ਜਿਲੇ ਵਿੱਚ 42 ਨਵੇਂ ਪਾਜੇਟਿਵ ਕੇਸ, 1 ਨੇ ਤੋੜਿਆ ਦਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1929 ਨਵੇਂ ਸੈਂਪਲ ਲੈਣ ਨਾਲ ਅਤੇ 1694 ਸੈਂਪਲਾਂ ਦੀ ਰਿਪਰੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 42 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 6076 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 150625 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਟਾਂ ਅਨੁਸਾਰ 143116 ਸੈਂਪਲ  ਨੈਗਟਿਵ,  ਜਦਕਿ 2511 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 132 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 207 ਹੈ । ਐਕਟਿਵ ਕੇਸਾ ਦੀ ਗਿਣਤੀ  ਹੈ 242 ਜਦਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5627 ਹਨ । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾ ਹੁਸ਼ਿਆਰਪੁਰ ਵਿੱਚ 42 ਪਾਜੇਟਿਵ ਕੇਸ ਆਏ ਹਨ। ਹੁਸ਼ਿਆਰਪੁਰ ਸ਼ਹਿਰ 11  ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 31 ਪਾਜੇਟਵ ਮਰੀਜ ਹਨ  ਤੇ ਕਰੋਨਾ ਨਾਲ ਇਕ ਮੌਤ ਹੋਈ ਹੈ 74 ਸਾਲਾ ਵਿਅਕਤੀ ਵਾਸੀ ਦਿਹਾਣਾ ਦੀ ਮੌਤ ਪਟੇਲ ਹਸਪਤਾਲ. ਜਲੰਧਰ ਵਿਖੇ ਹੋਈ ਹੈ ।  ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

Advertisements

ਅੱਜ ਤੱਕ ਦੀ ਡੇਂਗੂ ਰਿਪੋਰਟ

ਸਿਵਲ ਸਰਜਨ ਡਾ ਜਸਬੀਰ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਡੇਂਗੂ ਦੇ ਇਸ ਸੀਜਨ ਦੇ ਜਿਲੇ ਵਿੱਚ ਹੁਣ ਤੱਕ 196 ਕੇਸ ਰਿਪੋਟ ਹੋਏ ਹਨ ਜਿਨਾਂ ਵਿੱਚੋ 7 ਕੇਸ ਅੱਜ ਦੇ ਪਾਜੇਟਿਵ ਹਨ, 3 ਅਰਬਨ ਏਰੀਏ ਨਾਲ ਤੇ 4 ਰੂਰਲ ਨਾਲ ਸਬੰਧਿਤ ਹੈ । ਕੌਮੀ ਵੈਕਟਰ ਬੋਰਨ ਡਸੀਜ ਕੰਟਰੋਲ ਪਰੋਗਾਮ ਦੇ ਤਹਿਤ ਮਲੇਰੀਆ, ਡੇਂਗੂ ਅਤੇ ਚਿਕਨਗੁਣੀਆਂ ਦੀ ਬਿਮਾਰੀ ਤੋਂ ਬਚਾਅ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ ਵਿਆਕਤੀ ਨੂੰ ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿਸੇ ਚ ਦਰਦ , ਮਾਸ ਪੇਸ਼ੀਆਂ ਦੇ ਜੋੜਾਂ ਦਾ ਦਰਦ , ਉਲਟੀ ਆਉਣਾ , ਚਮੜੀ ਤੇ ਦਾਣੇ ਅਤੇ ਨੱਕ ਮੂੰਹ ਤੇ ਮਸੂੜਿਆ ਵਿੱਚੋ ਖੂਨ ਵਗਣਾ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ । ਜੇਕਰ ਕਿਸੇ ਵਿਆਕਤੀ ਵਿੱਚ ਲੱਛਣ ਨਜਰ ਆਉਣ ਤਾਂ ਤਰੁੰਤ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਸਪੰਰਕ ਕੀਤਾ ਜਾਵੇ,  ਉਥੇ ਇਸ ਦਾ ਇਲਾਜ ਟੈਸਟ ਮੁੱਫਤ ਹੁੰਦਾ ਹੈ । ਮਲੇਰੀਆ, ਡੇਂਗੂ ਤੋਂ ਬੱਚਣ ਲਈ ਸਾਨੂੰ ਦਿਨ ਸਮੇ ਪੂਰੀਆਂ ਬਾਂਹਾ ਦੇ ਕਪੜੇ, ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉ ਕਰੀਮਾਂ ਦਾ ਇਸ ਤੇ ਮਾਲ ਕਰਨਾ ਚਾਹੀਦਾ ਹੈ। ਇਸ ਤੋ ਇਲਾਵਾਂ ਘਰਾਂ ਦੇ ਆਸ- ਪਾਸ ਸਮਾਨ ਵਿੱਚ ਖੜੇ ਪਾਣੀ ਦੇ ਸੋਮਿਆ ਨੂੰ ਨਸ਼ਟ ਕਰ ਦੇਣਾ ਚਾਹੀਦਾ । ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਨਾਲ ਪੂਰਾ ਮੱਛਰ ਬਣਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਰਿਜ਼ਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਬਰਤਨਾਂ ਨੂੰ ਡਰਾਈ ਰੱਖਣਾ ਚਾਹੀਦਾ ਹੈ ।

LEAVE A REPLY

Please enter your comment!
Please enter your name here