ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ‘ਚ ਸੈਨਿਕ ਇੰਸਟੀਚਿਊਟ ਪਾ ਰਹੇ ਅਹਿਮ ਯੋਗਦਾਨ

ਜਲੰਧਰ (ਦ ਸਟੈਲਰ ਨਿਊਜ਼)। ਕਰਨਲ (ਰਿਟਾ.) ਦਲਵਿੰਦਰ ਸਿੰਘ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਸ੍ਰ.ਸਤਿੰਦਰ ਸਿੰਘ ਵਲੋਂ ਸਾਬਕਾ ਸੈਨਿਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਗਏ ਹਨ ਤਾਂ ਕਿ ਰਾਜ ਦੇ ਸਮੂਹ ਸਾਬਕਾ ਸੈਨਿਕਾਂ ਅਤੇ ਉਨਾਂ ਦੇ ਬੱਚਿਆ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਉਨਾਂ ਦੱਸਿਆ ਕਿ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਚਨਬੱਧ ਹੈ ਕਿ ਸਾਬਕਾ ਸੈਨਿਕਾਂ ਅਤੇ ਉਨਾਂ ਦੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਜੋਕੇ ਯੁੱਗ ਦੀਆਂ ਜਰੂਰਤਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਅਤ ਕੀਤਾ ਜਾਵੇ ਤਾਂ ਜੋ ਉਹ ਫੌਜ ਵਿੱਚੋਂ ਸੇਵਾ ਮੁਕਤ ਹੋਣ ਉਪਰੰਤ ਅਪਣੀ ਜਿੰਦਗੀ ਦਾ ਨਿਰਵਾਹ ਚੰਗੇ ਢੰਗ ਨਾਲ ਕਰ ਸਕਣ। ਉਨਾਂ ਦੱਸਿਆ ਕਿ ਇਸੇ ਲੜੀ ਵਿੱਚ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਸਾਬਕਾ ਸੈਨਿਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਤਕਰੀਬਨ ਸਾਰੇ ਜਿਲਿਆਂ ਵਿੱਚ ਸੈਨਿਕ ਇੰਸਟੀਚਿਊਟ ਖੋਲੇ ਗਏ ਹਨ ,ਜਿਸ ਰਾਹੀਂ ਉਨਾਂ ਨੂੰ ਕੰਪਿਊਟਰ ਕੋਰਸ ਕਰਵਾਕੇ ਮੁੜ ਵਸੇਬੇ ਲਈ ਸਿੱਖਿਅਤ ਕੀਤਾ ਜਾਣ ਲੱਗਾ।
                           

Advertisements

ਉਨਾਂ ਦੱਸਿਆ ਕਿ ਇਸੇ ਤਹਿਤ ਪੰਜਾਬ ਦੇ ਲਗਭਗ 10 ਜਿਲਿਆਂ ਵਿੱਚ ਰੈਗੂਲਰ ਪ੍ਰੋਫੈਸ਼ਨਲ ਕੋਰਸ ਕਰਵਾਉਣ ਤੋਂ ਇਲਾਵਾ ਪੰਜਾਬ ਵਿੱਚ ਹੋਰ 5 ਕੰਪਿਊਟਰ ਸੈਂਟਰ ਚੱਲ ਰਹੇ ਹਨ ਜੋ ਕਿ  ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਐਮ.ਆਰ.ਐਸ.ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ ਅਤੇ ਇਨਾਂ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਵਧੀਆ ਸਿਖਲਾਈ ਦਿੱਤੀ ਜਾਂਦੀ ਹੈ,ਜਿਸ ਕਰਕੇ ਉਨਾਂ ਨੂੰ ਭਵਿੱਖ ਵਿੱਚ ਬਹੁਤ ਫਾਇਦਾ ਪਹੁੰਚੇਗਾ ਕਿਉਂਕਿ ਕੰਪਿਊਟਰ ਦਾ ਯੁੱਗ ਹੋਣ ਕਰਕੇ ਸਾਰੇ ਕੰਮਾਂ ਨੂੰ  ਕੰਪਿਊਟਰਾਈਜ਼ ਕੀਤਾ ਜਾ ਰਿਹਾ ਹੈ ਅਤੇ ਕੰਮ-ਕਾਜ ਕਰਨ ਦੇ ਸਾਰੇ ਢੰਗ ਕੰਪਿਊਟਰ ‘ਤੇ ਅਧਾਰਿਤ ਹੁੰਦੇ ਜਾ ਰਹੇ ਹਨ। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਅੱਗੇ ਦੱਸਿਆ ਕਿ ਇਨਾਂ ਇੰਸਟੀਚਿਊਟਸ ਨੂੰ ਬ੍ਰਿਗੇਡੀਅਰ ਸਤਿੰਦਰ ਸਿੰਘ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਦੇ ਸਰਪ੍ਰਸਤ ਹੋਣ ਦਾ ਮਾਣ ਹੈ ਕਿਉਂਕਿ ਉਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਪੰਜਾਬ ਦੇ ਲਗਭਗ 10 ਜਿਲਿਆਂ ਵਿੱਚ ਰੈਗੂਲਰ ਕਾਲਜ/ਇੰਸਟੀਚਿਊਟਸ ਨੂੰ ਸ਼ੁਰੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਫੌਜੀਆਂ ਦੇ ਬੱਚਿਆਂ ਲਈ ਚੱਲ ਰਹੀ ਇਸ ਮੁਹਿੰਮ ਨੂੰ ਕਾਮਯਾਬ ਬਣਾਇਆ। ਉਨਾਂ ਦੱਸਿਆ ਕਿ ਇਥੇ ਬੱਚਿਆਂ ਨੂੰ ਲਗਭਗ ਮੁਫਤ ਕੰਪਿਊਟਰ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ,ਜਿਸ ਵਿੱਚ ਬੀ.ਐਸ.(ਆਈ.ਟੀ.),ਪੀ.ਜੀ.ਡੀ.ਸੀ.ਏ. ਅਤੇ ਐਮ.ਐਸ. (ਆਈ.ਟੀ.) ਰੈਗੂਲਰ ਕੋਰਸ ਕਰਵਾਏ ਜਾਂਦੇ ਹਨ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94642-44007 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here