ਤਨੀਸ਼ਾ ਵਿੱਦਿਅਕ ਟਰੱਸਟ ਵਲੋਂ ਖੈਰੜ ਅੱਛਰਵਾਲ ਵਿਖੇ ਹਾਇਕੂ ਦਰਬਾਰ ਦਾ ਆਯੋਜਨ

ਮਾਹਿਲਪੁਰ (ਦ ਸਟੈਲਰ ਨਿਊਜ਼)। ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਲਾਲ ਚੰਦ ਦੀ ਸਰਪ੍ਰਸਤੀ ਤਦ ਮਹਾਨ ਹਾਇਕੂਕਾਰ ਬੁੱਧ ਸਿੰਘ ਨਡਾਲੋਂ ਦੀ ਰਹਿਨੁਮਾਈ ਹੇਠ ਖੈਰੜ ਅੱਛਰਵਾਲ ਵਿਖੇ ਹਾਇਕੂ ਦਰਬਾਰ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੇ ਹਾਇਕੂਕਾਰਾਂ ਨੇ ਭਾਗ ਲਿਆ। ਹਾਇਕੂਕਾਰ ਸਗਲੀ ਰਾਮ ਸੱਗੀ ਨੇ ਕਿਹਾ ਕਿ ਹਾਇਕੂ ਬੇਸ਼ੱਕ ਜਾਪਾਨੀ ਕਾਵਿ ਵਿਧਾ ਹੈ ਪਰ ਪੰਜਾਬੀ ਸਾਹਿਤਕਾਰ ਇਸ ਨੂੰ ਬੜੀ ਤੇਜ਼ੀ ਨਾਲ ਅਪਣਾ ਰਹੇ ਨੇ ਤੇ ਵਧੀਆ ਹਾਇਕੂ ਪੜੇ ਤੇ ਲਿਖੇ ਜਾ ਰਹੇ ਨੇ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਬੁੱਧ ਸਿੰਘ ਨਡਾਲੋਂ ਨੇ ਹਾਇਕੂ ਦੀਆਂ ਵਿਧੀਆਂ ਤੇ ਬਰੀਕੀਆਂ ਬਾਰੇ ਵਿਸਥਾਰ ਪੂਰਬਕ ਗੱਲ ਕੀਤੀ।

Advertisements

ਉਹਨਾਂ ਕਿਹਾ ਕਿ ਤ੍ਰੈਮਾਸਿਕ ਹਾਇਕੂ ਪੁਸਤਕ ਲੜੀ ”ਹਾਇਕੂ ਸੰਸਾਰ ” ਹਾਇਕੂ ਦੇ ਵਿਸਥਾਰ ਤੇ ਵਿਸ਼ਾਲਤਾ ਵਿਚ ਆਪਣਾ ਭਰਪੂਰ ਯੋਗਦਾਨ ਪਵੇਗਾ। ਹਾਇਕੂ ਦਰਬਾਰ ਤੋਂ ਬਾਅਦ ਤਨੀਸ਼ਾ ਵਿੱਦਿਅਕ ਟਰੱਸਟ ਦੇ ਮੈਬਰਾਂ ਵਲੋਂ ਇਸ ਵਾਰ ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ 1 ਨਵੰਬਰ ਦਿਨ ਐਤਵਾਰ ਨੂੰ ਦੇਣ ਦਾ ਫੈਂਸਲਾ ਕੀਤਾ ਗਿਆ।

LEAVE A REPLY

Please enter your comment!
Please enter your name here