ਕਪੂਰਥਲਾ ਦੀ ਪੁਰਾਣੀ ਮੰਡੀ ਵਿੱਚ ਕਰੀਬ 5 ਦੁਕਾਨਾਂ ਨੂੰ ਲੱਗੀ ਅੱਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਪੂਰਥਲਾ ਦੀ ਪੁਰਾਣੀ ਮੰਡੀ ਵਿੱਚ ਸਵੇਰੇ 2.30 ਵਜੇ ਦੇ ਕਰੀਬ ਇੱਕ ਦੁਕਾਨ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸਦੇ ਨਾਲ ਦੀਆਂ ਹੋਰ ਦੁਕਾਨਾਂ ਨੂੰ ਵੀ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੱਸਿਆਂ ਜਾ ਰਿਹਾ ਹੈ ਕਿ ਲਗਭਗ 5 ਦੁਕਾਨਾਂ ਨੂੰ ਅੱਗ ਲੱਗ ਗਈ।

Advertisements

ਜਿਹਨਾਂ ਵਿੱਚ ਸਬਜ਼ੀਆਂ, ਹਵਨ ਸਮੱਗਰੀ, ਕਰਿਆਨਾ, ਫਿਰੋਜ਼ਨ, ਕੁੱਤਿਆਂ ਦਾ ਸਮਾਨ ਚੱਪਲਾ ਆਦਿ ਵਰਗਾ ਸਮਾਨ ਪਿਆ ਹੋਇਆ ਸੀ। ਅੱਗ ਲੱਗਣ ਦੀ ਸੂਚਨਾ ਮੰਡੀ ਦੇ ਚੌਕੀਦਾਰ ਰਮੇਸ਼ ਨੇ ਮੰਡੀ ਦੇ ਲਾਗੇ ਰਹਿੰਦੇ ਲੋਕਾਂ ਨੂੰ ਦਿੱਤੀ, ਲੋਕਾਂ ਨੇ ਪਹੁੰਚ ਕੇ ਫਾਇਰਬ੍ਰਿਗੇਡ ਵਾਲੀਆਂ ਗੱਡੀਆਂ ਨੂੰ ਬੁਲਾਇਆ ਅਤੇ ਬਿਜਲੀ ਸਪਲਾਈ ਬੰਦ ਕਰਵਾ ਦਿੱਤੀ ਅਤੇ ਮੌਕੇ ਤੇ ਫਾਇਰਬ੍ਰਿਗੇਡ ਦੀਆਂ 2 ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੌਰਾਨ ਬਲਾਸਟ ਹੋਣ ਦੀਆਂ ਅਵਾਜ਼ਾਂ ਵੀ ਆ ਰਹੀਆਂ ਸਨ ਅਤੇ ਕੁੱਝ ਦੁਕਾਨਾਂ ਵਿੱਚੋਂ 3 ਸਿਲੰਡਰ ਵੀ ਕੱਢੇ ਗਏ।

LEAVE A REPLY

Please enter your comment!
Please enter your name here