ਸੀ.ਐਚ.ਸੀ.ਬਧਾਣੀ ਵਿਖੇ ਗਰਭਵਤੀ ਮਹਿਲਾਵਾਂ ਦੀ ਮੁਫਤ ਸਕੈਨ ਕਰਵਾਉਣ ਦੀ ਸੁਵਿਧਾ ਸ਼ਰੂ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਪਠਾਨਕੋਟ ਅਤੇ ਡਾ.ਸੁਨੀਤਾ ਸ਼ਰਮਾ ਐਸ.ਐਮ.ਸੀ.ਬਧਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐਚ.ਸੀ.ਬੁੰਗਲ ਬਧਾਣੀ ਵਿਖੇ ਜੇ.ਐਸ.ਐਸ.ਕੇ ਅਤੇ ਪੀ.ਐਮ.ਐਸ.ਐਮ.ਏ. ਅਧੀਨ ਗਰਭਵਤੀ ਮਾਵਾਂ ਦੀ ਮੁਫਤ ਸਕੈਨ ਕਰਵਾਉਣ ਦੀ ਸੁਵਿਧਾ ਸ਼ੁਰੂ ਕੀਤੀ ਗਈ।

Advertisements

ਇਸ ਦੋਰਾਨ ਡਾ.ਸੁਨੀਤਾ ਨੇ ਦੱਸਿਆ ਕਿ ਸੀ.ਐਚ.ਸੀ.ਬਧਾਣੀ ਵਿਖੇ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਅਭਿਆਨ ਜ਼ੋਕਿ ਹਰ ਮਹੀਨੇ 9 ਤਰੀਕ ਨੂੰ ਮਨਾਇਆ ਜਾਂਦਾ ਹੈ ਦੇ ਅਧੀਨ ਡਾ.ਮਹਿਕ (ਇਸਤਰੀਆਂ ਰੋਗਾਂ ਦੇ ਮਾਹਿਰ) ਦੁਆਰਾ ਤਕਰੀਬਨ 64 ਗਰਭਵਤੀ ਮਾਵਾਂ ਦਾ ਏ.ਐਨ.ਸੀ.ਚੈਕਅੱਪ ਕੀਤਾ ਗਿਆ। ਜਿਨਾਂ ਵਿੱਚੋ 18 ਗਰਭਵਤੀ ਮਾਵਾਂ ਨੂੰ ਮਨਸੋਤਰਾ ਸੈਕਨ ਸੈਂਟਰ ਪਠਾਨਕੋਟ ਵਿਖੇ ਬਧਾਣੀ ਐਂਬੂਲੈਂਸ ਦੁਆਰਾ ਸੈਕਨ ਕਰਵਾਉਣ ਲਈ ਭੇਜਿਆ ਗਿਆ।

ਉਹਨਾਂ ਨੇ ਦੱਸਿਆ ਕਿ ਜੇ.ਐਸ.ਐਸ.ਕੇ ਪ੍ਰੋਗਰਾਮ ਅਧੀਨ ਗਰਭਵਤੀ ਅੋਰਤਾਂ ਦੇ ਖੂਨ, ਪਿਸ਼ਾਬ ਦੇ ਸਾਰੇ ਟੈਸਟ, ਟੀਕਾਕਰਣ, ਅਲਟਰਾਊਂਡ, ਹਸਪਤਾਲ ਵਿੱਚ ਜਣੇਪਾ, ਨਾਰਮਲ ਜਣੇਪੇ ਦੋਰਾਨ ਤਿੰਨ ਦਿਨ ਦਾ ਖਾਣਾ ਅਤੇ ਵੱਡਾ ਅਪ੍ਰੇਸ਼ਨ ਹੋਣ ਤੇ ਸੱਤ ਦਿਨਾਂ ਤੱਕ ਦਾ ਖਾਣਾ ਆਦਿ ਸੁਵਿਧਾਵਾਂ ਬਿਲਕੁਲ ਮੁਫਤ ਦਿੱਤੀਆ ਜਾ ਰਹੀ ਹਨ। ਇਸ ਮੋਕੇ ਡਾ.ਅਮਨਦੀਪ, ਡਾ.ਅਨੂਪਮਾ, ਰਿੰਪੀ ਬੀਈਈ, ਸੋਮ ਨਾਥ, ਮਮਤਾ ਸਟਾਫ ਨਰਸ, ਅਮਨਦੀਪ ਏ.ਐਨ.ਐਮ., ਆਸ਼ਾਵਰਕਰਾ ਅਤੇ ਹੋਰ ਸਟਾਫ ਆਦਿ ਹਾਜਰ ਸਨ।

LEAVE A REPLY

Please enter your comment!
Please enter your name here