂਕਾਂ ਦੇ ਬਾਹਰ ਲਗਵਾਇਆ ਸ਼ਮਿਆਨਾ, ਸੋਸ਼ਲ ਡਿਸਟੈਂਸਿੰਗ ਦਾ...

ਧੁੱਪ ਤੋਂ ਬਚਾਅ ਲਈ ਬੈਂਕਾਂ ਦੇ ਬਾਹਰ ਲਗਵਾਇਆ ਸ਼ਮਿਆਨਾ, ਸੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ਼ ਧਿਆਨ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਰਫਿਓ ਲਗਾਇਆ ਗਿਆ ਹੈ ਅਤੇ ਇਸ ਕਰਫਿਓ ਦੋਰਾਨ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਘਰਾਂ ਅੰਦਰ ਹੀ ਰਹੋਂ ਤੱਦ ਹੀ ਸਾਰਿਆਂ ਦੀ ਸਿਹਤ ਤੰਦਰੁਸਤ ਰਹਿ ਸਕਦੀ ਹੈ। ਲੋਕਾਂ ਨੂੰ ਬੈਂਕ ਦੀ ਸੁਵਿਧਾ ਦੇਣ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ ਅਤੇ ਇਸ ਸਮੇਂ ਦੋਰਾਨ ਉਪਭੋਗਤਾਵਾਂ ਦਾ ਪੂਰਾਂ ਖਿਆਲ ਰੱਖਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸੁਨੀਲ ਦੱਤ ਮੇਨੇਜਰ ਲੀਡ ਬੈਂਕ, ਪੰਜਾਬ ਨੇਸ਼ਨਲ ਬੈਂਕ ਪਠਾਨਕੋਟ ਨੇ ਕੀਤਾ।

Advertisements

ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਚਲ ਰਹੀਆਂ ਵੱਖ ਵੱਖ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬੈਂਕ ਵਿੱਚ ਆਉਂਣ ਵਾਲੇ ਲੋਕਾਂ ਦੀਆਂ ਸੁਵਿਧਾਵਾਂ ਅਤੇ ਸਾਵਧਾਨੀਆਂ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਇਸ ਸਮੇਂ ਵੀ ਜਿਲਾ ਪਠਾਨਕੋਟ ਵਿੱਚ ਜਿੰਨੇ ਵੀ ਬੈਂਕ ਹਨ ਉਹਨਾਂ ਬੈਂਕਾਂ ਦੇ ਬਾਹਰ ਜਮੀਨ ਤੇ ਰੰਗਦਾਰ ਗੋਲੇ ਲਗਾਏ ਗਏ ਹਨ ਤਾਂ ਜੋ ਲੋਕ ਇਨਾਂ ਗੋਲਿਆਂ ਅੰਦਰ ਖੜੇ ਹੋ ਕੇ ਸੋਸਲ ਡਿਸਟ੍ਰੈਂਸ ਬਰਕਰਾਰ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਬੈਂਕ ਉਪਭੋਗਤਾ ਨੂੰ ਜਿਆਦਾ ਇੰਤਜਾਰ ਨਾ ਕਰਨਾ ਪਵੇ। ਲੋਕਾਂ ਦੀ ਸੁਵਿਧਾ ਲਈ ਬੈਂਕਾਂ ਦੇ ਬਾਹਰ ਜਿੱਥੇ ਜਰੂਰਤ ਹੈ ਸਮਿਆਨਾਂ ਆਦਿ ਵੀ ਲਗਾਇਆ ਗਿਆ ਹੈ। ਉਹਨਾਂ ਲੋਕਾਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਈਰਸ ਤੇ ਮਾੜੇ ਪ੍ਰਭਾਵਾਂ ਤੋਂ ਬਚਾਅ ਲਈ ਬੈਂਕ ਵਿੱਚ ਆਉਂਦੇ ਸਮੇਂ ਮਾਸਕ ਜਰੂਰ ਪਾਉਂਣ ਅਤੇ ਸੋਸਲ ਡਿਸਟੈਂਸ ਦਾ ਧਿਆਨ ਰੱਖਿਆ ਜਾਵੇ।

LEAVE A REPLY

Please enter your comment!
Please enter your name here