ਇਕ ਦਿਨ ਵਿੱਚ 153 ਮਰੀਜ਼ਾਂ ਨੇ ਕੋਵਿਡ-19 ਤੇ ਪਾਈ ਜਿੱਤ, ਪਰਤੇ ਘਰ

ਜਲੰਧਰ(ਦ ਸਟੈਲਰ ਨਿਊਜ਼)। ਜਲੰਧਰ ਵਿਖੇ ਕੋਵਿਡ –19 ਤੋਂ ਪ੍ਰਭਾਵਿਤ ਸਭ ਤੋਂ ਜ਼ਿਆਦਾ 153 ਮਰੀਜ਼ ਤੰਦਰੁਸਤ ਹੋਏ ਜਿਨਾ ਨੂੰ ਅੱਜ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਇਸ ਤਰਾਂ ਹੁਣ ਤੱਕ ਜ਼ਿਲੇ ਵਿੱਚ  3755 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਨਾਂ 153 ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਉਨਾਂ ਵਿੱਚ ਸਿਵਲ ਹਸਪਤਾਲ ਤੋਂ 17, ਕੋਵਿਡ ਕੇਅਰ ਸੈਂਟਰ ਤੋਂ 67 ਅਤੇ ਵੱਖ-ਵੱਖ ਸਿਹਤ ਸੰਸਥਾਵਾਂ ਤੋਂ 13 ਮਰੀਜ਼ਾਂ ਅਤੇ ਇਸ ਤੋਂ ਇਲਾਵਾ 56 ਮਰੀਜ਼ਾਂ ਵਲੋਂ ਸਫ਼ਲਤਾ ਪੂਰਵਕ ਹੋਮ ਕੁਅਰੰਟੀਨ ਦਾ ਸਮਾਂ ਪੂਰਾ ਕੀਤਾ ਗਿਆ ਸ਼ਾਮਿਲ ਹਨ। ਛੁੱਟੀ ਮਿਲਣ ਉਪਰੰਤ ਇਨਾਂ ਮਰੀਜ਼ਾਂ ਵਲੋਂ ਸਿਵਲ ਹਸਪਤਾਲ ਅਤੇ ਕੋਵਿਡ ਕੇਅਰ ਸੈਂਟਰ ਤੋਂ ਬਾਹਰ ਆਉਂਦਿਆਂ ਡਾਕਟਰਾਂ ਅਤੇ ਮੈਡੀਕਲ ਅਮਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨਾਂ ਨੇ ਉਨਾਂ ਦੀ ਚੰਗੀ ਤਰਾਂ ਦੇਖਭਾਲ ਕੀਤੀ।

Advertisements

ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਦੇ ਵੱਧ ਰਹੇ ਕੇਸਾਂ ਨਾਲ ਨਿਪਟਣ ਲਈ ਬਹੁਪੱਖੀ ਰਣਨੀਤੀ ਨੂੰ ਅਪਣਾਇਆ ਗਿਆ ਹੈ, ਜਿਸ ਤਹਿਤ ਵੱਡੇ ਪੱਧਰ ‘ਤੇ ਲੋਕਾਂ ਦੇ ਟੈਸਟ ਕਰਨੇ, ਕੋਵਿਡ ਪ੍ਰਭਾਵਿਤ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਕਰਨੀ, ਪੂਰੀ ਸਮਰੱਥਾ ਨਾਲ ਇਲਾਜ ਕਰਨਾ ਅਤੇ ਜ਼ਿਲੇ ਵਿੱਚ ਮੈਡੀਕਲ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਸੁਧਾਰ ਤੋਂ ਇਲਾਵਾ ਹੋਮ ਆਈਸੋਲੇਟ ਕੀਤੇ ਲੋਕਾਂ ਦੀ ਬਾਰੀਕੀ ਨਾਲ ਨਿਗਰਾਨੀ ਕਰਨਾ ਸ਼ਾਮਿਲ ਹੈ।

ਸ੍ਰੀ ਥੋਰੀ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹ ਕਿ ਜੇਕਰ ਕਿਸੇ ਨੂੰ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਕੋਵਿਡ-19 ਦੀ ਲਾਗ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮਾਸਕ ਪਹਿਨਣ ਨਾਲ ਲਾਗ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ । ਉਨਾਂ ਜ਼ਿਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਣ ਸਮੇਂ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਜਰੂਰ ਪਾਇਆ ਜਾਵੇ।

LEAVE A REPLY

Please enter your comment!
Please enter your name here