ਮੈਡੀਕਲ ਸਟੋਰਾਂ ਤੇ ਡਰੱਗ ਇੰਸਪੈਕਟਰ ਦੀ ਛਾਪੇਮਾਰੀ, ਡਾਕਟਰ ਦੀ ਲਿਖੀ ਪਰਚੀ ਤੋਂ ਬਿਨਾਂ ਦਵਾਈ ਦੇਣ ਦੀ ਕੀਤੀ ਮਨਾਹੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਨਸ਼ੇ ਨੂੰ ਪੂਰੀ ਤਰਾਂ ਖਤਮ ਕਰ ਦਿੱਤਾ ਜਾਵੇਗਾ ਤੇ ਇਸ ਦੇ ਪਰਮਾਣ ਵੀ ਹੁਣ ਸਾਹਮਣੇ ਆਉਣ ਲੱਗ ਪਏ ਹਨ । ਸਿਹਤ ਵਿਭਾਗ ਵੱਲੋ ਨਸ਼ਾ ਵੇਚਣ ਵਾਲਿਆਂ ਤੇ ਪੂਰੀ ਤਰਾ ਨਕੇਲ ਕੱਸੀ ਜਾ ਰਹੀ ਹੈ। ਇਸ ਦੇ ਚਲਦਿਆਂ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜੋਨਲ ਲਾਈਸੈਸਿੰਗ ਅਥਾਰਟੀ ਰਜੇਸ਼ ਸੁਰੀ ਦੀ ਦੇਖ ਰੇਖ ਹੇਠ ਇਕ ਟੀਮ ਬਣਾਈ ਗਈ ਜਿਸ ਅਨੁਸਾਰ ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਵੱਲੋ ਸਾਂਝੇ ਤੋਰ ਤੇ ਅੱਜ ਰੂਰਲ ਏਰੀਏ ਜਿਵੇ ਡਵਿੱਡਾ ਅਹਿਰਾਣਾ , ਮੇਹਟੀਆਣਾ , ਫੁਗਲਾਣਾ ਪਿੰਡਾ ਦੇ ਸਾਰੇ ਮੈਡੀਕਲ ਸਟੋਰ ਚੈਕ ਕੀਤੇ ਗਏ।

Advertisements

ਇਹਨਾਂ ਸਾਰੇ ਮੈਡੀਕਲ ਸਟੋਰਾਂ ਦਾ ਸੇਲ ਪ੍ਰਚੇਜ ਦਾ ਰਿਕਾਰਡ ਵੀ ਘੋਖਿਆ ਗਿਆ। ਇੰਸਪੈਕਸ਼ਨ ਦੌਰਾਨ ਉਹਨਾਂ ਮੈਡੀਕਲ ਸਟੋਰ ਮਾਲਿਕਾਂ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਤੌਰ ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਕੋਈ ਵੀ ਸਟੋਰ ਤੇ ਨਹੀਮ ਰੱਖੀਆ ਜਾ ਸਕਦੀਆ ਤੇ ਸ਼ੀਡੂਲ ਐਚ 1 ਵਾਲੀਆਂ ਦਵਾਈਆਂ ਦਾ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰ ਤੇ ਫਾਰਮਾਸਿਸਟ ਦੀ ਹਾਜਰੀ ਜਰੂਰੀ ਹੈ ਤੇ ਡਾਕਟਰ ਦੀ ਲਿਖੀ ਪਰਚੀ ਤੋਂ ਬਗੈਰ ਕੋਈ ਵੀ ਦਵਾਈ ਨਹੀਂ ਵੇਚੇਗਾ । ਉਹਨਾਂ ਦੱਸਿਆ ਕਿ  ਆਉਣ ਵਾਲੇ ਦਿਨਾਂ ਵਿੱਚ ਜਿਲੇ ਦੇ ਸਾਰੇ ਮੈਡੀਕਲ ਸਟੋਰਾ ਦੀ ਲਗਾਤਾਰ ਜਾਂਚ ਹੋਵੇਗੀ ਅਗਰ ਕੋਈ ਕੁਤਾਹੀ ਕਰਦਾ ਫੜਿਆ ਗਿਆ ਤੇ ਉਸ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here