ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਅਧਿਕਾਰੀਆਂ ਨਾਲ ਕੀਤੀ ਆਨਲਾਈਨ ਬੈਠਕ

Breaking News Hoshiarpur

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁੱਖ ਚੋਣ ਅਫ਼ਸਰ ਪੰਜਾਬ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਮਿਤ ਪੰਚਾਲ ਵਲੋਂ ਤਿਆਰ ਕੀਤੇ ਐਕਸ਼ਨ ਪਲਾਨ ਮੁਤਾਬਕ ਅੱਜ ਜ਼ਿਲੇ ਦੇ ਸਮੂਹ ਬੀ.ਡੀ.ਪੀ.ਓਜ਼, ਐਨ.ਜੀ.ਓਜ਼, ਲੇਬਰ ਇਨਫੋਰਸਮੈਂਟ ਆਫਿਸਰਜ਼ ਨਾਲ ਗੂਗਲ ਮੀਟ ਐਪ ਤੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਜਿਨਾਂ ਵਿਅਕਤੀਆਂ ਦੀ ਉਮਰ 18 ਸਾਲ ਜਾਂ ਵੱਧ ਦੀ ਹੋ ਗਈ ਹੈ, ਉਨਾਂ ਨੂੰ ਵੋਟ ਬਣਵਾਉਣ ਲਈ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਜਾਂ ਵੋਟਰ ਹੈਲਪ ਲਾਈਨ ਐਪ ਤੇ ਅਪਲਾਈ ਕਰਵਾਉਣ ਲਈ ਗੰਭੀਰਤਾ ਦਿਖਾਈ ਜਾਵੇ।

Advertisements

ਇਸ ਮੀਟਿੰਗ ਵਿੱਚ ਜਿਥੇ ਯੋਗ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਤੇ ਵੋਟ ਬਣਾਉਣ ਦੀ ਅਪੀਲ ਕੀਤੀ ਗਈ ਹੈ, ਉਥੇ ਸਬੰਧਤ ਅਧਿਕਾਰੀਆਂ ਨੂੰ ਫੈਕਟਰੀਆਂ ਅਤੇ ਭੱਠਿਆਂ ਤੇ ਵੀ ਯੋਗ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਤਾਂ ਜੋ ਉਹ ਵੋਟ ਬਣਾ ਕੇ ਲੋਕੰਤਤਰ ਦਾ ਹਿੱਸਾ ਬਣ ਸਕਣ। ਇਸ ਆਨਲਾਈਨ ਮੀਟਿੰਗ ਵਿੱਚ ਨੋਡਲ ਅਫ਼ਸਰ ਸਵੀਪ ਰਚਨਾ ਕੌਰ, ਚੋਣ ਕਾਨੂੰਗੋ ਸੁਖਦੇਵ ਸਿੰਘ ਅਤੇ ਦੀਪਕ ਕੁਮਾਰ ਵਲੋਂ ਜਾਣਕਾਰੀ ਪ੍ਰਦਾਨ ਕੀਤੀ ਗਈ।

LEAVE A REPLY

Please enter your comment!
Please enter your name here