ਅਵਿਨਾਸ਼ ਖੰਨਾ ਨੇ ਦਿੱਤਾ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਸੰਦੇਸ਼

ਮਾਹਿਲਪੁਰ (ਦ ਸਟੈਲਰ ਨਿਊਜ਼)। ਬਾਬਾ ਔਗੜ੍ਹ ਫਤਿਹ ਨਾਥ ਜੀ ਗਰਲਜ਼ ਕਾਲਜ ਜੇਜੋਂ ਦੋਆਬਾ ਵਿਖੇ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਲਈ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਪ ਚੇਅਰਮੈਨ ਰੈਡ ਕਰਾਸ ਇੰਡੀਆ ਡਾਕਟਰ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸਭ ਤੋਂ ਪਹਿਲਾਂ ਦੀਵੇ ਬਾਲੇ ਗਏ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਸੰਬੰਧੀ ਸਕਿੱਟਾਂ, ਵੰਨਗੀਆਂ, ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਡਾਕਟਰ ਅਵਿਨਾਸ਼ ਰਾਏ ਖੰਨਾ ਨੇ ਵਿਦਿਆਰਥਣਾਂ ਨੂੰ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਇਸ ਦੇ ਨਾਲ ਨਾਲ ਪਾਣੀ ਬਚਾਉਣ, ਬਿਜਲੀ ਬਚਾਉਣ, ਵਾਤਾਵਰਣ ਬਚਾਉਣ, ਸਵੱਛ ਭਾਰਤ ਅਭਿਆਨ ਨੂੰ ਅਪਣਾਉਣ ਆਦਿ ਮੁਹਿੰਮਾਂ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ।

Advertisements

ਇਸ ਮੌਕੇ ਇਕ ਨਿਵੇਕਲੀ ਪਹਿਲ ਕਰਦੇ ਹੋਏ ਵਿਦਿਆਰਥਣਾਂ ਵਲੋਂ ਤਿਆਰ ਕਰ ਕੇ ਲਿਆਂਦੇ ਹੋਇਆ ਭੋਜਨ ਸਹਿਭੋਜ ਦੇ ਤੌਰ ਤੇ ਛਕਿਆ ਗਿਆ।ਇਸ ਮੌਕੇ ਕਾਲਜ ਸਟਾਫ਼ ਨੂੰ ਦਿਵਾਲੀ ਗਿਫ਼੍ਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਤਾਹਿਰ ਜੰਮੂ ਕਸ਼ਮੀਰ, ਬਾਬਾ ਅਮਰੀਕ ਸ਼ਾਹ , ਨੰਬਰਦਾਰ ਪਰਵੀਨ ਸੋਨੀ, ਅਸ਼ਵਨੀ ਖੰਨਾ, ਨੰਬਰਦਾਰ ਪਰਵੀਨ ਲਸਾੜਾ , ਜੋਤੀ ਭੂਸ਼ਣ ਸੂਦ, ਬੀ ਡੀ ਸ਼ਰਮਾ, ਰਤਨ ਚੰਦ, ਪੰਚ ਓਮ ਪ੍ਰਕਾਸ਼, ਪੰਚ ਗੀਤਾ ਰਾਣੀ, ਸਾਬਕਾ ਸਰਪੰਚ ਕੁਲਵਿੰਦਰ ਕੌਰ, ਕਾਲਜ ਪ੍ਰਿੰਸੀਪਲ ਸ਼ਿਲਪਾ ਜੈਨ, ਮੈਡਮ ਕਰਮਜੀਤ, ਮੈਡਮ ਨਿਸ਼ਾ, ਪ੍ਰਸ਼ਾਂਤ ਜੈਨ, ਮਾਸਟਰ ਰਾਮ ਲੁਭਾਇਆ, ਮਾਸਟਰ ਅਮਰਜੀਤ ਸਿੰਘ,ਦਲਜੀਤ ਕੁਮਾਰ ਮਹਿਦੂਦ, ਨੰਬਰਦਾਰ ਭੰਡਾਰੀ ਮਹਿਦੂਦ, ਇਸ਼ਤਾ, ਵਸ਼ਿਤਾ,ਅਨਹਦ ਸਮੇਤ ਕਾਲਜ ਸਟਾਫ਼, ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here