ਨਿਫ਼ਟ ਜਲੰਧਰ ‘ਚ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਲਈ ਦਾਖ਼ਲੇ ਸ਼ੁਰੂ

logo latest

ਜਲੰਧਰ(ਦ ਸਟੈਲਰ ਨਿਊਜ਼)। ਨਾਰਧਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਤਕਨਾਲੌਜੀ (ਨਿਫ਼ਟ) ਜਲੰਧਰ ਜੋ ਕਿ ਇੰਦਰ ਕੁਮਾਰ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ , ਵਲੋਂ ਬੀ.ਐਸ.ਸੀ ਫੈਸ਼ਨ ਡਿਜ਼ਾਇਨਿੰਗ ਡਿਗਰੀ ਕੋਰਸ ਲਈ ਦਾਖਲੇ ਸ਼ੁਰੂ ਕਰ ਦਿੱਤੇ ਹਨ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਿਫ਼ਟ ਦੇ ਬੁਲਾਰੇ ਨੇ ਦੱਸਿਆ ਕਿ ਨਿਫ਼ਟ ਵਿਖੇ ਦੇਸ਼ ਭਰ ਤੋਂ ਵਿਦਿਆਰਥੀ ਫ਼ੈਸਨ, ਡਿਜ਼ਾਇਨਿੰਗ, ਮੇਨੈਜਮੈਂਟ ਅਤੇ ਤਕਨਾਲੌਜੀ ਦਾਖ਼ਲਾ ਲੈ ਸਕਦੇ ਹਨ ਅਤੇ ਇੰਸਟੀਚਿਊਟ ਵਿਖੇ  ਟੈਕਸਟਾਈਲ ਅਤੇ ਫ਼ੈਸਨ ਖੇਤਰ ਦੇ ਮਾਹਿਰਾਂ ਵਲੋਂ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ।

ਉਹਨਾਂ ਕਿਹਾ ਕਿ ਇਹ ਕੋਰਸ ਤਿੰਨ ਸਾਲਾ ਦੇ ਹਨ ਅਤੇ ਇਸ ਲਈ ਯੋਗਤਾ 10+2 ਹੈ। ਉਨਾਂ ਕਿਹਾ ਕਿ ਇਸ ਸ਼ੈਸਨ ਦੌਰਾਲ 30 ਸੀਟਾਂ ਹੋਣਗੀਆਂ। ਉਹਨਾਂ ਕਿਹਾ ਕਿ ਨਿਫ਼ਟ ਦੀ ਇਮਾਰਤ ਬਣ ਚੁੱਕੀ ਹੈ ਅਤੇ ਇਸ ਸੈਸ਼ਨ ਤੋਂ ਦਾਖ਼ਲੇ ਕਰਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਚੱਲ ਰਹੀਆਂ ਪਾਬੰਦੀਆਂ ਦੇ ਮੱਦੇਨਜ਼ਰ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ।

LEAVE A REPLY

Please enter your comment!
Please enter your name here