
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਪੁਲਿਸ ਨੇ 2 ਨੋਜਵਾਨਾਂ ਨੂੰ ਚਰਸ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਭੰਗੀ ਪੁੱਲ ਤੋ ਹੁੰਦੇ ਹੋਏ ਦੁਸ਼ਹਿਰਾ ਗਰਾਊਡ ਧੋਬੀ ਘਾਟ ਚੌਂਕ ਤੋ ਊਨਾ ਰੋਡ ਨੂੰ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਊਨਾ ਰੋਡ ਤੋ ਨਰਾਇਣ ਨਗਰ ਬਹਾਦਰਪੁਰ ਪੁੱਜੇ ਤਾਂ ਸਾਹਮਣੇ ਤੋ ਦੋ ਮੋਨੇ ਨੋਜਵਾਨ ਵਿਅਕਤੀ ਪੈਦਲ ਆਉਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗੇ ਤਾਂ ਏ.ਐਸ.ਆਈ ਅਨਿਲ ਕੁਮਾਰ ਨੇ ਸ਼ੱਕ ਦੀ ਬਿਨ੍ਹਾਂ ਤੇ ਉਨਾ ਮੋਨੇ ਨੋਜਵਾਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।

ਜਿਸ ਨੇ ਆਪਣਾ ਨਾਮ ਬਲਵੀਰ ਸਿੰਘ ਉਰਫ ਬੀਰਾ ਪੁੱਤਰ ਭੋਲਾ ਸਿੰਘ ਵਾਸੀ ਰਣਜੀਤ ਨਗਰ ਗਲੀ ਨੰ 01 ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਪਵਨ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਮੁਹੱਲਾ ਪ੍ਰੈਮਗੜ ਥਾਣਾ ਸਿਟੀ ਹੁਸ਼ਿਆਰਪੁਰ ਦੱਸਿਆ। ਜਿਨ੍ਹਾ ਦੋਵਾ ਦੀ ਤਲਾਸ਼ੀ ਕਰਨ ਤੇ 500 ਗ੍ਰਾਮ ਚਰਸ ਬਰਾਮਦ ਹੋਈ। ਉਹਨਾਂ ਦੱਸਿਆ ਕਿ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਛਗਿਛ ਜਾਰੀ ਹੈ।












