ਨਿਗਮ ਵੱਲੋਂ ਸਵੱਛ ਸਰਵੇਖਣ-2021 ਤੇ ਕੋਵਿਡ-19 ਸਬੰਧੀ ਵਾਲ ਪੈਟਿੰਗ ਦੀ ਹੋਈ ਸ਼ੁਰੂਆਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵੱਛ ਸਰਵੇਖਣ-2021 ਅਤੇ ਕੋਵਿਡ-19 ਦੇ ਸਬੰਧ ਵਿੱਚ ਵੱਖ-ਵੱਖ ਤਰੀਕਿਆਂ ਨਾਲ ਪਬਲਿਕ ਨੂੰ ਜਾਗਰੂਕ ਕਰਨ ਲਈ ਪਬਲਿਸੀਟੀ ਕਰਵਾਈ ਜਾ ਰਹੀ ਹੈ। ਇਸ ਪਬਲਿਸੀਟੀ ਤਹਿਤ ਵੱਖ-ਵੱਖ ਸਰਕਾਰੀ ਦਫਤਰਾਂ ਦੀਆਂ ਪ੍ਰੋਪਰਟੀਆਂ ਅਤੇ ਖਾਲੀ ਦੀਵਾਰਾਂ ਜਾਂ ਸਥਾਨਾਂ ਉੱਤੇ ਵਾਲ ਪੈਟਿੰਗ ਕਰਵਾ ਕੇ ਪਬੱਲਿਕ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਣਾ ਹੈ।

Advertisements

ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਜੇਕਰ ਕੋਈ ਵੀ ਸ਼ਹਿਰਵਾਸੀ ਆਪਣੀ ਦੀਵਾਰ ਜਾਂ ਕਿਸੇ ਪ੍ਰਾਪਰਟੀ ਉਪਰ ਸਵੱਛ ਸਰਵੇਖਣ-2021 ਅਤੇ ਕੋਵਿਡ-19 ਦੇ ਸਬੰਧ ਵਿੱਚ ਵਾਲ ਪੈਟਿੰਗ ਕਰਵਾਉਣੀ ਚਾਹੁੰਦੇ ਹਨ ਤਾਂ ਉਹ ਆਪਣਾ ਨਾਮ, ਮੋਬਾਇਲ ਨੰ:, ਆਪਣੀ ਪ੍ਰਾਪਰਟੀ ਦੀ ਲੋਕੇਸ਼ਨ ਅਤੇ ਦੀਵਾਰ ਦਾ ਏਰੀਆ ਨਗਰ ਨਿਗਮ ਦੀ ਈ.ਮੇਲ ਆਈ.ਡੀ [email protected] ਜਾਂ ਫੇਰ ਵਾਟਸ ਐਪ ਨੰ: 9478715701 ਉੱਤੇ ਮੈਸੇਜ ਕਰ ਕੇ ਸੂਚਿਤ ਕਰ ਸਕਦੇ ਹਨ। ਮੇਨ ਬਜਾਰ ਅਤੇ ਭੀੜ-ਭਾੜ ਵਾਲੇ ਇਲਾਕਿਆਂ ਨੂੰ ਪਹਿਲ ਦੇ ਅਧਾਰ ਤੇ ਸੰਪਰਕ ਕੀਤਾ ਜਾਵੇਗਾ।

LEAVE A REPLY

Please enter your comment!
Please enter your name here