ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਗੈਰ ਕਿਸਾਨੀ ਕਰਨ ਲਈ ਹੋਰ ਕਿਸਾਨਾਂ ਨੂੰ ਜਾਗਰੁਕ ਕਰ ਰਿਹਾ ਕਿਸਾਨ ਬੁੱਟਾ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਵਿਸ਼ੇਸ ਮੂਹਿੰਮ ਚਲਾਈ ਜਾ ਰਹੀ ਹੈ , ਇਸ ਉਪਰਾਲੇ ਲਈ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾ ਅਨੁਸਾਰ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਦੀ ਅਗਵਾਈ ਵਿੱਚ ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਸਰਕਾਰ ਦੇ ਉਪਰਾਲਿਆਂ ਸਦਕਾ ਕਿਸਾਨ ਜਾਗਰੁਕ ਹੋ ਰਹੇ ਹਨ, ਅਜਿਹਾ ਹੀ ਕਿਸਾਨ ਜਿਲਾ ਪਠਾਨਕੋਟ ਦੇ ਪਿੰਡ ਅਖਰੋਟਾ ਨਿਵਾਸੀ ਬੁੱਟਾ ਸਿੰਘ ਸਪੁੱਤਰ ਗੁਰਦਿਆਲ  ਸਿੰਘ ਜਿਸ ਨੇ ਕਦੇ ਵੀ ਪਰਾਲੀ ਜਾਂ ਨਾੜ ਦੀ ਰਹਿੰਦ ਖੁਹੰਦ ਨੂੰ ਅੱਗ ਨਹੀਂ ਲਗਾਈ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਵਾਹ ਦਿੱਤਾ ਅਤੇ ਸਿੱਧੀ ਬਿਜਾਈ ਕੀਤੀ । ਜਿਸ ਦੇ ਨਤੀਜੇ ਵੱਜੋਂ ਹੁਣ ਝੋਨੇ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਇਆ ਹੈ ਅਤੇ ਕਿਸਾਨ ਬੁੱਟਾ ਸਿੰਘ ਹੋਰ ਵੀ ਕਿਸਾਨਾਂ ਨੂੰ ਪਰਾਲੀ ਅਤੇ ਨਾੜ ਨੂੰ ਅੱਗ ਲਗਾਏ ਬਗੇਰ ਖੇਤੀ ਕਰਨ ਲਈ ਜਾਗਰੁਕ ਕਰ ਰਿਹਾ ਹੈ ਕਿਸਾਨ ਬੁੱਟਾ ਸਿੰਘ ਦਾ ਕਹਿਣਾ ਹੈ ਖੇਤੀ ਮਾਹਿਰਾਂ ਦੀ ਸਲਾਹ ਨਾਲ ਉਹਨਾਂ ਵੱਲੋਂ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਵਾਹ ਕੇ ਇਸ ਵਾਰ ਪੀਆਰ 144 ਅਤੇ ਹਾਈਬੀਡ ਪਾਈਨਲ 28 ਬੀ 67  ਕਿਸਮ ਦੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ , ਇਸ ਤੋਂ ਬਾਅਦ   21 ਦਿਨ ਬਾਅਦ ਪਹਿਲਾ ਪਾਣੀ ਲਗਾਇਆ। ਉਹਨਾਂ ਦੱਸਿਆ ਕਿ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਇਆ । ਇਸ ਵਾਰ ਉਹ ਫਸਲ ਲੈ ਕੇ ਮੰਡੀ ਗਈ ਜਿੱਥੇ 168 ਤੋੜੇ 15 ਕਿਲੋ ਹੋਏ ਹਨ 32 ਕਵਿੰਟਲ ਦੀ ਐਵਰੇਜ ਆਈ ਹੈ ਜੋ ਕਿ ਪਿਛਲੀ ਵਾਰ ਨਾਲੋਂ ਚੰਗੇ ਨਤੀਜੇ ਹਨ। ਕਿਸਾਨ ਬੁੱਟਾ ਸਿੰਘ ਦਾ ਕਹਿਣਾ ਹੈ ਉਨ•ਾਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਵਾਹ ਕੇ ਝੋਨਾ ਲਗਾਇਆ ਸੀ ਅਤੇ ਮੁਨਾਫਾ ਕਮਾਇਆ । ਇਸ ਵਾਰ ਹੁਣ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਇਆ ਖੇਤਾਂ ਵਿੱਚ ਵਾਹ ਕੇ ਹੁਣ ਗੰਨੇ ਦੀ ਬਿਜਾਈ ਕਰਨੀ ਹੈ ।
ਉਹਨਾਂ ਅਪੀਲ ਕਰਦਿਆਂ ਹੋਰਨਾ ਕਿਸਾਨਾਂ ਨੂੰ ਕਿਹਾ ਕਿ ਸਿੱਧੀ ਬਿਜਾਈ ਨਾਲ ਲੈਬਰ ਦੀ ਬੱਚਤ ਹੈ ਅਤੇ ਖਾਦ ਦਾ ਖਰਚਾ ਘੱਟ ਹੁੰਦਾ ਹੈ । ਉਹਨਾਂ ਦੱਸਿਆ ਕਿ ਇਸ ਵਾਰ ਝੋਨ ਦੀ ਫਸਲ ਨੂੰ ਤਿੰਨ ਵਾਰ ਖਾਦ ਪਾਈ ਸੀ 20-20 ਕਿਲੋ ਕਰਕੇ ਕੂਲ 65 ਕਿਲੋ ਖਾਦ ਪਾਈ ਸੀ ਅਤੇ ਡਾਇਆ ਨਹੀਂ ਪਾਣੀ, ਝੋਨੇ ਦੀ ਫਸਲ ਦੀ ਉਚਾਈ 55 ਸੈਂਟੀਮੀਟਰ ਰਹੀ ਜੋ ਬਹੁਤ ਹੀ ਵਧੀਆ ਸੀ। ਹਨਾਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਅਪੀਲ ਹੈ ਕਿ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤੀ ਕਰੋ, ਖੇਤਾਂ ਵਿੱਚ ਫਸਲਾਂ ਦੇ ਨਾੜ ਨੂੰ ਅੱਗ ਲਗਾਉਂਣ ਨਾਲ ਜਿੱਥੇ ਫਸਲਾਂ ਦੇ ਮਿੱਤਰ ਕੀਤੇ ਮਰ ਜਾਂਦੇ ਹਨ ਅਤੇ ਬਹੁਤ ਸਾਰੀਆਂ ਬੀਮਾਰੀਆਂ ਇਸ ਨਾਲ ਪੈਦਾ ਹੁੰਦੀਆਂ ਹਨ। ਮਨੁੱਖੀ ਜਿੰਦਗੀ ਲਈ ਸੁੱਧ ਵਾਤਾਵਰਣ ਦਾ ਹੋਣਾ ਬਹੁਤ ਹੀ ਜਰੂਰੀ ਹੈ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਉਪਰਾਲਾ ਕਰਨਾ ਹੋਵੇਗਾ ਅਤੇ ਇਸ ਲਈ ਜਰੂਰੀ ਹੈ ਕਿ ਅਸੀਂ ਸਾਰੇ ਮਿਲ ਕੇ ਇਹ ਪ੍ਰਣ ਕਰੀਏ ਕਿ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਹੀਂ ਲਗਾਵਾਂਗੇ ਅਤੇ ਬਿਨਾਂ ਅੱਗ ਲਗਾ ਕੇ ਜਿੱਥੇ ਫਸਲ ਦੀ ਜਿਆਦਾ ਪੈਦਾਵਾਰ ਪ੍ਰਾਪਤ ਕਰਾਂਗੇ ਉੱਥੇ ਹੀ ਮਨੁੱਖੀ ਜੀਵਨ ਲਈ ਇੱਕ ਵਧੀਆ ਵਾਤਾਵਰਣ ਵੀ ਤਿਆਰ ਕਰਾਂਗੇ।

Advertisements

LEAVE A REPLY

Please enter your comment!
Please enter your name here