ਸ਼੍ਰੀ ਦਸਮੇਸ਼ ਅਕੈਡਮੀ ਦੀ ਹੋਣਹਾਰ ਵਿਦਿਆਰਥਣ ਹਰਮਨਪ੍ਰੀਤ ਨੇ ਪਿੰਡ ਦਾ ਨਾਮ ਕੀਤਾ ਰੌਸ਼ਨ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਜਿਲੇ ਦੇ ਹਰਿਆਣਾ ਭੂੰਗਾ ਦੇ ਨਜ਼ਦੀਕ ਵੱਸਦੇ ਪਿੰਡ ਤਾਜਪੁਰ ਕਲਾਂ ਦੀ ਹੋਣਹਾਰ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਬਾਰਵੀਂ ਦੀ ਪ੍ਰੀਖਿਆ ਦੇ ਨਾਨ ਮੈਡੀਕਲ ਪ੍ਰੀਖਿਆ ਵਿੱਚ (ਕਮਿਸਟਰੀ 97, ਫਿਜਿਕਸ 88, ਗਣਿਤ 89 ) ਵਧੀਆ ਅੰਕ ਪ੍ਰਾਪਤ ਕਰ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ।

Advertisements

ਸਰਦਾਰ ਪਰਮਜੀਤ ਸਿੰਘ ਅਤੇ ਸਰਦਾਰਨੀ ਚਰਨਜੀਤ ਕੌਰ ਦੀ ਸਪੁੱਤਰੀ ਹਰਮਨਪ੍ਰੀਤ ਕੌਰ ਨੇ ਬਹੁਤ ਲਗਨ ਅਤੇ ਮਿਹਨਤ ਨਾਲ ਇਸ ਮੁਕਾਮ ਨੂੰ ਹਾਸਿਲ ਕੀਤਾ। ਹਰਮਨਪ੍ਰੀਤ ਕੌਰ ਦੇ ਮਾਤਾ ਪਿਤਾ ਨੇ ਆਪਣੀ ਸਪੁੱਤਰੀ ਦੀ ਸਫਲਤਾ ਦਾ ਦਾ ਕਾਰਨ ਸ਼੍ਰੀ ਦਸਮੇਸ਼ ਅਕੈਡਮੀ ਦੇ ਅਧਿਆਪਕਾਂ ਦੀ ਮਿਹਨਤ ਦੱਸਿਆ। ਉਹਨਾਂ ਨੇ ਅਕੈਡਮੀ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਵਧਾਈ ਦਿੱਤੀ ।

LEAVE A REPLY

Please enter your comment!
Please enter your name here