ਜ਼ਿਲਾ ਸਿਖ਼ਲਾਈ ਕੇਂਦਰ ਸਿਵਲ ਸਰਜਨ ਦਫ਼ਤਰ ਵਿਖੇ 5.0 ਮਿਸ਼ਨ ਇੰਦਰ ਧਨੁਸ਼ ਸੰਬੰਧੀ ਏਐਨਐਮਜ਼ ਨੂੰ ਟ੍ਰੇਨਿੰਗ ਦਿੱਤੀ ਗਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿਖ਼ਲਾਈ ਕੇਂਦਰ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ 5.0 ਮਿਸ਼ਨ ਇੰਦਰ ਧਨੁਸ਼ ਸੰਬੰਧੀ ਏ ਐਨ ਐਮਜ਼ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਟ੍ਰੇਨੀ ਸਟਾਫ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਇੰਦਰ ਧਨੁਸ਼ ਜੋ ਕਿ ਤਿੰਨ ਗੇੜਾਂ (11 ਸਤੰਬਰ ਤੋਂ 16 ਸਤੰਬਰ, 09 ਅਕਤੂਬਰ ਤੋਂ 14 ਅਕਤੂਬਰ , 20 ਨਵੰਬਰ ਤੋਂ 25 ਨਵੰਬਰ ) ਵਿਚ ਚਲਾਇਆ ਜਾਵੇਗਾ ।

Advertisements

ਇਸ ਪ੍ਰੋਗਰਾਮ ਦੇ ਤਹਿਤ ਕੋਈ ਵੀ ਬੱਚਾ ਅਤੇ ਗਰਭਵਤੀ ਔਰਤਾਂ ਟੀਕਾਕਰਣ ਤੋਂ ਵਾਂਝੇ ਨਾ ਰਹਿਣ।ਡਰਾਪ ਆਊਟ ਅਤੇ ਲੈਫਟ ਆਊਟ ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।ਇਸ ਪ੍ਰੋਗਰਾਮ ਦੌਰਾਨ ਕਿਸੇ ਵੀ ਤਰਾਂ ਦੇ ਐਡਵਰਸ ਈਵੈਂਟ ਨੂੰ ਰੋਕਣ ਲਈ ਏ ਈ ਐੱਫ ਆਈ ਦੇ ਨਿਯਮਾਂ ਨੂੰ ਅਪਣਾਇਆ ਜਾਣਾ ਯਕੀਨੀ ਬਣਾਇਆ ਜਾਵੇ। ਟੀਕਾਕਰਣ ਕਰਨ ਤੋਂ ਅਗਲੇ ਦਿਨ ਸ਼ਾਮ ਪੰਜ ਵਜੇ ਤੋਂ ਪਹਿਲਾਂ ਸਾਰਾ ਡਾਟਾ ਯੂ ਵਿਨ ਪੋਰਟਲ ਤੇ ਅਪਲੋਡ ਕੀਤਾ ਜਾਵੇ। ਸਾਰੇ ਟ੍ਰੇਨੀ ਨੂੰ ਆਈ ਐਮ ਆਈ ਦੀ ਸਪੈਸ਼ਲ ਤਿਆਰ ਕੀਤੀ ਗਈ ਗਾਈਡਲਾਈਨ ਦੀ ਬੁੱਕਲੇਟ ਵੀ ਦਿੱਤੀ ਗਈ ।

LEAVE A REPLY

Please enter your comment!
Please enter your name here