ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਬਿੱਲਾ (ਆਸਪੁਰ)ਆਪਣੀ ਟੀਮ ਦੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ- ਮਨੂ ਰਾਮਪਾਲ। ਵਿਧਾਨ ਸਭਾ ਹਲਕਾ ਦਸੂਹਾ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡੀ ਤਾਕਤ ਮਿਲੀ ਜਦੋਂ ਅੰਤਰਰਾਸ਼ਟਰੀ ਪੱਧਰ ਦੇ ਰੈਸਲਰ ਅਤੇ ਦੇਸ਼ ਲਈ ਦੋ ਮੈਡਲ ਲੈ ਕੇ ਆਉਣ ਵਾਲੇ  ਸਾਬਕਾ ਪੁਲਿਸ ਅਧਿਕਾਰੀ ਅਤੇ ਉਘੇ ਸਮਾਜ ਸੇਵੀ, ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਬਿੱਲਾ (ਆਸਪੁਰ)ਆਪਣੀ ਟੀਮ ਦੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋਏ।  ਚੰਡੀਗੜ• ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ, ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ (ਦਿੱਲੀ ਵਿਧਾਇਕ) ਜਰਨੈਲ ਸਿੰਘ, ਵਿਧਾਇਕ ਮੀਤ ਹੇਅਰ, ਜ਼ਿਲ•ਾ ਪ੍ਰਧਾਨ ਸੰਦੀਪ ਸੈਣੀ ਅਤੇ ਮੋਹਨ ਲਾਲ ਦੀ ਅਗਵਾਈ ਹੇਠ ਪਹਿਲਵਾਨ ਨਿਰਮਲ ਸਿੰਘ ਬਿੱਲਾ(ਆਸਪੁਰ) ‘ਆਪ’ ਵਿੱਚ ਸ਼ਾਮਲ ਹੋਏ।  ਜ਼ਿਕਰਯੋਗ ਇਹ ਹੈ ਕਿ ਸਾਬਕਾ ਪਹਿਲਵਾਨ ਨਿਰਮਲ ਸਿੰਘ ਬਿੱਲਾ(ਆਸਪੁਰ) ਅੰਤਰਰਾਸ਼ਟਰੀ ਪਹਿਲਵਾਨ ਸੀ। ਫਰੀਸਟਾਈਲ ਰੈਸਲਿੰਗ  ਵਿੱਚ ਦੇਸ਼ ਲਈ ਦੋ ਤਗਮੇ ਲੈ ਕੇ ਆਏ ਸਨ । ਪੰਜਾਬ ਦੇ ਨਾਲ ਦਸੂਹਾ ਖੇਤਰ ਦਾ ਨਾਮ ਵੀ ਰੌਸ਼ਨ ਕੀਤਾ । ਪਹਿਲਵਾਨ ਨਿਰਮਲ  ਸਿੰਘ ਦਾ ਜੱਦੀ ਪਿੰਡ ਆਸਪੁਰ ਹੈ ਜੋ ਕਿ ਵਿਧਾਨ ਸਭਾ ਦਸੂਹਾ ਵਿੱਚ ਪੈਂਦਾ ਹੈ ।

Advertisements

ਉਹ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ  ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਪੰਜਾਬ ਮਾਮਲੇ  ਇੰਚਾਰਜ ਜਰਨੈਲ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਪਾਰਟੀ ਵਿਚ ਅਜਿਹੇ ਲੋਕਾਂ ਦੇ ਆਉਣ ਨਾਲ ਪਾਰਟੀ ਮਜ਼ਬੂਤ   ਹੋਵੇਗੀ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰਾਜ ਦੇ ਹੋਰ ਵੱਡੇ ਆਗੂ ‘ਆਪ’ ਵਿੱਚ ਸ਼ਾਮਲ ਹੋਣ ਜਾ ਰਹੇ ਹਨ।  ਪੰਜਾਬ ਦੇ ਲੋਕ ਤੁਹਾਨੂੰ ਦੇਖ ਰਹੇ ਹਨ।  ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਸੱਤਾ ਵਿੱਚ ਆਵੇਗੀ।  ਇਸ ਮੌਕੇ ਤੇ ਆਮ ਆਦਮੀ ਪਾਰਟੀ ਨਾਲ ਜੁੜਨ ਤੇ ਪਹਿਲਵਾਨ ਨਿਰਮਲ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਉਥੋਂ ਦੇ ਲੋਕਾਂ ਦੀ ਜ਼ਿੰਦਗੀ ਵਿਚ ਬਹੁਤ ਤਬਦੀਲੀ  ਲਿਆਂਦੀ ਹੈ।

ਉਹਨਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ  ਪਾਰਟੀ ਵਿਚ ਸ਼ਾਮਲ ਹੋਏ ਹਨ ।  ਉਹਨਾਂ ਨੇ ਕਿਹਾ ਕਿ ਹੁਣ ਸਿਰਫ ਜ਼ਿੰਦਗੀ ਵਿੱਚ ਪਹਿਲੀ ਅਤੇ ਆਖਰੀ ਪਾਰਟੀ ਹੋਵੇਗੀ।  ਉਹ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਉਗੇ।  ਪਾਰਟੀ ਲਈ ਦਿਨ ਰਾਤ ਇੱਕ ਕਰਾਂਗੇ ਤਾਂ ਕਿ ਸਾਲ 2022 ਵਿੱਚ ਸੱਤਾ ਵਿੱਚ ਲਿਆ ਸਕੀਏ। ਇਸ ਮੌਕੇ ਤੇ ਕਿਸਾਨ ਸੈੱਲ ਦੇ ਜੁਆਇੰਟ ਸੈਕਟਰੀ ਹਰਮੀਤ ਸਿੰਘ ਔਲਖ, ਗੁਰਬਿੰਦਰ ਸਿੰਘ  ਸੰਧੂ, ਸੁਰਿੰਦਰ ਸਿੰਘ ਬਸਰਾ, ਕਿਸ਼ੋਰੀ ਲਾਲ ਸ਼ਰਮਾ, ਹਰਪ੍ਰੀਤ ਕੌਰ ਰਾਜੀ ਬਾਜਵਾ, ਪ੍ਰਿੰਸ ਸਲੇਮਪੁਰ ਤੋਂ ਇਲਾਵਾ ‘ਆਪ’ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

LEAVE A REPLY

Please enter your comment!
Please enter your name here