ਹੈਪੀ ਸੀਡਰ ਨਾਲ ਬੀਜੀ ਕਣਕ ਦਾ ਜਾਇਜ਼ਾ ਲੈਣ ਲਈ ਵਿਭਾਗ ਦੀ ਟੀਮ ਨੇ ਕੀਤਾ ਖੇਤਾਂ ਦਾ ਦੌਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਸਕੱਤਰ ਖੇਤੀਬਾੜੀ ਪੰਜਾਬ ਕਾਹਨ ਸਿੰਘ ਪੰਨੂੰ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਸਾਂਭ ਸੰਭਾਲ ਬਾਰੇ ਕੇਂਦਰੀ ਪ੍ਰਯੋਜਿਤ ਸਕੀਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਪਿੰਡ ਭਰਿਆਲ ਲਾਹੜੀ ਵਿੱਚ ਅਗਾਂਹਵਧੂ ਕਿਸਾਨ ਹਰਦੀਪ ਸਿੰਘ ਦੇ ਖੇਤਾਂ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਵਾ ਕੇ ਪ੍ਰਦਰਸ਼ਨੀ ਲਗਾਈ ਗਈ। ਜਿਸ ਬਹੁਤ ਹੀ ਬੇਹਤਰ ਨਤੀਜੇ ਸਾਹਮਣੇ ਆ ਰਹੇ ਹਨ।

Advertisements

ਹੈਪੀ ਸੀਡਰ ਨਾਲ ਬੀਜੀ ਕਣਕ ਦੀ ਫਸਲ ਦਾ ਜਾਇਜ਼ਾ ਲੈਣ ਲਈ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੀ ਅਗਵਾਈ ਹੈਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ  ਦੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਪਾਇਆ ਗਿਆ ਕਿ ਕਣਕ ਦੀ ਫਸਲ ਦੀ ਹਾਲਤ, ਆਮ ਵਿਧੀ ਨਾਲ ਬੀਜੀ ਕਣਕ ਦੀ ਫਸਲ ਨਾਲੌਂ ਬਹੁਤ ਹੀ ਬੇਹਤਰ ਹੈ। ਇਸ ਮੌਕੇ ਅਗਾਂਹਵਧੂ ਕਿਸਾਨ ਹਰਦੀਪ ਸਿੰਘ ਤੋਂ ਇਲਾਵਾ ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ, ਸੁਭਾਸ ਚੰਦਰ, ਰਵਿੰਦਰ ਸਿੰਘ, ਜਤਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਕੁਮਾਰ ਖੇਤੀ ਉਪ ਨਿਰੀਖਕ ਹਾਜ਼ਰ ਸਨ।

ਗੱਲਬਾਤ ਕਰਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਪ੍ਰੇਰਨਾ ਸਦਕਾ 24 ਅਕਤੂਬਰ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਹਟਾਏ ਬਗੈਰ ਹੈਪੀ ਸੀਡਰ (ਪ੍ਰੈਸ ਵੀਲ) ਨਾਲ 5 ਏਕੜ ਰਕਬੇ ਵਿੱਚ ਪਹਿਲੀ ਵਾਰ ਕਣਕ ਦੀ ਬਿਜਾਈ ਕੀਤੀ ਗਈ ਸੀ। ਉਨਾਂ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਘਬਰਾਹਟ ਵੀ ਹੁੰਦੀ ਸੀ ਕਿ ਕਿਤੇ ਕਣਕ ਦੀ ਫਸਲ ਖਰਾਬ ਹੀ ਨਾਂ ਹੋ ਜਾਵੇ ਕਿਉਂਕਿ ਇਹ ਤਕਨੀਕ ਪਹਿਲੀ ਵਾਰ ਵਰਤੀ ਜਾ ਰਹੀ ਸੀ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਖੇਤਾਂ ਵਿੱਚ ਹੀ ਰਹਿਣ ਕਾਰਨ ਗੁੱਜਰ ਭਾਈਚਾਰੇ ਦੇ ਪਸ਼ੂ ਪਾਲਕਾਂ ਵੱਲੋਂ ਚਿੰਤਾ ਪਰਗਟ ਕੀਤੀ ਕਿ ਜੇਕਰ ਇਹ ਤਕਨੀਕ ਸਫਲ ਰਹਿੰਦੀ ਹੈ ਉਨਾਂ ਦੇ ਪਸ਼ੂਆਂ ਲਈ ਭਵਿੱਖ ਵਿੱਚ ਪਰਾਲੀ ਦੇ ਰੇਟ ਵਧ ਸਕਦੇ ਹਨ।

ਉਨਾਂ ਦੱਸਿਆ ਕਿ ਇਨਾਂ ਖੇਤਾਂ ਨੂੰ ਵਾਹਿਆ ਵੀ ਨਹੀਂ ਗਿਆ ਜਿਸ ਨਾਲ ਵਹਾਈ ਤੇ ਆਉਣ ਵਾਲਾ ਖਰਚੇ ਦੀ ਬੱਚਤ ਹੋਈ ਹੈ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਖੈਤਾਂ ਵਿੱਚ ਹੋਣ ਕਾਰਨ ਨਦੀਨ ਨਾਂ ਉੱਗਣ ਕਾਰਨ ਨਦੀਨਨਾਸ਼ਕ ਦੀ ਵਰਤੋਂ ਨਹੀਂ ਗਈ। ਉਨਾਂ ਕਿਹਾ ਕਿ ਇਸ ਫਸਲ ਨੂੰ ਕਿਸੇ ਸਿਮ ਦੀ ਕੋਈ ਸਮਸਿਆ ਨਹੀਂ ਜਿਸ ਕਾਰਨ ਕਿਸੇ ਵੀ ਉੱਲੀਨਾਸ਼ਕ Àਤੇ ਕੀਟਨਾਸ਼ਕ ਦਾ ਛਿੜਕਾਅ ਨਹੀਂ ਕੀਤਾ ਗਿਆ।ਉਨਾਂ ਕਿਹਾ ਕਿ ਫਸਲ ਦੀ ਬੇਹਤਰ ਹਾਲਤ ਅਤੇ ਮਜ਼ਬੂਤ ਨਾੜ ਨੂੰ ਵੇਖ ਕੇ ਤੂੜੀ ਲੈਣ ਵਾਲੇ ਪਸ਼ੂਪਾਲਕ ਹੁਣ ਹੀ ਪੈਸੇ ਦੇ ਰਹੇ ਹਨ ।ਉਨਾਂ ਕਿਹਾ ਕਿ ਭਵਿੱਖ ਵਿੱਚ ਹੈਪੀ ਸੀਡਰ ਤਕਨੀਕ ਦੀ ਸਫਲਤਾ ਨੂੰ ਵੇਖਦਿਆਂ ਪਿੰਡ ਭਰਿਆਲ ਲਾਹੜੀ ਵਿੱਚ ਇਸ ਤਕਨੀਕ ਨਾਲ ਹੋਰਨਾਂ ਕਿਸਾਨਾਂ ਵੱਲੋਂ 100 ਤੋਂ ਵੱਧ ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਅਮਰੀਕ ਸਿੰਘ ਨੇ ਕਿਹਾ ਕਿ  ਪਿਛਲੇ ਤਿੰਨ ਸਾਲ ਤੋਂ ਬਲਾਕ ਪਠਾਨਕੋਟ ਘੱਟ ਪ੍ਰਦੂਸ਼ਣ ਵਾਲਾ ਜਿਲਾ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨਾਂਂ ਨੂੰ ਜਾਗਰੁਕ ਕਰਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਉਨਾਂ ਕਿਹਾ ਕਿ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨ ਨਾਸ਼ਕ ਦਵਾਈ ਦੇ ਛਿੜਕਾਅ ਦੀ ਵੀ ਜ਼ਰੂਰਤ ਨਹੀਂ ਪੈਂਦੀ ਅਤੇ ਪਾਣੀ ਵੀ ਘੱਟ ਲੱਗਦਾ ਹੈ ਕਿਉਂਕਿ ਚੌਪਰ ਜਾਂ ਕਟਰ ਕਮ ਸ਼ਰੈਡਰ ਨਾਲ ਕੁਤਰ ਕੇ ਇਕਸਾਰ ਖਿਲਾਰੀ ਪਰਾਲੀ ਖੇਤ ਵਿੱਚ ਢੱਕਣੇ (ਮਲਚਿੰਗ) ਦਾ ਕੰਮ ਕਰਦੀ ਹੈ। ਉਨਾਂ ਕਿਹਾ ਕਿ ਕਣਕ ਦੀ ਬਿਜਾਈ ਲੱਕੀ ਹੈਪੀ ਸੀਡਰ ਮਸ਼ੀਨ ਨਾਲ ਕੰਬਾਈਨ ਦੇ ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਹੈਪੀ ਸੀਡਰ ਅਜਿਹੀ ਮਸ਼ੀਨ ਹੈ ਜਿਸ ਨਾਲ ਇੱਕੋ ਸਮੇਂ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿੱਚ ਖਿਲਾਰਣ ਦੇ ਨਾਲ-ਨਾਲ ਕਣਕ ਦੀ ਸਿੱਧੀ ਬਿਜਾਈ ਕਰਦੀ ਹੈ। ਉਨਾਂ ਕਿਹਾ ਕਿ ਹੈਪੀ ਸੀਡਰ ਨਾਲ ਬਿਜਾਈ ਕੀਤੀ ਕਣਕ ਨਾਲ ਜਿਥੇ ਖੇਤੀ ਲਾਗਤ ਖਰਚੇ ਘਟਦੇ ਹਨ ਉਥੇ ਪੈਦਾਵਾਰ ਵੀ  ਵੱਧ ਨਿਕਲਦੀ ਹੈ।

LEAVE A REPLY

Please enter your comment!
Please enter your name here