ਡਗਾਣਾ ਰੋਡ ਨਿਵਾਸੀਆਂ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਰਹੀ ਜਾਰੀ, ਟੁੱਟੇ ਹੋਏ ਰੋਡ ਦੇ ਕਾਰਣ ਨੌਜਵਾਨ ਹੋਇਆ ਜਖਮੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਗਾਂਣਾ ਰੋਡ ਨੂੰ ਬਣਾਉਣ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ ਦੂਜੇ ਦਿਨ ਮੁਹੱਲੇ ਵੱਲੋਂ ਠਾਕੁਰ ਅਸ਼ਵਨੀ ਕੁਮਾਰ ਜੀ ਭੁੱਖ ਹੜਤਾਲ ਤੇ ਬੈਠੇ । ਇਸ ਮੌਕੇ ਤੇ ਠਾਕੁਰ ਨੇ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਨੂੰ ਕਈ ਵਾਰ ਬੇਨਤੀ ਕੀਤੀ ਪਰ ਨਿਗਮ ਦੇ ਕੰਨ ਤੇ ਜੂੰ ਨਹੀਂ ਸਰਕੀ। ਸੁਭਾਸ਼ ਨਗਰ ਤੋਂ ਦਸ਼ਮੇਸ਼ ਨਗਰ ਤੱਕ ਦੀ ਟੁੱਟ ਫੁੱਟੀ ਰੋਡ ਦੀ ਕਈ ਸਾਲਾਂ ਤੋਂ ਕਿਸੇ ਨੇ ਵੀ ਸਾਰ ਨਹੀਂ ਲਈ । ਉਹਨਾਂ ਕਿਹਾ ਕਿ ਜਦੋਂ ਤੱਕ ਸੜਕ ਦਾ ਨਿਰਮਾਣ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਸਾਡੀ ਕ੍ਰਮਿਕ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਹੁਸ਼ਿਆਰਪੁਰ ਅਤੇ ਕਮਿਸ਼ਨਰ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਤੇ ਸੰਜੇ ਸ਼ਰਮਾ ਨੇ ਕਿਹਾ ਕਿ ਅੱਜ ਫਿਰ ਇਸ ਟੁੱਟੇ ਹੋਏ ਰੋਡ ਦੇ ਕਾਰਨ ਦੋ ਐਕਟਿਵਾ ਸਵਾਰ ਨੌਜਵਾਨ ਜਖਮੀ ਹੋ ਗਏ ਜਿਹਨਾਂ ਵਿੱਚ ਇੱਕ ਨੌਜਵਾਨ ਕਰਨ ਪੁੱਤਰ ਵਿਜੇ ਕੁਮਾਰ ਨਿਵਾਸੀ ਡਗਾਣਾ ਰੋਡ ਜਿਸਨੂੰ ਗੰਭੀਰ ਸੱਟ ਲੱਗੀ ਹੈ। ਉਹਨਾਂ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਹਾਦਸਾ ਹੋਏ ਕਾਰਣ ਰਾਹਗੀਰ ਜਖਮੀ ਹੋ ਰਹੇ ਹਨ।

Advertisements

ਇਸ ਮੌਕੇ ਸੰਜੇ ਸ਼ਰਮਾ ਸਮਾਜ ਸੇਵੀ, ਯੂਨਾਈਟਡ ਡਰਾਈਵਰ ਯੂਨੀਅਨ ਹੁਸ਼ਿਆਰਪੁਰ ਦੇ ਚੇਅਰਮੈਨ ਸਰਦਾਰ ਮਝੈਲ ਸਿੰਘ ਫੋਜੀ, ਪ੍ਰਧਾਨ ਸੁਖਦੇਵ ਆਦੀਆ, ਐੱਸ ਪੀ ਸ਼ਰਮਾ ਜੀ ਰਿਟਾਇਰਡ ਐੱਸਡੀਓ, ਸੁਖਵਿੰਦਰ ਸਿੰਘ ਅਮਨ ਆਟੋ, ਬਾਮਦੇਵ ਬਾਲੀ ਸਾਬਕਾ ਸੁਪਰਵਾਇਜ਼ਰ, ਸਰਦਾਰ ਸੁਰਿੰਦਰ ਸਿੰਘ ਰਿਟਾਇਰਡ ਜੇ ਈ,  ਕਿਰਪਾਲ ਸਿੰਘ ਰਿਟਾਇਰਡ ਐੱਸਡੀਓ, ਸਰਪੰਚ ਸੋਢੀ ਰਾਮ, ਇੰਦਰ ਭਾਰਤ, ਸੋਢੀ ਹੀਰ, ਅੰਮ੍ਰਿਤਪਾਲ ਸਿੰਘ ਰੋਆਈਲ ਬੇਕਰੀ, ਅਮਰਜੀਤ, ਪਰਮਜੀਤ, ਸਬੀ, ਅਸ਼ਵਨੀ ਧੀਮਾਨ, ਸਤਿੰਦਰ, ਪਾਲ ਵੀਰ, ਬਾਕੀ ਸਾਰੇ ਮੁਹੱਲਾ ਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here