ਮਹਾਂਪੁਰਸ਼ ਹਮੇਸ਼ਾ ਸੱਚ ਦਾ ਰਸਤਾ ਦਿਖਾਉਂਦੇ ਹਨ ਤੇ ਪ੍ਰਭੂ ਚਰਨਾਂ ਨਾਲ ਜੋੜਦੇ ਹਨ: ਕੈਬਨਿਟ ਮੰਤਰੀ ਜਿੰਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਬੀਤੇ ਦਿਨੀ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਗੀਤਾ ਭਵਨ ਹੁਸ਼ਿਆਰਪੁਰ-ਚਿੰਤਪੁਰਨੀ ਵਿਖੇ ਪੁੱਜੇ, ਜਿੱਥੇ ਉਹਨਾਂ ਨੇ ਪੁਜਨੀਕ ਮਾਤਾ ਪਰਮ ਉਦੈ ਸਵਾਮੀ ਭੁਵਨੇਸ਼ਵਰੀ ਦੇਵੀ ਮਹਾਰਾਜ ਜੀ ਤੋਂ ਅਸ਼ੀਰਵਾਦ ਲਿਆ, ਇਸ ਮੌਕੇ ਉਹਨਾਂ ਨਾਲ ਸਮਾਜ ਸੇਵੀ ਨੀਲ ਕਮਲ ਸ਼ਰਮਾ ਲੁਧਿਆਣਾ, ਤਿਲਕ ਰਾਜ ਗੁਪਤਾ, ਸਤੀਸ਼ ਕੁਮਾਰ ਸੇਠੀ, ਸੰਜੀਵ ਸੂਦ, ਦੀਪਕ ਨੰਦ, ਸੁਰਿੰਦਰ ਚੋਪੜਾ, ਅਨਿਲ ਭੰਡਾਰੀ, ਦੀਪਕ ਸਹਿਗਲ ਆਦਿ ਹਾਜਰ ਸਨ।

Advertisements

ਮੰਤਰੀ ਜਿੰਪਾ ਨੇ ਕਿਹਾ ਕਿ ਉਹ ਪਰਮ ਉਦੈ ਸਵਾਮੀ ਭੁਵਨੇਸ਼ਵਰੀ ਦੇਵੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿਉਂਕਿ ਅੱਜ ਦੇ ਦੁਨਿਆਵੀ ਤੇ ਪਦਾਰਥਵਾਦ ਦੇ ਯੁੱਗ ‘ਚ ਭਟਕੇ ਮਨੁੱਖ ਨੂੰ ਮਹਾਂਪੁਰਸ਼ ਹਮੇਸ਼ਾ ਸੱਚ ਦਾ ਰਸਤਾ ਦਿਖਾਉਂਦੇ ਹਨ ਤੇ ਪ੍ਰਭੂ ਚਰਨਾਂ ਨਾਲ ਜੋੜਦੇ ਹਨ।

ਪਰਮ ਉਦੈ ਸਵਾਮੀ ਭੁਵਨੇਸ਼ਵਰੀ ਦੇਵੀ ਮਹਾਰਾਜ ਜੀ ਦੱਸਿਆ ਭਵਨ ‘ਚ ਜਿੱਥੇ ਭਗਵਾਨ ਸ਼੍ਰੀ ਰਾਮ ਜੀ ਦਾ ਸੋਹਣਾ ਮੰਦਿਰ ਬਣ ਰਿਹਾ ਹੈ, ਉੱਥੇ ਧਰਮਸ਼ਾਲਾਵਾਂ ਬਣਾਈ ਜਾ ਰਹੀ, ਜਿੱਥੇ ਮਾਤਾ ਚਿੰਤਰਪੁਰਨੀ ਜੀ ਦੇ ਦਰਸ਼ਨਾਂ ਲਈ ਜਾਂਦੀ ਸੰਗਤ ਮੁਫਤ ਰਹਿ ਸਕਦੀ ਹੈ,  ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਮੰਦਿਰ ਕਮੇਟੀ ਨੂੰ ਉਸਾਰੀ ਜਾਂ ਹੋਰ ਕਾਰਜਾਂ ਲਈ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here