ਪੰਜਾਬ ਸਰਕਾਰ ਸੀ.ਆਈ.ਆਈ ਨਾਲ ਅਕਤੂਬਰ ਚ ਵਰਚੁਅਲ ਐਗਰੀਟੈਕ ਕਨਕਲੇਵ ਲਈ ਕਰੇਗੀ ਭਾਈਵਾਲੀ— ਕੈਪਟਨ ਅਮਰੰਦਿਰ ਸਿੰਘ

ਚੰਡੀਗੜ (ਦ ਸਟੈਲਰ ਨਿਊਜ਼)—ਪੰਜਾਬ ਸਰਕਾਰ ਵੱਲੋਂ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ) ਨਾਲ ਭਾਈਵਾਲੀ ਕਰਕੇ ੧੬ ਤੋਂ ੨੨ ਅਕਤੂਬਰ ਤੱਕ ਵਰਚੁਅਲ ਐਗਰੀਟੈਕ ਕਨਕਲੇਵ ਕਰਵਾਈ ਜਾਵੇਗੀ। ਇਹ ਜਾਣਕਾਰੀ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਿਰ ਸਿੰਘ ਨੇ ਦਿੱਤੀ।

ਮੁੱਖ ਮੰਤਰੀ, ੨੦੨੦-੨੧ ਲਈ ਸੀ.ਆਈ.ਆਈ ਦੇ ਨਵੇਂ ਅਹੁਦੇਦਾਰਾਂ ਨਾਲ ਵੀਡੀਓ ਕਾਨਫਰੰਸੰਗਿ ਰਾਹੀਂ ਗੱਲਬਾਤ ਕਰ ਰਹੇ ਸਨ। ਗੱਲਬਾਤ ਦੌਰਾਨ ਸੀ.ਆਈ.ਆਈ ਵੱਲੋਂ ਪੰਜਾਬ ਸਰਕਾਰ ਤੋਂ ਸਹਯੋਗ ਅਤੇ ਭਾਈਵਾਲੀ ਦੀ ਇੱਛਾ ਜਤਾਈ ਗਈ। ਜਿਸ ਪ੍ਰਤੀ ਮੁੱਖ ਮੰਤਰੀ ਨੇ ਹਾਮੀ ਭਰ ਦਿੱਤੀ।

ਸੀ.ਆਈ.ਆਈ ਨੇ ਪੰਜਾਬ ਸਰਕਾਰ ਨੂੰ ਹੁਨਰ ਵਕਾਸ, ਵਪਾਰ ਕਰਨ ਵਿੱਚ ਸਹੂਲਤ, ਪਾਣੀ ਬਚਾਉਣ ਅਤੇ ਗੈਰ-ਅਹਮੀਅਤ ਵਾਲੀ ਸੰਪਤੀ ਦੇ ਅਪਨਵੇਸ਼ ਦੇ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਹੁਨਰ ਵਕਾਸ ਦੇ ਖੇਤਰ ਵਿੱਚ ਇਸ ਵੱਲੋਂ ਮਾਡਲ ਕੈਰੀਅਰ ਸੈਂਟਰਾਂ ਦੀ ਤਜਵੀਜ਼ ਪੇਸ਼ ਕੀਤੀ ਗਈ, ਜਿਸ ਲਈ ਸੂਬਾ ਸਰਕਾਰ ਵੱਲੋਂ ਇਮਾਰਤ ਮੁਹੱਈਆ ਕਰਵਾਈ ਜਾਵੇਗੀ ਅਤੇ ਸੰਚਾਲਣ ਦਾ ਕੰਮ ਸੀ.ਆਈ.ਆਈ ਵੱਲੋਂ ਸੰਭਾਲਿਆ ਜਾਵੇਗਾ। ਮੁੱਖ ਮੰਤਰੀ ਵੱਲੋਂ ਇਸ ਸੁਝਾਅ ਬਾਰੇ ਵਸਥਾਰਪੂਰਵਕ ਚਰਚਾ ਕਰਨ ਲਈ ਅਧਕਾਰੀਆਂ ਨੂੰ ਨਰਦੇਸ਼ ਦਿੱਤੇ ਗਏ।

ਸੀ.ਆਈ.ਆਈ ਵੱਲੋਂ ਕੋਵਿਡ ਦੇ ਔਖੇ ਸਮੇਂ ਦੌਰਾਨ ਉਦਯੋਗ ਜਗਤ ਅਤੇ ਅਰਥਚਾਰੇ ਦੀ ਬਾਂਹ ਫੜਨ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਗਿਆ। ਸੀ.ਆਈ.ਆਈ ਦੇ ਅਹੁਦੇਦਾਰਾਂ ਵੱਲੋਂ ਉਦਯੋਗ ਜਗਤ ਦੀਆਂ ਗਤੀਵਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਹਾਈ ਹੋਏ ਸੂਬਾ ਸਰਕਾਰ ਦੇ ਠੀਕ ਸਮੇਂ ਲਏ ਫੈਸਲਿਆ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨਾਂ ਵੱਲੋਂ ਜੀ.ਐਮ.ਡੀ.ਆਈ.ਸੀ ਨੂੰ ਉਦਯੋਗਾਂ ਦੇ ਠੀਕ ਢੰਗ ਨਾਲ ਆਪਣੀਆਂ ਗਤੀਵਧੀਆਂ ਚਲਾਉਣ ਲਈ ਜਟਿਲ ਮਨਜ਼ੂਰੀ ਪ੍ਰਆਵਾਂ ਤੋਂ ਰਾਹਤ ਦੇਣ ਸਬੰਧੀ ਅਧਕਾਰਤ ਕਰਨ ਲਈ ਵੀ ਮੁੱਖ ਮੰਤਰੀ ਦੀ ਭਰਵੀਂ ਸ਼ਲਾਘਾ ਕੀਤੀ ਗਈ।

ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕ ਸੂਬੇ ਵਚਲੀਆਂ ੨।੬ ਲੱਖ ਇਕਾਈਆਂ ਵਚੋਂ ੨।੩੪ ਲੱਖ ਪਹਲਾਂ ਹੀ ਚਾਲੂ ਹਨ। ਉਨਾਂ ਇਸ ਗੱਲ ਉੱਤੇ ਵੀ ਖੁਸ਼ੀ ਜ਼ਾਹਰ ਕੀਤੀ ਕੀ ਪੂਰੇ ਦੇਸ਼ ਵਿਚ ਤਾਮਲਨਾਡੂ ਤੋਂ ਬਾਅਦ ਪੀ.ਪੀ.ਈ ਕੱਟਾਂ ਦੇ ਦੂਜੇ ਸਭ ਤੋਂ ਵੱਡੇ ਉਤਪਾਦਕ ਵਜੋਂ ਪੰਜਾਬ ਉੱਭਰ ਕੇ ਸਾਹਮਣੇ ਆਇਆ ਹੈ।

ਪੰਜਾਬ ਵਾਪਸੀ ਲਈ ਪ੍ਰਵਾਸੀ ਮਜ਼ਦੂਰਾਂ ਤੋਂ ਬੱਸਾਂ ਦੇ ਵਸੂਲੀਆਂ ਜਾ ਰਹੀਆਂ ਕਰਾਏ ਦੀਆਂ ਉੱਚੀਆਂ ਦਰਾਂ ਦੀਆਂ ਰਪੋਰਟਾਂ ਉੱਤੇ ਚਿੰਤਾ ਜ਼ਾਹਰ ਕਰਦੇ ਹੋਏ ਸੀ.ਆਈ.ਆਈ ਵਫਦ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉੱਤਰ ਪ੍ਰਦੇਸ਼ ਅਤੇ ਬਹਾਰ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਬੁਲਾਉਣ ਲਈ ਹੋਰ ਰੇਲ ਗੱਡੀਆਂ ਚਲਾਉਣ ਦੇ ਮਸਲੇ ਬਾਬਤ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।

ਇਸ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਉਦਯੋਗ ਆਲੋਕ ਸ਼ੇਖਰ, ਸਲਾਹਕਾਰ ਨਵੇਸ਼ ਪ੍ਰੋਤਸਾਹਨ ਬੀ.ਐਸ. ਕੋਹਲੀ, ਸੀ.ਈ.ਓ ਇਨਵੈਸਟ ਪੰਜਾਬ ਰਜਤ ਅਗਰਵਾਲ, ਚੇਅਰਮੈਨ ਸੀ.ਆਈ.ਆਈ ਉੱਤਰੀ ਖੇਤਰ ਨਿਖਲ ਸਿਹਾਨੀ, ਚੇਅਰਮੈਨ ਸੀ.ਆਈ.ਆਈ ਪੰਜਾਬ ਸਟੇਟ ਕੌਂਸਲ ਰਾਹੁਲ ਅਹੁਜਾ ਅਤੇ ਵਾਈਸ ਚੇਅਰਮੈਨ ਸੀ.ਆਈ.ਆਈ ਪੰਜਾਬ ਸਟੇਟ ਕੌਂਸਲ ਭਵਦੀਪ ਸਰਦਾਨਾ ਨੇ ਵੀ ਭਾਗ ਲਿਆ।

Advertisements

LEAVE A REPLY

Please enter your comment!
Please enter your name here