ਦਿਹਾੜੀ ‘ਚ 2 ਵਾਰ ਕਆਰੰਟਾਈਨ ਸੈਂਟਰਾਂ ਨੂੰ ਕੀਤਾ ਜਾ ਰਿਹਾ ਰੋਗਾਣੂ ਮੁਕਤ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਸ਼੍ਰੀ ਸਾਂਈ ਕਾਲਜ ਬੰਧਾਨੀ ਦੇ ਲੜਕੇ ਅਤੇ ਲੜਕੀਆਂ ਦੇ ਹੋਸਟਲਾਂ ਨੂੰ ਕੁਆਰੰਟਾਈਨ (ਏਕਾਂਤਵਾਸ) ਸੈਂਟਰਾਂ ਵਿੱਚ ਦਿਨ ਵਿੱਚ 2 ਵਾਰ ਰੋਗਾਣੂ ਨਾਸ਼ਕ ਦਵਾਈ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ ਤਾਂ ਜੋ ਇੱਥੇ ਰਹਿਣ ਵਾਲੇ ਸ਼ਰਧਾਲੂਆਂ ਅਤੇ ਹੋਰ ਲੋਕਾਂ ਨੂੰ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਇਆ ਜਾ ਸਕੇ। ਇਹ ਪ੍ਰਗਟਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਨੇਟਾਈਜਰ ਦਾ ਛਿੜਕਾਅ ਤੇ ਹੋਰ ਸਫਾਈ ਕਾਰਜ ਸਾਰੇ ਸੁਰੱਖਿਆ ਉਪਾਵਾਂ ਦਾ ਪਾਲਣ ਕਰਦੇ ਹੋਏ ਪੀਪੀਈ ਕਿੱਟ ਪਾ ਕੇ ਹੀ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਸਿਹਤ ਸਲਾਹਾਂ ਦੀ ਪਾਲਣ ਕੀਤਾ ਜਾ ਰਹੀ  ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਹਨਾਂ ਕੇਂਦਰਾਂ ਵਿਚ ਰਹਿ ਰਹੇ ਲੋਕ ਪੂਰੀ ਤਰਾਂ ਸੁਰੱਖਿਅਤ ਅਤੇ ਤੰਦਰੁਸਤ ਰਹਿਣ ਅਤੇ ਆਪਣਾ ਇਕਾਂਤਵਾਸ ਦਾ ਸਮਾਂ ਪੂਰਾ ਕਰਕੇ ਖੁਸ਼ੀ-ਖੁਸ਼ੀ ਆਪਣੇ ਘਰ ਜਾਣ।

ਉਹਨਾਂ ਦੱਸਿਆ ਕਿ ਏਕਾਂਤਵਾਸ ਕੇਂਦਰਾਂ ਵਿਚ ਸਫਾਈ ਕਾਰਜਾਂ ਅਤੇ ਸੈਨੇਟਾਈਜਰ ਦੇ ਛਿੜਕਾਅ ਸਮੇਂ ਸਾਡੇ ਸਟਾਫ ਦੀ ਸੁਰੱਖਿਆ ਸਾਡੀ ਵੱਡੀ ਤਰਜੀਹ ਹੁੰਦੀ ਹੈ ਅਤੇ ਵਰਜਿਤ ਖੇਤਰ ਵਿਚ ਜਾਣ ਸਮੇਂ ਸਾਡੇ ਕਰਮਚਾਰੀ ਪੀਪੀਈ ਕਿੱਟ ਪਾ ਕੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਉਹ ਅੰਦਰ ਨਾ ਕਿਸੇ ਵੀ ਵਸਤੂ ਨੂੰ ਛੂਹਣ ਅਤੇ ਨਾ ਹੀ ਅੰਦਰ ਦੇ ਕਿਸੇ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ।

ਸਫਾਈ ਦੇ ਨਾਲ-ਨਾਲ ਦਿਨ ਵਿੱਚ 2 ਵਾਰ ਸਾਰੇ ਕਮਰਿਆਂ, ਵਾਰਡਾਂ, ਬਰਾਮਦਿਆਂ, ਖੁੱਲੀਆਂ ਥਾਂਵਾਂ, ਬਾਥਰੂਮ ਆਦਿ ਸਭ ਥਾਂਵਾਂ ਤੇ 1 ਫੀਸਦੀ ਸੋਡੀਅਮ ਹਾਇਪੋਕਲੋਰਾਇਡ ਦੀ ਸਪ੍ਰੇਅ ਕਰਵਾਈ ਜਾਂਦੀ ਹੈ।ਇਸੇ ਤਰਾਂ ਫਰਸ਼ ਤੇ ਵੀ 1 ਫੀਸਦੀ ਸੋਡੀਅਮ ਹਾਇਪੋਕਲੋਰਾਇਡ ਦਾ ਪੋਚਾ ਲਗਾਇਆ ਜਾਂਦਾ ਹੈ। ਏਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਯਾਤਰੀਆਂ ਨੇ ਜ਼ਿਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਫ ਸਫਾਈ ਪੱਖੋਂ ਉੱਤਮ ਇੰਤਜ਼ਾਮ ਕਾਰਨ ਉਹਨਾਂ ਨੂੰ ਇੱਥੇ ਸਿਹਤ ਸੁਰੱਖਿਆ ਮਿਲੀ ਹੋਈ ਹੈ ਅਤੇ ਲਾਗ ਦਾ ਡਰ ਨਹੀਂ ਹੈ।

LEAVE A REPLY

Please enter your comment!
Please enter your name here