ਪੋਸ਼ਣ ਅਭਿਆਨ ਤਹਿਤ ਸਿਹਤ ਟੀਮ ਵੱਲੋ ਲਏ ਗਏ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੇ ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੌਮੀ ਪੋਸ਼ਣ ਮਹੀਨੇ ਦੇ ਸਬੰਧ ਵਿੱਚ ਚਲਾਏ ਜਾ ਰਹੇ ਪੋਸਣ ਅਭਿਆਨ ਤਹਿਤ ਸਿਹਤ ਕੇਦਰਾਂ ਅਤੇ ਆਗਨਵਾੜੀ ਸੈਟਰਾਂ ਵਿੱਚ ਛੋਟੇ ਬੱਚਿਆਂ ਨੂੰ ਕਪੋਸ਼ਣ ਤੋ ਬਚਾਉਣ ਲਈ ਸੰਤੁਲਿਤ ਭੋਜਨ ਦਿੱਤਾ ਜਾਦਾ ਹੈ ਅਤੇ ਨਾਲ ਹੀ ਟੀਕਾਂਕਰਨ ਸੇਵਾਵਾਂ ਦੇ ਕੇ ਬੱਚਿਆਂ ਨੂੰ ਰੋਗ ਮੁੱਕਤ ਕੀਤਾ ਹੈ। ਆਗਨਵਾੜੀ ਸੈਟਰਾਂ ਵਿੱਚ ਬੱਚਿਆਂ ਅਤੇ ਗਰਭਵਤੀ ਮਾਂਵਾ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜੀਰੀ ਤੇ ਹੋਰ ਖਾਦ ਪਦਾਰਥ ਦਿੱਤੇ ਜਾਦੇ ਹਨ ।
 
ਇਹਨਾਂ ਖਾਦ ਪਦਾਰਥਾ ਦੀ ਗੁਣਵੱਤਾ ਦੀ ਜਾਂਚ ਲਈ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਦੀ ਟੀਮ ਵੱਲੋ ਸ਼ਹਿਰੀ ਖੇਤਰਾਂ ਦੀਆਂ ਅਗਨਵਾੜੀ ਸੈਟਰਾਂ ਨੂੰ ਟੂਰ ਕਰਕੇ ਬੱਚਿਆਂ ਨੂੰ ਦਿਤੇ ਜਾਣ ਵਾਲੇ ਪਦਾਰਥਾ ਦੀ ਜਾਂਚ ਕੀਤੀ । ਉਹਨਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੋਰਾਨ ਅਗਨਵਾੜੀ ਸੈਟਰਾਂ ਤੋ ਬੱਚੇ ਅਤੇ ਗਰਭਵਤੀ  ਮਾਂਵਾਂ ਤਾਂ ਹਾਜਰ ਨਹੀ ਹੁੰਦੀਆ ਪਰ ਉਹਨਾਂ ਪੋਸ਼ਣ ਸੁਧਾਰ ਲਈ ਵੇਰਕਾ ਪੰਜੀਰੀ , ਚੀਨੀ ਅਤੇ ਦੁੱਧ ਆਦਿ ਆਗਨਵਾੜੀ ਵਰਕਰ ਵੱਲੋ ਘਰ ਘਰ ਜਾ ਕੇ ਬੱਚਿਆਂ ਨੂੰ ਦਿੱਤਾ ਜਾਦਾ ਹੈ। ਇਸ ਵਿਜਿਟ ਦੋਰਾਨ ਸਿਹਤ ਟੀਮ ਵੱਲੋ ਪੰਜੀਰੀ ਅਤੇ ਚੀਨੀ ਦੇ ਦੋ ਸੈਪਲ ਲਏ ਤੇ ਲੈਬ ਨੂੰ ਭੇਜ ਦਿੱਤੇ ਗਏ ਹਨ ।


 

LEAVE A REPLY

Please enter your comment!
Please enter your name here