ਜ਼ਿਲ੍ਹਾਂ ਸਿਹਤ ਅਫਸਰ ਡਾ.ਲਖਵੀਰ ਵੱਲੋਂ ਘਟੀਆ ਗੁੜ ਦੇ ਖਿਲਾਫ਼ ਵਿੰਢੀ ਗਈ ਮੁਹਿੰਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਗੁਰਜੀਤ ਸੋਨੂੰ/ਇੰਦਰਜੀਤ ਸਿੰਘ ਹੀਰਾ: ਜਿਲ੍ਹਾਂ ਸਿਹਤ ਅਫਸਰ ਡਾ. ਲਖਵੀਰ ਸਿੰਘ ਵੱਲੋ ਘਟੀਆ ਗੁੜ ਦੇ ਖਿਲਾਫ ਵਿੰਢੀ ਗਈ ਮੁਹਿੰਮ ਨੂੰ ਕਾਨੂੰਨੀ ਜਾਮਾ ਪਹਿਨਾਉਦਿਆ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋ 15 ਨਵੰਬਰ ਤੋ ਪਹਿਲਾਂ ਵੇਲਣਿਆ ਤੋ ਗੁੜ ਬਣਾਉਣ ਤੇ ਪਬੰਦੀ ਲਗਾ ਦਿਤੀ ਹੈ। ਇਸ ਨੂੰ ਤੁਰੰਤ ਬਾਅਦ ਜਿਲ੍ਹਾਂ ਸਿਹਤ ਅਫਸਰ ਵੱਲੋ ਆਪਣੀ ਫੂਡ ਟੀਮ ਲੈ ਕੇ ਜਿਲ੍ਹੇ ਵਿੱਚ ਚੱਲ ਰਹੇ ਵੇਲਣਿਆ ਤੇ ਚੈਕਿੰਗ ਕੀਤੀ ਤੇ ਕਈ ਵੇਲਣਿਆ ਵਾਲੇ ਡਿਪਟੀ ਕਮਿਸ਼ਨਰ ਦੇ ਹੁਕਮਾ ਦੀ ਉਲੰਘਣਾ ਕਰਦੇ ਪਏ ਗਏ ਤੇ ਉਹਨਾਂ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਤੇ ਅਜੇ ਵੀ ਕਈ ਟਨ ਇਹਨਾਂ ਵੇਲਣਿਆ ਤੇ ਕੰਚਾ ਗੰਨਾ ਪਿਆ ਹੈ ਤੇ ਜਿਮੀਦਾਰ ਹੋਰ ਨਵੀਆ ਗੰਨੇ ਦੀਆਂ ਟਰਾਲੀਆ ਉਤਾਰ ਰਹੇ ਹਨ। ਇਸ ਮੌਕੇ ਉਹਨਾਂ ਨਾਲ ਫੂਡ ਅਫਸਰ ਮੁਨੀਸ਼ ਕੁਮਾਰ, ਰਾਮ ਲੁਭਾਇਆ, ਨਰੇਸ਼ ਕੁਮਾਰ, ਤੇ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ। ਇਸ ਮੌਕੇ ਜਿਲ੍ਹਾਂ ਸਿਹਤ ਅਫਸਰ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 45 ਦਿਨ ਤੋਂ ਇਹਨਾਂ ਵੇਲਣਿਆ ਉਤੇ ਘਟੀਆ ਗੁੜ ਬਣਾਇਆ ਜਾ ਰਿਹਾ ਸੀ ਤੇ ਕਈ ਕਵਿੰਟਲ ਘਟੀਆ ਖੰਡ ਤੇ ਗੁੜ ਨਸ਼ਟ ਵੀ ਕਰਵਾਇਆ ਸੀ।

Advertisements

ਇਸ ਦੇ ਸਬੰਧ ਵਿੱਚ ਖੇਤੀਬਾੜੀ ਮਹਿਕਮੇ ਨੂੰ ਵੀ ਕਈ ਵਾਰ ਲਿਖਿਆ ਤੇ ਇਸ ਦੇ ਚਲਦਿਆ ਮਾਨਯੋਗ ਡਿਪਟੀ ਕਮਿਸ਼ਨਰ ਵੱਲੋ ਹੁਕਮ ਜਾਰੀ ਕਰਦੇ ਹੋਏ 15 ਨਵੰਬਰ ਤੱਕ ਵੇਲਣੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਮੈ ਚਹਾਉਦਾ ਕਿ ਗੁੜ ਪੰਜਾਬ ਦਾ ਵਿਰਸਾ ਹੈ ਤੇ ਇਸ ਵਿਰਸੇ ਨੂੰ ਕਾਇਮ ਰੱਖਣਾ ਸਾਡਾ ਫਰਜ ਬਣਦਾ ਹੈ ਪਰ ਕੁਝ ਪਰਵਾਸੀ ਭਰਤੀ ਤੇ ਪੰਜਾਬ ਦੇ ਜਿਮੀਦਾਰ ਆਪਣੇ ਮੁਨਾਫੇ ਦੇ ਖਾਤਰ ਇਹ ਗੁੜ ਵੀ ਸਾਡੇ ਕੋਲੋ ਖੋਹਣਾ ਚਹਾਉਦੇ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਖੰਡ ਮਿਲਾ 30 ਨਵੰਬਰ ਤੋ ਬਆਦ ਚਲਣੀਆ ਹਨ ਉਹਨਾਂ ਨੂੰ ਪਤਾ ਹੈ ਇਹ ਗੰਨਾ ਕੱਚਾ ਹੈ ਤੇ ਇਸ ਸਹੀ ਖੰਡ ਵੀ ਨਹੀ ਬਣਾਨੀ ਤੇ ਪ੍ਰਵਾਸੀ ਮਜਦੂਰ ਤੇ ਗੁੜ ਮਾਫੀਆ ਘਟੀਆ ਖੰਡ ਪਾਕੇ ਗੁੜ ਬਣਾਕੇ ਵੱਡੇ ਮੁਨਾਫੇ ਕਮਾਉਂਣੇ ਚਹਾਉਦੇ ਤੋ ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨਾ ਚਹਾਉਦੇ ਹਨ । ਉਹਨਾਂ ਵੇਲਣਿਆ ਵਾਲਿਆ ਨੂੰ ਚੇਤਵਾਨੀ ਦਿੰਦਿਆ ਕਿਹਾ ਕਿ ਅੱਗੇ ਤੇ ਘਟੀਆ ਗੁੜ ਹੀ ਨਸ਼ਟ ਕਰਵਾਇਆ ਜਾਦਾ ਸੀ ਹੁਣ ਤੇ ਪਰਚੇ ਹੋਂਣਗੇ ਤੇ ਜੇਲ ਯਾਤਰਾ ਵੀ ਕਰਨੀ ਪਵੇਗੀ।

LEAVE A REPLY

Please enter your comment!
Please enter your name here